1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਹੋਣ ਸਖਤ ਸਜ਼ਾਵਾਂ : ਪੀ.ਐੱਸ.ਯੂ.

96

ਵੱਖ-ਵੱਖ ਥਾਈਂ  ਹੜਤਾਲ ਅਤੇ ਰੋਸ ਪ੍ਰਦਰਸ਼ਨ

ਜਲੰਧਰ 3 ਨਵੰਬਰ (ਨੇਗਿਤਾ ਸ਼ੂਰ) – ਪੰਜਾਬ ਸਟੂਡੈਂਟਸ ਯੂਨੀਅਨ ਵਲੋਂ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਅਤੇ ਸਾਜਿਸ਼ ਘਾੜਿਆਂ ਨੂੰ ਸਖਤ ਸਜ਼ਾਵਾਂ ਦੁਆਉਣ ਲਈ ਪੰਜਾਬ ਭਰ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿੱਚ ਹੜਤਾਲ ਅਤੇ ਰੋਸ ਪ੍ਰਦਰਸ਼ਨ ਕੀਤੇ ਗਏ।

IMG-20181103-WA0008IMG-20181103-WA0003IMG-20181103-WA0017
ਪ੍ਰੈੱਸ ਨੂੰ ਜਾਰੀ ਬਿਆਨ ਰਾਹੀਂ ਯੂਨੀਅਨ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ, ਜਨਰਲ ਸਕੱਤਰ ਕਰਮਜੀਤ ਕੋਟਕਪੂਰਾ ਅਤੇ ਪ੍ਰੈੱਸ ਸਕੱਤਰ ਮੰਗਲਜੀਤ ਪੰਡੋਰੀ ਨੇ ਕਿਹਾ ਕਿ 1984 ‘ਚ ਸਿੱਖਾਂ ਦਾ ਕਤਲੇਆਮ ਆਪ ਮੁਹਾਰੇ ਵਾਪਰੀ ਘਟਨਾ ਨਹੀਂ ਸੀ। ਇਸਨੂੰ ਪੂਰੇ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ ਗਿਆ। ਇਸ ਵਿੱਚ ਸਿਆਸਤਦਾਨ, ਪੁਲਿਸ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਕਾਰਨ ਇਸਨੂੰ ਰੋਕਣ ਦੀ ਬਜਾਇ ਫੈਲਣ ਦਾ ਮੌਕਾ ਦਿੱਤਾ ਗਿਆ। ਜਦੋਂ ਲੁੱਟ-ਖੋਹ, ਜਾਇਦਾਦ ਦੀ ਸਾੜ-ਫੂਕ, ਔਰਤਾਂ ਨਾਲ ਬਲਾਤਕਾਰ ਅਤੇ ਹਮਲਿਆਂ ਦੀਆਂ ਘਟਨਾਵਾਂ ਪੁਲਿਸ ਦੀ ਮੌਜੂਦਗੀ ‘ਚ ਵਾਪਰਨ ਤੇ ਸਿਆਸਤਦਾਨ ਹਮਲਾਵਰਾਂ ਨੂੰ ਛੁਡਵਾਉਣ ਆਉਣ ਅਤੇ ਜਦੋਂ ਮਰਨ ਵਾਲਿਆਂ ਦੀ ਗਿਣਤੀ ਜਖ਼ਮੀਆਂ ਦੇ ਮੁਕਾਬਲੇ ਵੱਧ ਹੋਵੇ ਤਾਂ ਇਸਤੋਂ ਸਪੱਸ਼ਟ ਹੁੰਦਾ ਹੈ ਕਿ ਹਮਲਾ ਕਰਨ ਵਾਲੇ ਗੈਰ-ਜਥੇਬੰਦ ਨਹੀਂ ਸਨ। ਉਨ•ਾਂ ਨੂੰ ਪੂਰੀ ਤਰ•ਾਂ ਸਿਆਸੀ ਪੁਸ਼ਤ-ਪਨਾਹੀ ਮਿਲੀ ਹੋਈ ਸੀ।
ਉਨ•ਾਂ ਕਿਹਾ ਕਿ ਕਈ ਕਮਿਸ਼ਨ ਬਣਨ ਅਤੇ ਸੈਂਕੜੇ ਗਵਾਹੀਆਂ ਹੋਣ ਦੇ ਬਾਵਜੂਦ ਵੀ ਹਜ਼ਾਰਾਂ ਸਿੱਖਾਂ ਦੇ  ਕਤਲੇਆਮ ਲਈ ਜਿੰਮੇਵਾਰ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਰਗੇ ਸਾਜਿਸ਼ ਘਾੜੇ ਅੱਜ ਵੀ ਸ਼ਰੇਆਮ ਘੁੰਮ ਰਹੇ ਹਨ। ਕਈ-ਕਈ ਦਹਾਕੇ ਬੀਤ ਜਾਣ ਦੇ ਬਾਵਜੂਦ ਵੀ ਇਨਸਾਫ ਨਾ ਮਿਲਣਾ ਨਿਆਂ ਪ੍ਰਣਾਲੀ ਤੇ ਵੀ ਸਵਾਲ ਖੜੇ ਕਰਦਾ ਹੈ। ਘੱਟ ਗਿਣਤੀਆਂ ਦੇ ਹੋਏ ਕਤਲੇਆਮ ‘ਚ ਹਮੇਸ਼ਾ ਹੀ ਇਨਸਾਫ ਮਿਲਣ ‘ਚ ਦੇਰੀ ਹੋਈ ਹੈ। ਚਾਹੇ ਇਹ ਮਾਮਲਾ ਹਾਸ਼ਿਮਪੁਰਾ ‘ਚ ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰਨ ਦਾ ਹੋਵੇ ਜਾਂ ਫਿਰ ਗੁਜਰਾਤ ‘ਚ ਮੁਸਲਿਮ ਕਤਲੇਆਮ ਹੋਵੇ। ਜਦੋਂ ਪੀੜਿਤ ਇਹ ਗੱਲ ਕਹੇ ਕਿ ”ਅਸੀਂ ਗੋਲੀ ਤੋਂ ਤਾਂ ਬਚ ਗਏ ਪਰ ਇਨਸਾਫ ਦੀ ਦੇਰੀ ਨੇ ਸਾਡਾ ਕਤਲ ਕਰ ਦਿੱਤਾ” ਤਾਂ ਉਸਦੀ ਪੀੜਾ ਸਮਝੀ ਜਾ ਸਕਦੀ ਹੈ। ਸਿਆਸਤਦਾਨਾਂ ਹਮੇਸ਼ਾ ਇਸ ਉੱਪਰ ਸਿਆਸੀ ਰੋਟੀਆਂ ਸੇਕੀਆਂ ਹਨ। ਉਨ•ਾਂ ਦੋਸ਼ੀਆਂ ਨੂੰ ਸਖਤ ਸਜਾ ਦੀ ਮੰਗ ਕੀਤੀ। ਵੱਖ-ਵੱਖ ਜ਼ਿਲਿ•ਆਂ ‘ਚ ਨਵਾਂਸ਼ਹਿਰ, ਅਨੰਦਪੁਰ ਸਾਹਿਬ, ਸੰਗਰੂਰ, ਪਟਿਆਲਾ, ਜਲੰਧਰ, ਫਾਜਿਲਕਾ, ਫਰੀਦਕੋਟ, ਮੁਕਤਸਰ, ਬਠਿੰਡਾ, ਮੋਗਾ ਵਿਖੇ ਹੜਤਾਲ ਅਤੇ ਰੋਸ ਪ੍ਰਦਰਸ਼ਨ ਹੋਏ।