ਈ.ਟੀ.ਟੀ. ਸਿਖਿਆਰਥੀਆਂ ਵੱਲੋਂ 26 ਨੂੰ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਲਾਉਣ ਦਾ ਐਲਾਨ ਮਾਮਲਾ : ਟੀਚਿੰਗ ਪ੍ਰੈਕਟਿਸ ਦੇ ਦਿਨ ਵਧਾਉਣ ਦਾ

62

ਈ.ਟੀ.ਟੀ. ਸਿਖਿਆਰਥੀਆਂ ਵੱਲੋਂ 26 ਨੂੰ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਲਾਉਣ ਦਾ ਐਲਾਨ
ਮਾਮਲਾ : ਟੀਚਿੰਗ ਪ੍ਰੈਕਟਿਸ ਦੇ ਦਿਨ ਵਧਾਉਣ ਦਾ

ਜਲੰਧਰ 20 ਨਵੰਬਰ (ਗੁਰਸ਼ਰਨ ਸਿੰਘ ) ਸਟੂਡੈਂਟਸ ਯੂਨੀਅਨ ਵੱਲੋਂ ਜ਼ਿਲ•ਾ ਸਿੱਖਿਆ ਸਿਖਲਾਈ ਸੰਸਥਾਵਾਂ (ਡਾਈਟ) ਦੇ ਸਿਖਿਆਰਥੀਆਂ ਦੀ ਬੁਲਾਈ ਮੀਟਿੰਗ ਵਿੱਚ ਵੱਖ-ਵੱਖ ਸੰਸਥਾਵਾਂ ਤੋਂ ਸਿਖਿਆਰਥੀ ਦੇਸ਼ ਭਗਤ ਯਾਦਗਾਰ ਹਾਲ ਇਕੱਤਰ ਹੋਏ। ਮੀਟਿੰਗ ਵਿੱਚ ਈ.ਟੀ.ਟੀ. ਸਿਖਿਆਰਥੀਆਂ ਦੀ ਟੀਚਿੰਗ ਪ੍ਰੈਕਟਿਸ ਦੇ ਦਿਨ ਵਧਾਉਣ ਦੇ ਫੈਸਲੇ ਨੂੰ ਵਾਪਸ ਕਰਵਾਉਣ, ਸਕੂਲਾਂ ‘ਚ ਖਾਲੀ ਪਈਆਂ ਅਸਾਮੀਆਂ ਭਰਾਉਣ, ਮਾਈਗ੍ਰੇਸ਼ਨ ਸਬੰਧੀ ਪਹਿਲਾਂ ਵਾਲੇ ਹੀ ਨਿਯਮ ਲਾਗੂ ਕਰਵਾਉਣ ਅਤੇ ਈ.ਟੀ.ਟੀ. ਕਾਲਜਾਂ ‘ਚ ਬਣੇ ਹੋਸਟਲਾਂ ਨੂੰ ਵਿਦਿਆਰਥੀਆਂ ਲਈ ਖੁਲਵਾਉਣ ਲਈ 26 ਨਵੰਬਰ ਨੂੰ ਮਾਲਵੇ ‘ਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਮਾਝੇ ‘ਚ ਸਿੱਖਿਆ ਮੰਤਰੀ ਓ.ਪੀ. ਸੋਨੀ ਦੇ ਘਰਾਂ ਅੱਗੇ ਧਰਨੇ ਲਗਾਉਣ ਦਾ ਫੈਸਲਾ ਕੀਤਾ ਗਿਆ।

20 J.A.L.P.S.U.-00220 J.A.L.P.S.U.-003
ਇਸ ਮੌਕੇ ਮੀਟਿੰਗ ਨੂੰ ਪੀ.ਐਸ.ਯੂ. ਦੇ ਸੂਬਾਈ ਜਨਰਲ ਸਕੱਤਰ ਕਰਮਜੀਤ ਕੋਟਕਪੂਰਾ ਅਤੇ ਪ੍ਰੈਸ ਸਕੱਤਰ ਮੰਗਲਜੀਤ ਪੰਡੋਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਕੂਲਾਂ ‘ਚ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦੀ ਬਜਾਇ, ਸੰਘਰਸ਼ ਕਰ ਰਹੇ ਅਧਿਆਪਕਾਂ ਦੇ ਸੰਘਰਸ਼ ਨੂੰ ਦਬਾਉਣ ਲਈ ਈ.ਟੀ.ਟੀ. ਕਰ ਰਹੇ ਸਿਖਿਆਰਥੀਆਂ ਦੀ ਟੀਚਿੰਗ ਪ੍ਰੈਕਟਿਸ ਦੇ ਦਿਨ 60 ਤੋਂ ਵਧਾ ਕੇ 117 ਦਿਨ ਕਰਕੇ ਮੁਫ਼ਤ ‘ਚ ਕੰਮ ਲੈਣਾ ਚਾਹੁੰਦੀ ਹੈ। ਜਦਕਿ ਹਾਲੇ ਇਹ ਸਿੱਖਿਆਰਥੀ ਸਿੱਖ ਰਹੇ ਹਨ, ਸੈਸ਼ਨ ਦੇ ਸ਼ੁਰੂ ‘ਚ ਨਿਯਮਾਂ ਮੁਤਾਬਿਕ ਸਿਰਫ 60 ਦਿਨ ਦੀ ਟੀ.ਪੀ. ਲੱਗਣੀ ਸੀ, ਪਰ ਇਹ ਫੈਸਲਾ ਸੈਸ਼ਨ ਦੇ ਅੱਧ ‘ਚ ਲਿਆ ਗਿਆ ਹੈ ਜੋ ਕਿ ਗੈਰ-ਕਾਨੂੰਨੀ ਹੈ। ਜਿਸ ਨਾਲ ਵਿਦਿਆਰਥੀਆਂ ਨੂੰ ਆਰਥਿਕ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸਦਾ ਕੋਈ ਮਿਹਨਤਾਨਾ ਜਾਂ ਅਪ੍ਰੈਟਿਸ਼ਸ਼ਿਪ ਨਹੀਂ ਦਿੱਤੀ ਜਾਵੇਗੀ। ਸਿੱਖਿਆਰਥੀ ਸਿਰਫ ਉਸੇ ਸਕੂਲ ਵਿੱਚ ਟੀਚਿੰਗ ਪ੍ਰੈਕਟਿਸ ਲਗਵਾ ਸਕਦੇ ਹਨ ਜਿਸ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ।