ਪੰਜਾਬੀ ਮਾਂ ਬੋਲੀ ਨੂੰ ਉਸ ਦਾ ਸਹੀ ਦਰਜਾ ਦਿਵਾਉਣ ਲਈ ਲੱਖਾ ਸਿਧਾਣਾ ਪਹੁੰਚੇ ਜਲੰਧਰ

76

ਜਲੰਧਰ (ਰਾਜ/ਨੇਗਿਤਾ) ਪੰਜਾਬ ‘ਚ ਪੰਜਾਬੀ ਮਾਂ ਬੋਲੀ ਨੂੰ ਉਸ ਦਾ ਸਹੀ ਦਰਜਾ ਦਿਵਾਉਣ ਦੇ ਲਈ ਸਮਾਜ ਸੇਵਕ ਲਖਾ ਸਿਧਾਣਾ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਕੀਤਾ ਜਾਗ੍ਰਿਤੀ ਮਾਰਚ ਮਾਲਵੇ ਤੋਂ ਮਾਝੇ ਹੁੰਦਾ ਹੋਇਆ ਦੋਆਬਾ ਵਿਖੇ ਪੁੱਜਾ |

ਦੋਆਬੇ ਦੇ ਸ਼ਹਿਰ ਜਲੰਧਰ ਪਹੁੰਚਣ ਤੋਂ ਬਾਅਦ ਜਲੰਧਰ ਦੇ ਪ੍ਰੇਸ ਕਲਬ ‘ਚ ਮੀਡਿਆ ਨਾਲ ਗਲ ਕਰਦਿਆ ਲੱਖਾ ਸਿਧਾਣਾ ਨੇ ਦੱਸਿਆ ਕੀ ਪੰਜਾਬ ਚ ਮਾਂ ਬੋਲੀ ਨੂੰ ਮਿਲਦਾ ਦਰਜਾ ਨਹੀਂ ਲਿਮ ਰਿਹਾ ਜਿਸ ਦੇ ਚਲਦੇ ਉਹਨਾ ਨੇ ਮਾਰਚ ਨਿਕਲਿਆ ਹੈ ਤੇ ਜਲੰਧਰ ਤੋਂ ਬਾਅਦ ਆਨੰਦਪੁਰ ਸਾਹਿਬ ਪੁੱਜੇਗਾ ਤੇ ਕੱਲ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਸੋਂਪ 21 ਮਾਰਚ ਨੂੰ ਪਟਿਆਲਾ ਵਿਖੇ ਭਾਸ਼ਾ ਵਿਭਾਗ ਦੇ ਦਫਤਰ ਦੇ ਬਾਹਰ ਧਰਨਾ ਦੇਣਗੇ |