ਸਾਬਕਾ ਐਸ ਪੀ ਸਲਵਿੰਦਰ ਸਿੰਘ ਨੂੰ ਜਬਰ ਜਿਨਾਹ ਦੇ ਮਾਮਲੇ ‘ਚ ਦਸ ਸਾਲ ਦੀ ਸਜ਼ਾ

58

 

ਗੁਰਦਸਪੁਰ (ਧਰਮਿੰਦਰ ਠਾਕੁਰ ) ਪਠਾਨਕੋਟ ਏਅਰਫੋਰਸ ‘ਤੇ ਹੋਏ ਅੱਤਵਾਦੀ ਹਮਲੇ ਦੌਰਾਨ ਸੁਰਖ਼ੀਆਂ ‘ਚ ਰਹੇ ਐਸ.ਪੀ. ਸਲਵਿੰਦਰ ਸਿੰਘ ਨੂੰ ਜਬਰ ਜਨਾਹ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੰਦੇ ਹੋਏ ਗੁਰਦਸਪੁਰ ਦੀ ਮਾਣਯੋਗ ਅਦਾਲਤ ਵੱਲੋਂ ਦਸ ਸਾਲ ਦੀ ਸਜ਼ਾ ਤੇ ਪੰਜਾਹ ਹਜ਼ਾਰ ਰੁਪੇ ਜੁਰਮਾਨੇ ਦੀ ਸਜ਼ਾ ਸੁਨਾਈ ਗਈ ਹੈ ।

ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ, ਮਾਣਯੋਗ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਵੱਲੋਂ ਜਬਰ ਜਨਾਹ ਦੇ ਇੱਕ ਮਾਮਲੇ ਵਿਚ ਸਲਵਿੰਦਰ ਸਿੰਘ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦੇ ਦਿੱਤਾ ਸੀ ਤੇ 21 ਫਰਵਰੀ ਨੂੰ ਇਸਦੀ ਸਜ਼ਾ ਤੇ ਫ਼ੈਸਲਾ ਸੁਣਾਇਆ ਜਾਣਾ ਸੀ । ਜ਼ਿਕਰਯੋਗ ਹੈ ਕਿ ਇੱਕ ਮਹਿਲਾ ਪੁਲਿਸ ਕਰਮਚਾਰਨ ਵਲੋਂ ਐਸ.ਪੀ. ਸਲਵਿੰਦਰ ਸਿੰਘ ਉੱਪਰ ਜਬਰ ਜਨਾਹ ਦੇ ਦੋਸ਼ ਲਗਾਏ ਗਏ ਸਨ।