ਇੰਨੋਸੈਂਟ ਹਾਰਟਸ ਲੋਹਾਰਾਂ ਵਿੱਚ ਜੋਨਲ ਕ੍ਰਿਕੇਟ ਟੂਰਨਾਮੈਂਟ (ਜੋਨ-2) ਦੀ ਸ਼ੁਰੂਆਤ

52

Jalandhar (Munish Pal)   ਇੰਨੋਸੈਂਟ ਹਾਰਟਸ ਸਕੂਲ ਲੋਹਾਰਾਂ ਵਿੱਚ ਜੋਨ-2 ਦੇ ਤਹਿਤ ਪੰਜਾਬ ਜੋਨਲ ਕ੍ਰਿਕੇਟ ਟੂਰਨਾਮੈਂਟ ਦਾ ਆਰੰਭ ਹੋਇਆ। ਇਸ ਮੌਕੇ ‘ਤੇ ਪ੍ਰੈਜੀਡੈਂਟ ਜੋਨਲ ਟੂਰਨਾਮੈਂਟ ਬਰਿੰਦਰ ਕੌਰ (ਪ੍ਰਿੰਸੀਪਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ) ਨੇ ਮੁੱਖ-ਮਹਿਮਾਨ ਦੀ ਭੂਮਿਕਾ ਨਿਭਾਈ ਜੱਦੋਂ ਕਿ ਗੈਸਟ ਔਫ ਆਨਰ ਦੇ ਰੂਪ ਵਿੱਚ ਸੈਕ੍ਰੇਟਰੀ ਔਫ ਜੋਨਲ ਟੂਰਨਾਮੈਂਟ ਦਲਜੀਤ ਸਿੰਘ ਰਾਹੀ ਮੌਜੂਦ ਸਨ। ਅਮਰਿੰਦਰ ਜੀਤ ਸਪੋਰਟਸ ਇੰਚਾਰਜ (ਦੋਆਬਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ) ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸ਼ਾਮਿਲ ਹੋਏ।

IMG_9938 - CopyIMG_9933 - Copy
ਉਪਰੋਕਤ ਟੂਰਨਾਮੈਂਟ ਵਿੱਚ ਕੁੱਲ 29 ਟੀਮਾਂ ਨੇ ਅੰਡਰ-14, 16, 17 ਅਤੇ ਅੰਡਰ-19 ਵਰਗਾਂ ਵਿੱਚ ਰਜਿਸਟ੍ਰੇਸ਼ਨ ਕਰਵਾਈ। ਮੁੱਖ ਮਹਿਮਾਨ ਬਰਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਖੇਡਾਂ ਦੁਆਰਾ ਸਿਹਤਮੰਦ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਨੂੰ ਖੇਡਾਂ ਦਾ ਮਹੱਤਵ ਸਮਝਾਇਆ। ਅੰਡਰ-14 ਵਰਗ ਵਿੱਚ ਕੁੱਲ 9 ਸਕੂਲਾਂ ਨੇ ਰਜਿਸਟ੍ਰੇਸ਼ਨ ਕਰਵਾਇਆ। ਪਹਿਲੇ ਦਿਨ ਲਾਬਲਾਸਮ ਸਕੂਲ ਅਤੇ ਮਾਯਰ ਵਰਲਡ ਸਕੂਲ ਵਿੱਚ ਮੈਚ ਆਰੰਭ ਹੋਇਆ, ਲਾਬਲਾਸਮ ਸਕੂਲ ਨੇ ਟਾਸ ਜਿੱਤ ਕੇ ਬੈਟਿੰਗ ਆਰੰਭ ਕੀਤੀ। ਦੂਸਰਾ ਮੈਚ ਐੱਮ.ਜੀ.ਐਨ. ਅਰਬਨ ਅਸਟੇਟ ਅਤੇ ਪਾਰਵਤੀ ਜੈਨ ਸਕੂਲ ਦੇ ਵਿੱਚ ਖੇਡਿਆ ਗਿਆ।

IMG_9918 - Copy

ਲੋਹਾਰਾਂ ਸਕੂਲ ਦੀ ਪ੍ਰਿੰਸੀਪਲ ਸ਼ਾਲੂ ਸਹਿਗਲ ਅਤੇ ਜੀ.ਐੱਮ.ਟੀ. ਬ੍ਰਾਂਚ ਦੇ ਪ੍ਰਿੰਸੀਪਲ ਰਾਜੀਵ ਪਾਲੀਵਾਲ ਨੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ• ਦੇ ਕੇ ਸਨਮਾਨਿਤ ਕੀਤਾ। ਐੱਚ.ਓ.ਡੀ. ਸਪੋਰਟਸ ਸੰਜੀਵ ਭਾਰਦਵਾਜ ਅਤੇ ਕੋਚ ਅਮਿਤ ਸ਼ਰਮਾ ਨੇ ਆਏ ਹੋਏ ਸਤਿਕਾਰਯੋਗ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਉੱਥੇ ਮੌਜੂਦ ਸਾਰੇ ਸਕੂਲਾਂ ਦਾ ਸੁਆਗਤ ਕਰਦੇ ਹੋਏ ਉਹਨਾਂ ਨੂੰ ਸ਼ੁੱਭ-ਕਾਮਨਾਵਾਂ ਦਿੱਤੀਆਂ।