ਜੀਡੀਪੀ ਡਿੱਗਣ ਨਾਲ ਲੁਧਿਆਣਾ ਦੀ ਇੰਡਸਟਰੀ ਮੰਦੀ ‘ਚ

87

 

Ludhiana (Roshan) ਦੇਸ਼ ‘ਚ ਜੀਡੀਪੀ ਲਗਾਤਾਰ ਡਿਗਦੀ ਜਾ ਰਹੀ ਹੈ | ਜੋ ਕੀ ਪਿਛਲੇ ਪੰਜ ਸਾਲਾਂ ‘ਚ ਸਭ ਤੋਂ ਜਿਆਦਾ ਘੱਟ ਹੈ ਅਤੇ ਤਾਜ਼ਾ ਅੰਕੜਿਆਂ ਮੁਤਾਬਕ 5 ਫੀਸਦੀ ਹੀ ਰਹਿ ਗਈ ਹੈ | ਜਿਸ ਕਰਕੇ ਲੁਧਿਆਣਾ ਦੀ ਆਟੋਮੋਬਾਈਲ, ਸਾਈਕਲ ਤੇ ਲਗਭਗ ਹਰ ਇੰਡਸਟਰੀ ਨੂੰ ਸਿਰਫ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਦੇ ਨਾਲ ਮੋਦੀ ਸਰਕਾਰ ਵਲੋਂ ਜੋ ਮੇਕ ਇਨ ਇੰਡੀਆ ਪ੍ਰਾਜੈਕਟ ਬਣਾਇਆ ਗਿਆ ਸੀ, ਉਸ ਦੋਰਾਨ ਵੀ ਕਾਫੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ |

ਲੁਧਿਆਣਾ ਦੀ ਇੰਡਸਟਰੀ ਵਿਸ਼ਵ ਭਰ ‘ਚ ਮਸ਼ਹੂਰ ਹੈ, ਪਰ ਹੁਣ ਇਹ ਵੀ ਮੰਦੀ ਦੀ ਮਾਰ ਝੱਲ ਰਹੀ ਹੈ | ਲੁਧਿਆਣਾ ਦੇ ਸਨਅਤਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੈਨੂਫੈਕਚਰਿੰਗ ਅਤੇ ਬਾਜ਼ਾਰ ਦੀ ਡਿਮਾਂਡ ਦੋਵੇਂ ਪਹਿਲਾ ਨਾਲੋਂ ਘੱਟ ਗਈਆਂ ਨੇ ਜਿਸ ਕਰਕੇ ਲੇਬਰ ਵਿਹਲੀ ਹੋ ਗਈ ਹੈ |

gdp

ਉਥੋਂ ਦੇ ਸਨਅਤਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਦੇਸ਼ ਦੀ ਜੀਡੀਪੀ ਇਸ ਵੇਲੇ 5 ਫੀਸਦੀ ਰਹਿ ਗਈ ਹੈ, ਜਿਸ ਕਰਕੇ ਸਾਰਾ ਵਪਾਰ ਮੰਦੀ ‘ਚ ਚਲ ਰਿਹਾ ਹੈ |  ਜੇ ਖਾਸ ਕਰਕੇ ਗੱਲ ਕਰੀਏ ਤਾਂ ਲੁਧਿਆਣਾ ਦਾ ਰੈਡੀਮੇਡ ਦਾ ਕਾਰੋਬਾਰ ਤਾਂ  ਲਗਭਗ ਬੰਦ ਹੋਣ ਦੀ ਕਗਾਰ ਤੇ ਆ ਗਿਆ |

ਇਸ ਤੋਂ ਇਲਾਵਾ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਬਾਜ਼ਾਰ ਵਿੱਚ ਗਾਹਕ ਨਹੀਂ ਹੈ, ਜਿਸ ਕਰਕੇ ਉਨ੍ਹਾਂ ਨੂੰ ਮੈਨੂਫੈਕਚਰਿੰਗ ਵੀ ਘਟਾਉਣੀ ਪੈ ਰਹੀ ਹੈ | ਲੇਬਰ ਵੀ ਵਿਹਲੀ ਹੋਣ ਕਾਰਨ ਬੇਰੁਜ਼ਗਾਰੀ ਦੀ ਸਮੱਸਿਆ ਵੀ ਹੁਣ ਵਧਣ ਲੱਗੀ ਹੈ | ਸਨਅਤਕਾਰਾਂ ਨੇ ਕਿਹਾ ਕਿ ਜੇ ਸਰਕਾਰ ਨੇ ਇੰਡਸਟਰੀ ਨੂੰ ਬਚਾਉਣ ਲਈ ਕੋਈ ਵੀ ਪਾਲਿਸੀ ਨਹੀਂ ਬਣਾਈ ਤਾਂ ਜਲਦ ਹੀ ਲੁਧਿਆਣਾ ਦੀ ਇੰਡਸਟਰੀ ਖਤਮ ਹੋ ਜਾਏਗੀ |