ਪੋਂਗ ਡੈਮ ਤੋਂ ਪਾਣੀ ਛੱਡਣ ਤੇ ਪੰਜਾਬ ‘ਚ ਇੱਕ ਵਾਰ ਫਿਰ ਤੋਂ ਹੜ ਆਉਣ ਦਾ ਖ਼ਤਰਾ

106
Jalandhar (Munish Pal) ਮਹਾਰਾਣਾ ਪ੍ਰਤਾਪ ਝੀਲ ‘ਚ ਪਾਣੀ ਦਾ ਪੱਧਰ ਵੱਧਣ ਕਰਕੇ ਪੋਂਗ ਡੈਮ ਤੋਂ 26,000 ਕਿਯੂਸੀਕ ਪਾਣੀ ਛੱਡਿਆ ਜਾ ਸਕਦਾ ਹੈ । ਡੈਮ ‘ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 3 ਫੁੱਟ ਥੱਲੇ 1386.90 ਪਹੂੰਚ ਗਿਆ ਹੈ ਜਦਕਿ ਡੈਮ ‘ਚ 1400 ਫੁੱਟ ਤਕ ਪਾਣੀ ਇਕਠਾ ਕੀਤਾ ਜਾ ਸਕਦਾ ਹੈ |
ਪਰ ਪਿਛਲੇ ਕਈ ਸਾਲਾਂ ਤੋਂ 1390 ਫੁੱਟ ਟਾਕ ਹੈ ਪਾਣੀ ਇਕੱਠਾ ਕੀਤਾ  ਜਾਂਦਾ ਹੈ । ਅੱਜ ਹੋਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਅਤੇ ਬੀਬੀਏਮ੍ਬੀ ਦੇ ਅਧਿਕਾਰਿਆ ਨੇ ਬੈਠਕ ਕੀਤੀ ਤੇ ਪੋੰਗ ਡੈਮ ਦਾ ਦੌਰਾ ਕੀਤਾ | ਜਿਸ ਦੇ ਨਿਰੀਖਣ ਕਰਨ ਤੋਂ ਬਾਅਦ ਡੀਸੀ ਨੇ ਦਸਿਆ ਕਿ ਝੀਲ ਚ ਪਾਣੀ ਦੀ ਆਮਦ ਘੱਟ ਗਈ ਹੈ ਤੇ ਜੇਕਰ ਲੋੜ ਪੈਂਦੀ ਹੈ ਤਾਂ ਹੀ 14,000 ਕਿਯੂਸੀਕ ਪਾਣੀ ਛੱਡਿਆ ਜਾਵੇਗਾ । ਓਹਨਾ ਨੇ ਕਿਹਾ ਕਿ 12,000 ਕਿਯੂਸੀਕ ਪਾਣੀ ਟਰਬਾਇਨਾ ਨਾਲ ਛੱਡਿਆ ਜਾ ਰਿਹਾ ਹੈ ਜਿਸ ਕਰਕੇ ਗੇਟ ਖੋਲ੍ਹਣ ਦੀ ਲੋੜ ਨਹੀ ਪਵੇਗੀ । ਓਹਨਾ ਨੇ ਲੋਕਾ ਤੋਂ ਅਪੀਲ ਕੀਤੀ ਕੀ ਘਬਰਾਉਣ ਦੀ ਲੋੜ ਨਹੀ ਹੈ । ਪ੍ਰਸ਼ਾਸ਼ਨ ਨੇ ਪਿੰਡਾ ਲਈ ਟੀਮਾਂ ਬਣਾਇਆ ਨੇ ਜੋ ਕਿ ਸਰਪੰਚਾ ਨਾਲ ਹਰ ਵੇਲੇ ਸੰਪਰਕ ‘ਚ ਰਹਿਣਗੇ ।
munish
ਸਤਲੁਜ ਦਰਿਆ ‘ਚ ਪਾਣੀ ਦਾ ਪੱਧਰ ਵੱਧਣ ਤੋਂ ਪਹਿਲਾਂ ਵੀ ਪ੍ਰਸ਼ਾਸ਼ਨ ਨੇ ਕਈ ਵਾਇਦੇ ਕੀਤੇ ਸਨ । ਜਦੋਂ ਦਰਿਆ ਦਾ ਪਾਣੀ ਬੰਨ ਤੋੜ ਕੇ ਪਿੰਡਾਂ ‘ਚ ਪਹੁੰਚ ਗਿਆ ਓਦੋਂ ਪ੍ਰਸ਼ਾਸ਼ਨ ਵੱਲੋ ਕੀਤੇ ਗਏ ਵਾਅਦੇ ਧਰੇ ਦੇ ਧਰੇ ਰਹਿ ਗਏ । ਇਕ ਵਾਰ ਫਿਰ ਜਦੋਂ ਹੜਾਂ ਦੀ ਸਤਿਥੀ ਬਣ ਸਕਦੀ ਹੈ ਓਦੋਂ ਪ੍ਰਸ਼ਾਸ਼ਨ ਵੱਲੋਂ ਫਿਰ ਵਾਅਦੇ ਕੀਤੇ ਜਾ ਰਹੇ ਹਨ । ਪਰ ਵੇਖਣ ਵਾਲੀ ਗੱਲ ਇਹ ਰਹੇਗੀ ਕਿ ਇਸ ਵਾਰ ਪ੍ਰਸ਼ਾਸ਼ਨ ਕਿੰਨਾ ਕੁ ਸਤਰਕ ਰਹਿੰਦਾ ਹੈ ।