Jalndhar (Roshan) ਅੰਤਰ-ਰਾਸ਼ਟਰੀ ਲੈਵਲ ‘ਤੇ ਪ੍ਰਸਿੱਧ ਚਾਰ ਰਾਸ਼ਟਰੀ ਕਵੀ ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ ਕੈਂਪਸ ਪਹੁੰਚੇ, ਜਿੱਥੇ ਉਨ੍ਹਾਂ ਨੇ ਸ਼ਾਂਤੀ ਦੇਵੀ ਮਿੱਤਲ ਆੱਡੀਟੋਰੀਯਮ ‘ਚ ਐਲਪੀਯੂ ਦੇ ਹਜਾਰਾਂ ਵਿਦਿਆਰਥੀਆਂ ਨੂੰ ਰੋਮਾਂਚਿਤ ਕੀਤਾ। ਵਿਦਿਆਰਥੀਆਂ ਦਾ ਮਨੋਰੰਜਨ ਕਰਦਿਆਂ, ਕਵੀਆਂ ਨੇ ਉਨ੍ਹਾਂ ਨੂੰ ਵੀਰ, ਸਮਰਪਿਤ, ਅਨੁਸ਼ਾਸਿਤ, ਦੇਸ਼ਭਗਤ, ਪਰਿਵਾਰ ਉਨਮੁੱਖ, ਸਾਰਿਆਂ ਨਾਲ ਜੁੜੇ ਰਹਿਣ ਅਤੇ ਸਮਾਜਿਕ ਰੂਪ ਨਾਲ ਉਪਯੋਗੀ ਜੀਵਨ ਜੀਊਣ ਲਈ ਜਾਗਰੂਕ ਕੀਤਾ। ਇਹ ਮੌਕਾ ਸੀ ਪ੍ਰੋਗ੍ਰਾਮ ‘ਕਾਵਿ-ਧਾਰਾ-ਏਕ ਸ਼ਾਮ ਸ਼ਾਇਰੀ, ਕਵਿਤਾ ਅਤੇ ਠਹਾਕਿਆਂ ਦੇ ਨਾਮ’ ਦੇ ਲਈ ਕਾਵਿਮਈ ਪ੍ਰਦਰਸ਼ਨਾਂ ਦਾ। ਇਸ ਵਿੱਚ ਪ੍ਰਸਿੱਸ਼ ਕਵੀ-ਕਵੀਤਰੀ-ਸਹਾਰਨਪੁਰ (ਉ.ਪ੍ਰ) ਤਂੋ ਡਾੱ ਨਵਾਜ ਦੇਵਬੰਦੀ, ਜੀਂਦ ਹਰਿਆਣਾ ਤਂੋ ਡਾੱ ਜਗਬੀਰ ਰਾਠੀ, ਭਿਵਾਨੀ ਤਂੋ ਪ੍ਰੋਫੈਸਰ ਡਾੱ ਸ਼ਯਾਮ ਵਸ਼ਿਸ਼ਠ ਅਤੇ ਐਨਸੀਆਰ ਗੁਰੂਗ੍ਰਾਮ ਤਂੋ ਡਾੱ ਪਦਮਨੀ ਸ਼ਰਮਾ ਸ਼ਾਮਿਲ ਹੋਏ। ਐਲਪੀਯੂ ਦੇ ਵਿਦਿਆਰਥੀਆਂ ਨੇ ਇਨ੍ਹਾਂ ਚਾਰਾਂ ਦੇ ਜ਼ਰੀਏ ਨਾੱਨ ਸਟਾੱਪ ਮਨੋਰੰਜਨ ‘ਚ ਵਧੀਆ ਪ੍ਰੋਤਸਾਹਨ ਅਤੇ ਪ੍ਰੇਰਣਾ ਪ੍ਰਾਪਤ ਕੀਤੀ।
ਐਲਪੀਯੂ ‘ਚ ਨਿਰਮਾਣ, ਬੁਨਿਆਦੀ ਸਹੂਲਤਾਂ ਅਤੇ ਸਿੱਖਿਆ ਦੇ ਲੈਵਲ ਦੀ ਸ਼ਲਾਘਾ ਕਰਦਿਆਂ ਚਾਰਾਂ ਕਵੀਆਂ ਨੇ ਇਸਨੂੰ ਸਿੱਖਿਆ ਦੇ ‘ਤਾਜਮਹੱਲ’ ਦੇ ਰੂਪ ‘ਚ ਸੰਬੋਧਿਤ ਕੀਤਾ ਅਤੇ ਕੈਂਪਸ ‘ਚ ਮਲਟੀ-ਕਲਚਰ ਨੂੰ ਦੇਖ ਕੇ, ਉਨ੍ਹਾਂ ਨੇ ਕਾਵਿ-ਰੂਪ ਨਾਲ ਮੰਨਿਆ ਕਿ ਪੂਰੇ ਦੇਸ਼ ਅਤੇ ਵਿਦੇਸ਼ ਦੀ ਖੁਸ਼ਬੂ ਇੱਥੇ ਖਿਲਦੀ-ਮਹਿਕਦੀ ਹੈ। ਉਨ੍ਹਾਂ ਨੇ ਸਰਵ-ਸਹਿਮਤੀ ਨਾਲ ਇਹ ਵੀ ਕਿਹਾ ਕਿ ਕਵਿਤਾਵਾਂ ਅਤੇ ਗਾਇਨ ਦਾ ਭਵਿੱਖ ਐਲਪੀਯੂ ‘ਚ ਬਹੁਤ ਹੀ ਸੁਰੱਖਿਅਤ ਅਤੇ ਸੁਰੀਲਾ ਹੈ ਕਿਉਂਕਿ ਇਹ ਰਾਸ਼ਟਰੀ ਅਤੇ ਅੰਤਰਤ-ਰਾਸ਼ਟਰੀ ਯੁਵਾ ਪੀੜੀ ਦੇ ਨਾਲ ਜੀਵੰਤ ਹੈ। ਕਵੀਆਂ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਸਿੱਖਿਅਕ-ਵਿਦਿਆਰਥੀ ਦੇ ਸੱਚੇ ਸੰਬੰਧਾਂ ਨੂੰ ਕਾਇਮ ਰੱਖਦਿਆਂ ਆਪਣੀ ਯੂਨਿਵਰਸਿਟੀ ਦੇ ਪਰਚਮ ਨੂੰ ਉÎÎੱਚਾ ਰੱਖਣ। ਇਸ ਮੌਕੇ ‘ਤੇ ਐਲਪੀਯੂ ਦੇ ਚਾਂਸਲਰ ਸ਼੍ਰੀ ਅਸ਼ੋਕ ਮਿੱਤਲ, ਪ੍ਰੋ ਚਾਂਸਲਰ ਸ਼੍ਰੀਮਤੀ ਰਸ਼ਮੀ ਮਿੱਤਲ ਨੇ ਕੁਲੀਨ ਕਵੀਆਂ ਅਤੇ ਕਵਿਤੱਰੀ ਨੂੰ ਸਨਮਾਨਿਤ ਕੀਤਾ।
ਪ੍ਰ੍ਰੋਗ੍ਰਾਮ ਦੀ ਸ਼ੁਰੂਆਤ ਕਰਦਿਆਂ ਕਵਿੱਤਰੀ ਡਾੱ ਪਦਮਨੀ ਨੇ ਆਪਣੀ ਸੰਵੇਦਨਸ਼ੀਲ ਕਵਿਤਾ ਦੇ ਜ਼ਰੀਏ ਮਹਿਲਾਵਾਂ ਦੇ ਵਿਭਿੰਨ ਰੰਗਾਂ, ਪੱਖਾਂ, ਭੂਮਿਕਾਵਾਂ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਪੇਸ਼ ਕੀਤਾ। ਭਾਰਤੀ ਸੰਸਕ੍ਰਿਤੀ ਦੀ ਇੱਕ ਝਲਕ ਦੇ ਰੂਪ ‘ਚ, ਵਿਚਾਰਸ਼ੀਲ ਕਵਿੱਤਰੀ ਨੇ ਸਾਰਿਆਂ ਦੇ ਦਿਲਾਂ ਨੂੰ ਉਸ ਸਮੇਂ ਮੋਹ ਲਿਆ ਜੱਦ ਉਨ੍ਹਾਂ ਨੇ ਆਧੁਨਿਕ ਮਹਿਲਾਵਾਂ ਨੂੰ ਸਾਰੇ ਮੋਰਚਿਆਂ ‘ਤੇ ਜੇਤੂ ਘੋਸ਼ਿਤ ਕੀਤਾ। ਹਿੰਦੀ ਭਾਸ਼ਾ ‘ਚ ਉਨ੍ਹਾਂ ਨੇ ਕਿਹਾ-‘ਚੂੜੀ, ਬਿੰਦੀ ਯਾ ਮਹਾਵਰ ਹੀ ਮੇਰਾ ਸ਼ਿੰਗਾਰ ਨਹੀਂ; ਨਾਮ ਪਦਮਨੀ ਹੈ ਮੇਰਾ ਪਰ ਜੌਹਰ ਮੇਰਾ ਕਾਮ ਨਹੀਂ’। ਉਹ ਸਾਰੀਆਂ ਕਾਰਜਸ਼ੀਲ, ਸਿੱਖਿਅਤ, ਗੈਰ ਰੂੜੀਵਾਦੀ ਆਧੁਨਿਕ ਮਹਿਲਾਵਾਂ ਵੱਲ ਇਸ਼ਾਰਾ ਕਰ ਰਹੀ ਸੀ। ਉਨ੍ਹਾਂ ਨੂੰ ਆਪਣੀ ਸੁਰੀਲੀ ਕਵਿਤਾਵਾਂ ‘ਮੈਂ ਭਾਰਤ ਕੀ ਨਾਰੀ ਹੂੰ’ ਅਤੇ ‘ਮੋਰਾ ਸਾਂਵਰੀਆ ਨ ਸਮਝੇ ਮੇਰਾ ਦਰਦ’ ਲਈ ਕਵਿਤਾਵਾਂ ਸੁਣਨ ਵਾਲਿਆਂ ਤਂੋ ਬਹੁਤ ਵਾਹਵਾਹੀ ਮਿਲੀ।
ਇਸੇ ਤਰ੍ਹਾਂ ਸਾਰਥਕ ਅਤੇ ਮਹੱਤਵਪੂਰਣ ਕਵਿਤਾ ਪੇਸ਼ ਕਰਦਿਆਂ ਡਾੱ ਰਾਠੀ ਨੇ ਸ਼ਹੀਦ ਭਗਤ ਸਿੰਘ, ਮਾਂ-ਬੋਲੀ, ਪਰਿਵਾਰ ਦੇ ਬਜ਼ੁਰਗਾਂ ਪ੍ਰਤੀ ਯੁਵਾ ਪੀੜੀ ਦੇ ਫਰਜਾਂ ਆਦਿ ਬਾਰੇ ‘ਚ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਦੀਆਂ ਲਾਈਨਾਂ ‘ਸਰ ਕਟ ਜਾਏ ਪਰ ਦੇਸ਼ ਸੇ ਦਗਾ ਕਮਾਈਏ ਨਾ…..ਮਾਂ-ਬਾਪ ਕਾ ਸਰ ਝੁਕਾਈਏ ਨਾ’ ਨੂੰ ਕਾਫੀ ਪਸੰਦ ਕੀਤਾ ਗਿਆ। ਪ੍ਰੋਫੈਸਰ ਡਾੱ ਸ਼ਯਾਮ ਨੇ ਦੱਸਿਆ ਕਿ ਕਵੀਆਂ ਦੇ ਕੰਮ ਬਹੁਤ ਮੁਸ਼ਕਿਲ ਹਨ। ਇਸ ਸੰਬੰਧ ‘ਚ ਉਨ੍ਹਾਂ ਦੀਆਂ ਲਾਈਨਾਂ ‘ਅਪਨੇ ਜਖਮਂੋ ਕੇ ਦਰਦ ਕੀ ਪਰਵਾਹ ਕੀਏ ਬਿਨਾਂ, ਕਲੇਜਾ ਚਾਹੀਏ ਬੜਾ ਔਰੋਂ ਕੋ ਹੰਸਾਨੇ ਕੇ ਲਿਏ’ ਸਾਰਿਆਂ ਨੂੰ ਪਸੰਦ ਆਈਆਂ। ਬਹੁਤ ਕਲਪਨਾਸ਼ੀਲ ਅਤੇ ਵਿਚਾਰਸ਼ੀਲ ਹੋਣ ਦੇ ਨਾਤੇ, ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿੱਖਿਆ ਨੂੰ ਇੱਕ ਪੂਜਾ ਦੇ ਰੂਪ ‘ਚ ਲੈਣ, ਇਸਦੇ ਸੱਚੇ ਪੁਜਾਰੀ ਬਣਨ ਅਤੇ ਚੰਗੇ ਮਨੁੱਖ ਬਣ ਕੇ ਕੈਂਪਸ ਤਂੋ ਬਾਹਰ ਜਾਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੀਆਂ ਲਾਈਨਾਂ ‘ਹਮ ਪੜੇ ਲਿਖੇ ਲੋਗਂੋ ਕੋ ਤੋ ਇਨਸਾਨ ਹੋਣਾ ਹੀ ਚਾਹੀਏ’ ਅਤੇ ‘ਆਓ ਸਭੀ ਈਦ ਦੀਵਾਲੀ ਮਿਲ ਕੇ ਮਨਾਏੇਂ’ ਦੀ ਤਾਲੀਆਂ ਦੀ ਗੜਗੜਾਹਟ ਨਾਲ ਸ਼ਲਾਘਾ ਕੀਤੀ ਗਈ।