Jalandhar (Munish Pal) ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ, ਸੀਟੀ ਮਕਸੂਦਾਂ, ਸੀਟੀ ਪਬਲਿਕ ਸਕੂਲ ਅਤੇ ਸੀਟੀ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਅਧਿਆਪਕ ਦਿਵਸ ਮਨਾਇਆ। ਇਸ ਦੌਰਾਨ ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਕੈਂਪਸ ਵਿਖੇ 13 ਅਧਿਆਪਕਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਸ਼ਣ ਕਰਨ ਲਈ ਸਨਮਾਨਿਤ ਕੀਤਾ।
ਉੱਥੇ ਗੀ ਸੀਟੀ ਗਰੁੱਪ ਮਕਸੂਦਾਂ ਵਿਖੇ ਵਿਦਿਆਰਥੀਆਂ ਨੇ ਸਿੰਗਿੰਗ ਅਤੇ ਨਾਟਕ ਦੀ ਪੇਸ਼ਕਾਰੀ ਕਰ ਕੇ ਅਧਿਆਪਕ ਦਿਵਸ ਮਨਾਇਆ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਣ ਲਈ ਸੀਟੀ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਦਾ ਸੈਸ਼ਨ ਦਾ ਵੀ ਕਰਵਾਇਆ ਗਿਆ। ਇਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜਿੰਦਗੀ ਵਿੱਚ ਆਉਣ ਵਾਲੀ ਹਰ ਮੁਸ਼ਕਲ ਦਾ ਸਾਹਮਣਾ ਹਸ ਕੇ ਕਰਣ ਲਈ ਪ੍ਰੇਰਿਤ ਕੀਤਾ।
ਸੀਟੀ ਪਬਲਿਕ ਸਕੂਲ ਅਤੇ ਸੀਟੀ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਹੱਥਾਂ ਵਿੱਚ ਸਿੱਖਿਆ ਨਾਲ ਸਬੰਧਿਤ ਪੋਸਟਰ ਫੜ ਕੇ ਟੀਚਰਸ ਡੇ ਮਨਾਇਆ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਡਾ.ਸਰਵਪਲੱੀ ਰਾਧਾਕ੍ਰਿਸ਼ਨ ਦੇ ਜੀਵਨ ਤੇ ਅਧਾਰਿਤ ਨਾਟਕ ਵੀ ਪ੍ਰੇਸ਼ ਕੀਤਾ। ਵਿਦਿਆਰਥੀਆਂ ਨੇ ਅਧਿਆਪਕਾਂ ਨੂੰ ਤੋਹਫੇ ਦੇ ਕੇ ਉਨ੍ਹਾਂ ਦਾ ਧੰਨਵਾਦ ਕੀਤਾ।
ਇਸ ਦੌਰਾਨ ਸੀਟੀ ਗਰੁੱਪ ਦੇ ਚੇਅਰਮੈਨ ਚਨਜੀਤ ਸਿੰਘ ਚੰਨੀ, ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ, ਸੀਟੀ ਗਰੁੱਪ ਸਾਹਪੁਰ ਕੈਂਪਸ ਦੇ ਡਾਇਰੈਕਟਰ ਡਾ.ਜੀ.ਐਸ ਕਾਲੜਾ, ਡੀਨ ਡਾ. ਅਨੁਪਮਦੀਪ ਸ਼ਰਮਾ, ਸੀਟੀ ਗਰੁੱਪ ਮਕਸੂਦਾਂ ਕੈਂਪਸ ਦੀ ਡਾਇਰੈਕਟਰ ਡਾ.ਜਸਦੀਪ ਕੌਰ ਧਾਮੀ, ਡੀਨ ਡਾ. ਅਨੁਰਾਗ ਸ਼ਰਮਾ, ਸੀਟੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਦਲਜੀਤ ਰਾਣਾ ਅਤੇ ਸੀਟੀ ਵਰਲਡ ਸਕੂਲ ਦੀ ਪ੍ਰਿੰਸੀਪਲ ਮੱਧੂ ਸ਼ਰਮਾ ਮੌਜੂਦ ਸਨ।
ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਨੇ ਅਧਿਆਪਕਾਂ ਨੂੰ ਟੀਚਰਸ ਡੇ ਦੀਆਂ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਅਧਿਆਪਕਾਂ ਨੂੰ ਸਚਾਈ ਅਤੇ ਇਮਾਨਦਾਰੀ ਨਾਲ ਕੰਮ ਕਰਣ ਲਈ ਪ੍ਰੇਰਿਤ ਕੀਤਾ।