ਬਟਾਲਾ ਬਲਾਸਟ ਵਰਗੇ ਹਾਦਸੇ ਪ੍ਰਸ਼ਾਸ਼ਨ ਦੀ ਨਾਕਾਮੀ ਤੇ ਅਧਿਕਾਰੀਆਂ ਦੀ ਮਿਲੀਭੁਗਤ ਦਾ ਨਤੀਜਾ – ਡਿਵੀਜ਼ਨਲ ਕਮਿਸ਼ਨਰ

28

 

 

ਜਲੰਧਰ (ਮਨੀਸ਼/ਰੋਸ਼ਨ) ਬਟਾਲਾ ਦੀ ਪਟਾਖਾ ਫੈਕਟਰੀ ਚ ਹੋਏ ਧਮਾਕੇ ਤੋਂ ਬਾਅਦ ਡਿਵੀਜ਼ਨਲ ਕਮਿਸ਼ਨਰ ਬੀ ਪੁਰਸ਼ਾਰਥ ਨੇ ਵਾਇਸ ਆਫ਼ ਪੰਜਾਬ ਦੀ ਟੀਮ ਨਾਲ ਖ਼ਾਸ ਗੱਲਬਾਤ ਕਰਦਿਆਂ ਕਿਹਾ ਕੀ ਇਸ ਤਰਹ ਦੇ ਹਾਦਸੇ ਪਰਸ਼ਾਸ਼ਨਿਕ ਅਧਿਕਾਰੀਆਂ ਦੀ ਨਾਕਾਮੀ ਤੇ ਥੱਲੇ ਪਧਰ ਦੇ ਅਧਿਕਾਰੀਆਂ ਦੀ ਮਿਲੀਭੁਗਤ ਦਾ ਨਤੀਜਾ ਹੁੰਦਾ ਹੈ |

ਉਹਨਾਂ ਕਿਹਾ ਕਿ ਮੈਂ ਮੰਨਦਾਂ ਕਿ ਛੋਟੀ ਮੋਟੀ ਐਕਟਿਵਿਟੀ ਤਾਂ ਹੋਵੇ, ਪਰ ਇੰਨੀ ਵੱਡੀ ਫੈਕਟਰੀ ਕਿਸੇ ਵੀ ਏਜੰਸੀ ਦੀ ਨਿਗਾਹ ਤੋਂ ਦੂਰ ਹੋਵੇ |ਇਸ ਤਰਹ ਦੇ ਮਾਮਲਿਆਂ ‘ਚ ਭ੍ਰਿਸ਼ਟਾਚਾਰ ਵੀ ਹੁੰਦਾ ਹੈ, ਨਾਕਾਮੀ ਵੀ ਹੁੰਦੀ ਹੈ ਤੇ ਲੋਕਾਂ ‘ਚ ਜਾਗਰੂਕਤਾ ਦੀ ਕਮੀ ਵੀ ਹੁੰਦੀ ਹੈ |

 

ਤੁਹਾਨੂੰ ਦਸ ਦੇਈਏ ਕਿ ਡਿਵੀਜ਼ਨਲ ਕਮਿਸ਼ਨਰ ਨੇ ਦੇਰ ਰਾਤ ਹਾਦਸੇ ਵਾਲੀ ਥਾਂ ਤੇ ਮੁਇਆਣਾ ਕੀਤਾ ਸੀ ਤੇ ਉਹਨਾਂ ਨੇ ਮੁਢਲੀ ਜਾਂਚ ‘ਚ ਇਹ ਪਾਇਆ ਕਿ ਫੈਕਟਰੀ ਗੈਰ ਕਨੂਣੀ ਤਰੀਕੇ ਨਾਲ ਚਲਾਈ ਜਾ ਰਹੀ ਸੀ ਤੇ ਜਾਂਚ ਤੋਂ ਬਾਅਦ ਸੱਚ ਸਾਹਮਣੇ ਵੀ ਆ ਜਾਏਗਾ |