ਬਟਾਲਾ ਹਾਦਸੇ ਤੇ ਮੀਡੀਆ ਦੇ ਸਵਾਲਾਂ ਤੇ ਆਪਣੇ ਆਪ ਨੂੰ ਜਾਨਵਰ ਤੱਕ ਦੱਸ ਗਏ ਸੰਨੀ ਦਿਓਲ 

115

ਅੰਮ੍ਰਿਤਸਰ (ਵੀਓਪੀ ਬਿਊਰੋ) ਬਟਾਲਾ ਦੀ ਪਟਾਕਾ ਫੈਕਟਰੀ ਚ ਹੋਏ ਧਮਾਕੇ ਤੋਂ ਬਾਅਦ ਜ਼ਖਮੀਆਂ ਦਾ ਹਾਲ ਚਾਲ ਪੁੱਛਣ ਪੁੱਜੇ ਗੁਰਦਾਸਪੁਰ ਦੇ ਸੰਸਦ ਸੰਨੀ ਦਿਓਲ ਮੀਡੀਆ ਦੇ ਸਵਾਲਾਂ ਤਾਂ ਭੱਜਦੇ ਦਿੱਖੇ | ਜ਼ਖਮੀਆਂ ਦਾ ਹਾਲ ਜਾਣਨ ਤੋਂ ਬਾਅਦ ਜਦੋਂ ਮੀਡੀਆ ਨੇ ਇਸ ਹਾਦਸੇ ਦੇ ਜਿੰਮੇਦਾਰ ਤੇ ਪ੍ਰਸ਼ਾਸ਼ਨ ਵਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਸਵਾਲ ਪੁੱਛੇ ਤਾਂ ਸੰਨੀ ਦਿਓਲ ਨੇ ਹਥ ਜੋੜਦੇ ਹੋਏ ਕਿਹਾ ਕੀ ਇਸ ਹਾਦਸੇ ਦੇ ਦੌਰਾਨ ਕਾਫੀ ਲੋਕ ਇਸ ਦੁਨੀਆਂ ਤੋਂ ਚਲੇ ਗਏ ਹਨ |

ਇਸ ਲਈ ਇਸ ਵੇਲੇ ਇਸ ਤਰਹ ਦੇ ਪੁੱਠੇ ਸਿੱਧੇ ਸਵਾਲਾਂ ਤੋਂ ਤੁਹਾਨੂੰ ਕੀ ਮਿਲੇਗਾ | ਬਸ ਇਹੀ ਪ੍ਰਾਥਨਾ ਕਰੋ ਕੀ ਇਸ ਤਰਹ ਦੇ ਹਾਦਸੇ ਨਾ ਹੋਣ | ਇਸ ਦੇ ਨਾਲ ਹੀ ਉਹਨਾਂ ਨੇ ਮੀਡੀਆ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕੀ ਜਿਸ ਤਰਹ ਅਸੀਂ ਟੁੱਟ ਕੇ ਪਏ ਹਾਂ ਇਸ ਤਰਹ ਲੱਗਦਾ ਹੈ ਕੀ ਪਤਾ ਨਹੀਂ ਮੈਂ ਜਨਵਾਰ ਹਾਂ ਜਾਂ ਤੁਸੀਂ ਜਾਨਵਰ ਹੋ |

ਆਖਿਰ ਤੇ ਉਹਨਾਂ ਕਿਹਾ ਕੀ ਇਹ ਸਮਾਂ ਇਹ ਨਹੀਂ ਹੈ ਕੀ ਕੋਈ ਕੀ ਕਰੇਗਾ | ਇਸ ਲਈ ਮੇਰੀ ਤੁਹਾਨੂੰ ਬੇਨਤੀ ਹੈ ਕੀ ਇਸ ਤਰਹ ਦੀ ਗੱਲਾਂ ਨਾ ਕਰੋ | ਸਮਾਂ ਆਉਣ ਤੇ ਸਾਰੇ ਸਵਾਲਾਂ ਦੇ ਜਵਾਬ ਵੀ ਦਿੱਤੇ ਜਾਣਗੇ |

ਸੰਨੀ ਦਿਓਲ ਦੇ ਮੀਡੀਆ ਨੂੰ ਇਸ ਤਰਹ ਨਾਲ ਕੀਤੇ ਸਲੂਕ ਤੋਂ ਲਗਦਾ ਹੈ ਕੀ ਉਹਨਾਂ ਨੂੰ ਸ਼ਾਇਦ ਇਹ ਪਤਾ ਨਹੀਂ ਹੈ ਕੀ ਇਹ ਹਾਦਸਾ ਪਰਸ਼ਾਸ਼ਨਿਕ ਅਧਿਕਾਰੀਆਂ ਤੇ ਰਾਜਨੀਤਿਕ ਲੋਕਾਂ ਦੀ ਗਲਤੀ ਦਾ ਹੀ ਨਤੀਜਾ ਹੈ |