ਸਾਬਕਾ ਸੰਸਦ ਸੁਖਦੇਵ ਸਿੰਘ ਲਿਬੜਾ ਦਾ ਹੋਇਆ ਦੇਹਾਂਤ

16

 

ਖੰਨਾ (ਵੀੳਪੀ ਬਿਊਰੋ ) ਅਕਾਲੀ ਦਲ ਦੇ ਨੇਤਾ ਤੇ ਸਾਬਕਾ ਸੰਸਦ ਸੁਖਦੇਵ ਸਿੰਘ ਲਿਬੜਾ ਦਾ 88 ਸਾਲਾਂ ਦੀ ਉਮਰ ‘ਚ ਸ਼ੁਕਰਵਾਰ ਨੂੰ ਦੇਹਾਂਤ ਹੋ ਗਿਆ | ਉਹ ਪਿਛਲੇ ਕੁੱਝ ਦਿਨਾਂ ਤੋਂ ਬੀਮਾਰ ਚਲ ਰਹੇ ਸਨ ਤੇ ਖੰਨਾ ਦੇ ਇਕ ਹਸਪਤਾਲ ਤੋਂ ਆਪਣਾ ਇਲਾਜ ਕਰਾ ਰਹੇ ਸੀ| ਲਿਬੜਾ ਨੇ ਸ਼ੁਕਰਵਾਰ ਦੀ ਸਵੇਰ 4 ਵਜੇ ਆਿਖਰੀ ਸਾਹ ਲਏ|

ਲਿਬੜਾ 88 ਸਾਲ ਦੇ ਸਨ ਅਤੇ ਉਹ 17 ਸਾਲ ਐਸਜੀਪੀਸੀ ਦੇ ਮੈਂਬਰ ਵੀ ਰਹੇ।

 

1985 ਦੇ ਵਿੱਚ ਉਹ ਪਹਿਲੀ ਵਾਰ ਖੰਨਾ ਤੋਂ  ਵਿਧਾਿੲਕ ਬਣੇ । ਲਿਬੜਾ 2004 ਤੋਂ 2012 ਤੱਕ ਲੋਕਸਭਾ ਮੈਂਬਰ ਰਹੇ । ਉਹ 2004 ‘ਚ ਰੋਪੜ ਤੋਂ ਅਕਾਲੀ ਦਲ ਵੱਲੋਂ ਅਤੇ ਦੂਜੀ ਵਾਰ 2009 ‘ਚ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਵੱਲੋਂ ਸਾਂਸਦ ਰਹੇ। ਲਿਬੜਾ ਇੱਕ ਵਾਰ 1998 ਤੋਂ 2004 ਤਕ ਰਾਜਸਭਾ ਮੈਂਬਰ ਵੀ ਰਹੇ।

ਲਿਬੜਾ ਐਸਜੀਪੀਸੀ ਦੇ ਸਾਬਕਾ ਜੱਥੇਦਾਰ ਗੁਰਚਰਣ ਸਿੰਘ ਟੋਹੜਾ ਦੇ ਕਰੀਬੀ ਰਹੇ ਹਨ।