ਅੰਮ੍ਰਿਤਸਰ ਪੁਲਿਸ ਨੇ ਅੰਗਰੇਜ ਸਿੰਘ ਨਾਂ ਦਾ ਗੈਂਗਸਟਰ ਕੀਤਾ ਕਾਬੂ

86

 

 

ਅੰਮ੍ਰਿਤਸਰ (ਵੀਓਪੀ ਬਿਊਰੋ) ਅੰਮ੍ਰਿਤਸਰ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਸਫਲਤਾ ਹਾਸਿਲ ਹੋਈ, ਜਦੋਂ ਉਹਨਾਂ ਨੇ ਇੱਕ ਮਸ਼ਹੂਰ ਗੈਂਗਸਟਰ ਅੰਗਰੇਜ ਸਿੰਘ ਨੂੰ ਕਾਬੂ ਕੀਤਾ | ਉਥੇ ਹੀ ਪਕੜੇ ਗਏ ਗੈਂਗਸਟਰ ਦੇ ਖਿਲਾਫ 14 ਦੇ ਕਰੀਬ ਅਪਰਾਧਿਕ ਮਾਮਲੇ ਦਰਜ ਹਨ | ਜਿਸ ‘ਚ ਅੰਮ੍ਰਿਤਸਰ ਦੇ ਬਿੱਲਾ ਕੋਟ ਖਾਲਸਾ ਦੇ ਕਤਲ ਤੇ ਗੁਰਦੀਪ ਪਹਿਲਵਾਨ ਦਾ ਕਤਲ ਵੀ ਸ਼ਾਮਿਲ ਹੈ | ਪਕੜੇ ਗਏ ਅਰੋਪੀ ਕੋਲੋਂ ਤਿੰਨ ਰਿਵਾਲਵਰ ਵੀ ਬਰਾਮਦ ਕੀਤੇ ਹਨ |

 

ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਐਸ ਸ਼੍ਰੀਵਾਸਤਵ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਦੀ ਇਹ ਵੱਡੀ ਕਾਮਯਾਬੀ ਹੈ ਤੇ ਅਰੋਪੀ ਲੰਬੇ ਸਮੇਂ ਤੋਂ ਪੁਲਿਸ ਦੀ ਗਿਰਫਤ ਤੋਂ ਬਾਹਰ ਸੀ | ਇਸ ਦੇ ਬਾਕੀ ਸਾਥੀ ਤਾਂ ਕਾਬੂ ਕਰ ਲਏ ਸੀ ਪਰ ਇਹ ਹੁਣ ਇੱਕ ਸਪੇਸ਼ਲ ਓਪਰੇਸ਼ਨ ਦੇ ਦੌਰਾਨ ਹੱਥੇ ਚੜਿਆ ਹੈ | ਇਹ ਗਰੁਪ ਪੰਜਾਬ ਤੋਂ ਇਲਾਵਾ ਰਾਜਸਥਨ ਤੇ ਹਰਿਆਣਾ ਦੀ ਸੀਮਾ ਤੇ ਕਈ ਅਪਰਾਧ ਕਰ ਚੁੱਕਿਆ ਹੈ |