ਏਕ ਨੂਰ ਵੈਲਫੇਅਰ ਸੋਸਾਇਟੀ ਨਸ਼ੇ ਦੇ ਖਿਲਾਫ ਕਢੇਗੀ ਰੈਲੀ

43

 

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਨਿਕਲੇਗੀ ਸਾਈਕਲ ਯਾਤਰਾ

ਜਲੰਧਰ (ਈਸ਼ਿਕਾ) ਏਕ ਨੂਰ ਵੈਲਫੇਅਰ ਸੋਸਾਇਟੀ ਵਲੋਂ ਸ਼ਨੀਵਾਰ ਨੂੰ ਨਸ਼ੇ ਦੇ ਖਿਲਾਫ ਤੀਜੀ ਸਾਈਕਲ ਯਾਤਰਾ ਕੱਢੀਂ ਜਾ ਰਹੀ ਹੈ | ਇਹ ਯਾਤਰਾ ਸ਼ਹੀਦ ਏ ਆਜ਼ਮ ਸ਼ਹੀਦ ਭਗਤ ਸਿੰਘ ਦੇ 112 ਵੇਈਂ ਜਨਮ ਦਿਹਾੜੇ ਨੂੰ ਸਮਰਪਿਤ ਹੋਏਗੀ ਤੇ ਇਸ ਯਾਤਰਾ ਚ ਸੌ ਦੇ ਕਰੀਬ ਨੋਜਵਾਨ ਨਸ਼ੇ ਦੇ ਖਿਲਾਫ ਜਲੰਧਰ ਦੇ ਲੋਕਾਂ ਨੂੰ ਜਾਗਰੂਕ ਕਰਨਗੇ | ਇਸ ਸਾਈਕਲ ਯਾਤਰਾ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਏਕ ਨੂਰ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਪਰਦੀਪ ਖੁੱਲਰ ਨੇ ਦੱਸਿਆ ਕੀ ਨਸ਼ੇ ਦੇ ਖਿਲਾਫ ਨੋਜਵਾਨਾਂ ਨੂੰ ਜਾਗਰੂਕ ਕਰਨਾ ਹੀ ਇਸ ਰੈਲੀ ਦਾ ਮਕਸਦ ਹੋਏਗਾ |

ਇਸ ਮੌਕੇ ਏਕ ਨੂਰ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਪਰਦੀਪ ਖੁੱਲਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕੀ ਉਹ ਇਸ ਯਾਤਰਾ ਚ ਵੱਧ ਚੜ ਕੇ ਹਿੱਸਾ ਲੈਣ ਤੇ ਨਸ਼ੇ ਦੇ ਇਸ ਕੋਹੜ ਨੂੰ ਜੜ੍ਹ ਤੋਂ ਖਤਮ ਕਰਨ ਲਈ ਉਹਨਾਂ ਦਾ ਸਾਥ ਦੇਣ |