ਸੰਦੀਪ ਧਾਲੀਵਾਲ ਦੀ ਮੌਤ ਤੇ ਮੁੱਖ ਮੰਤਰੀ ਨੇ ਕੀਤਾ ਦੁੱਖ ਪਰਗਟ

84

 

ਚੰਡੀਗੜ੍ਹ (ਵੀਓਪੀ ਬਿਊਰੋ) ਅਮਰੀਕਾ ਦੇ ਹਿਊਸਟਨ (ਟੇਕਸਾਸ) ਵਿਖੇ ਆਪਣੀ ਡਿਊਟੀ ਨਿਭਾ ਰਹੇ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਮੌਤ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅੰਰਿੰਦਰ ਸਿੰਘ ਨੇ ਗਹਿਰਾ ਦੁੱਖ ਪਰਗਟ ਕਰਦਿਆਂ ਕਿਹਾ ਕੀ ਅਮਰੀਕਾ ਦੇ ਹਿਊਸਟਨ (ਟੈਕਸਾਸ) ਵਿਖੇ ਪਹਿਲੇ ਦਸਤਾਰਧਾਰੀ ਪੁਲਸ ਅਫਸਰ ਸੰਦੀਪ ਸਿੰਘ ਧਾਲੀਵਾਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਜਾਣ ਦੀ ਖ਼ਬਰ ਨਾਲ ਮਨ ਦੁਖੀ ਹੈ। ਕੀ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣ ਦੀ ਇਹ ਸਜ਼ਾ ਹੁੰਦੀ ਹੈ ? ਮੈਂ ਸੰਦੀਪ ਸਿੰਘ ਜੀ ਦੇ ਪਰਿਵਾਰ ਦੇ ਨਾਲ ਹਾਂ ਤੇ ਅਰਦਾਸ ਕਰਦਾ ਹਾਂ ਕਿ ਰੱਬ ਉਨ੍ਹਾਂ ਨੂੰ ਭਾਣਾ ਮੰਨਣ ਜਾ ਬਲ ਬਖਸ਼ਣ ।

sandeep-dhaliwal-1

ਦੱਸਣਯੋਗ ਹੈ ਕੀ ਸੰਦੀਪ ਸਿੰਘ ਧਾਲੀਵਾਲ ਅਮਰੀਕਾ ਪੁਲਿਸ ‘ਚ ਬੀਤੇ 10 ਸਾਲਾ ਤੋਂ ਸੇਵਾ ਨਿਭਾ ਰਿਹਾ ਸੀ | ਸੰਦੀਪ ਧਾਲੀਵਾਲ ਨੇ ਇੱਕ ਨੌਜਵਾਨ ਦੀ ਕਾਰ ਨੂੰ ਇਕ ਟਰੈਫ਼ਿਕ ਸਿਗਨਲ ਕੋਲ ਰੋਕਿਆ ਤੇ ਉਸ ਨੂੰ ਬਾਹਰ ਆਉਣ ਲਈ ਕਿਹਾ। ਜਿਸ ਤੋਂ ਬਾਅਦ ਉਸਨੇ ਬਾਹਰ ਆਕੇ ਸੰਦੀਪ ਨੂੰ ਗੋਲੀਆਂ ਮਾਰ ਦਿੱਤੀਆਂ । ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉਥੇ ਉਸ ਦੀ ਮੌਤ ਹੋ ਗਈ ਸੀ |