ਕੇਂਦਰੀ ਵਿਦਿਆਲਾ ਜਲੰਧਰ ਨੇ “ਫਿੱਟ ਇੰਡੀਆ ਪਲਾਗਿੰਗ” ਪ੍ਰੋਗਰਾਮ ‘ਚ ਲਿਆ ਭਾਗ 

61

ਜਲੰਧਰ (ishika) ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਦੇ 150 ਸਾਲ ਪੂਰੇ ਹੋਣ ਤੇ ਪੂਰੇ ਹਿੰਦੁਸਤਾਨ ਵਿਚ “ਫਿੱਟ ਇੰਡੀਆ ਪਲਾਗਿੰਗ” ਪ੍ਰੋਗਰਾਮ ਮਨਾਇਆ ਜਾ ਰਿਹਾ ਹੈ  । ਗਾਂਧੀ ਜਯੰਤੀ ਦੇ ਇਸ ਮੌਕੇ ਤੇ ਕੇਂਦਰੀ ਵਿਦਿਆਲਾ ਸੂਰਾਨਸੀ ਜਲੰਧਰ ਦੇ ਬੱਚਿਆਂ, ਸਟਾਫ ਅਤੇ ਪਰਿਵਾਰ ਦੇ ਮੈਂਬਰਾ ਨੇ ਸਵੇਰੇ-ਸਵੇਰੇ ਜੋਗਿੰਗ ਕਰਦੇ ਹੋਏ ਸੜਕਾਂ ਤੋਂ ਕੂੜਾ ਚੁੱਕ ਕੇ ਸਮਾਜ ਨੂੰ ਫਿੱਟ ਰਹਿਣ ਅਤੇ ਤੰਦਰੁਸਤ ਰਹਿਣ ਦਾ ਸੰਦੇਸ਼ ਦਿੱਤਾ ।ਇਸ ਪ੍ਰੋਗਰਾਮ ਦਾ ਮਕਸਦ ਲੋਕਾਂ ਨੂੰ ਆਸ ਪਾਸ ਸਫਾਈ ਰੱਖਣ ਲਈ ਜਾਗਰੂਕ ਕਰਨਾ ਸੀ | ਇਸ ਮੌਕੇ ਤੇ ਬੱਚਿਆਂ ਨੇ ਦਸਿਆ ਕਿ ਉਹਨਾਂ ਨੂੰ ਆਪਣੇ ਸ਼ਹਿਰ ਦੀ ਸਫ਼ਾਈ ਕਰਕੇ ਬਹੁਤ ਖੁਸ਼ੀ ਹੋਈ ।

ਬੱਚਿਆਂ ਦੇ ਨਾਲ ਆਏ ਉਹਨਾਂ ਦੇ ਪਰਿਵਾਰ ਵਾਲੇ ਇਸ ਪ੍ਰੋਗਰਾਮ ਨੂੰ ਵੇਖ ਕੇ ਬਹੁਤ ਖੁਸ਼ ਹੋਏ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਤਰਾਂ ਦੇ ਪ੍ਰੋਗਰਾਮ ਆਏ ਦਿਨ ਹੋਣੇ ਚਾਹੀਦੇ ਹਨ ਤਾਂ ਕਿ ਬੱਚਿਆਂ ਵਿੱਚ ਤੰਦਰੁਸਤੀ ਬਣੀ ਰਹੇ ਅਤੇ ਉਹਨਾਂ ਨੂੰ ਸਫ਼ਾਈ ਬਣਾਏ ਰੱਖਣ ਦਾ ਵੀ ਸੰਦੇਸ਼ ਮਿਲੇ ।

ਸਕੂਲ ਦਾ ਸਟਾਫ ਵੀ ਇਸ ਪ੍ਰੋਗਰਾਮ ਵਿਚ ਕਾਫੀ ਉਤਸਾਹਿਤ ਨਜ਼ਰ ਆਇਆ । ਸਕੂਲ ਦੀ ਪ੍ਰਿੰਸੀਪਲ ਮੀਨਾਕਸ਼ੀ ਜੈਨ ਨੇ ਕਿਹਾ ਕਿ ਇਸ ਤਰਾਂ ਦੇ ਪ੍ਰੋਗਰਾਮ ਬੱਚਿਆਂ ਸਮਾਜਿਕ ਕੰਮਾਂ ਲਈ ਜਾਗਰੂਕ ਕਰਨ ਚ ਸਹਾਇਕ ਸਿੱਧ
ਹੁੰਦੇ ਨੇ |