ਇਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਨੇ ਪਲਾਸਟਿਕ ਇਸਤੇਮਾਲ ਨਾ ਕਰਨ ਦੀ ਸਹੁੰ ਚੁੱਕ ਕੇ ਬਾਪੂ ਨੂੰ ਦਿੱਤੀ ਸ਼ਰਧਾਂਜਲੀ

62

ਜਲੰਧਰ, (Ishika) :- ਇਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਸੀ.ਜੇ.ਆਰ. ਅਤੇ ਰਾਇਲ ਵਰਲਡ ਸਕੂਲ ਵਿੱਚ ਗਾਂਧੀ ਜੀ ਦੀ 150ਵੀਂ ਸਾਲਗਿਰਹ ਬਹੁਤ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਬੱਚਿਆਂ ਨੇ ਨਾ ਕੇਵਲ ਸਵੱਛਤਾ ਦਾ ਵਾਅਦਾ ਕੀਤਾ ਬਲਕਿ ਸਹੁੰ ਵੀ ਚੁੱਕੀ ਉਹ ਪਲਾਸਟਿਕ ਦਾ ਇਸਤੇਮਾਲ ਬੰਦ ਕਰ ਦੇਣਗੇ ਅਤੇ ਆਪਣੇ ਮਾਤਾ-ਪਿਤਾ ਨੂੰ ਵੀ ਪ੍ਰੋਤਸਾਹਿਤ ਕਰਨਗੇ।

IMG_0516ਈਕੋ ਕਲੱਬ ਦੇ ਬੱਚਿਆਂ ਨੇ ਪੇਪਰ ਬੈਗ ਤਿਆਰ ਕੀਤੇ। ਅੱਠਵੀਂ ਜਮਾਤ ਦੇ ਬੱਚਿਆਂ ਨੇ ਸਲੋਗਨ ਰਾਈਟਿੰਗ ਪ੍ਰਤੀਯੋਗਿਤਾ ਵਿੱਚ ਭਾਗ ਲਿਆ। ਬੱਚਿਆਂ ਨੇ ਰੈਲੀ ਕੱਢ ਕੇ ਆਪਣੇ ਆਲੇ-ਦੁਆਲੇ ਡਿੱਗਿਆ ਪਲਾਸਟਿਕ ਚੁੱਕਿਆ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਇਹ ਵਾਤਾਵਰਨ ਲਈ ਕਿਵੇਂ ਨੁਕਸਾਨਦਾਇਕ ਹੈ। ਇਨੋਸੈਂਟ ਹਾਰਟਸ ਦੇ ਸਾਰੇ ਸਕੂਲਾਂ ਵਿੱਚ ਵਿਸ਼ੇਸ਼ ਪ੍ਰਾਰਥਨਾ ਸਭਾ ਕਰਕੇ ਬੱਚਿਆਂ ਨੂੰ ਸਟੀਲ ਦੇ ਟਿਫਨ ਅਤੇ ਪਾਣੀ ਪੀਣ ਲਈ ਸਟੀਲ ਦੀ ਬੋਤਲ ਵਰਤੋਂ ਵਿੱਚ ਲਿਆਉਣ ਲਈ ਕਿਹਾ ਗਿਆ।

ਇੰਨੋਕਿਡਜ਼ ਦੇ ਬੱਚੇ ਸੁਤੰਤਰਤਾ ਸੈਨਾਨੀਆਂ ਦੀ ਪੁਸ਼ਾਕ ਪਾ ਕੇ ਆਏ। ਗਾਂਧੀ ਜੀ ਦਾ ਚਰਿੱਤਰ ਨਿਭਾਉਂਦੇ ਹੋਏ ਬੱਚਿਆਂ ਨੇ ਕੋਰੀਓਕਰਾਫੀ ਰਾਹੀਂ ਉਹਨਾਂ ਦੇ ਜੀਵਨ ‘ਤੇ ਰੌਸ਼ਨੀ ਪਾਈ। ਅਧਿਆਪਕਾਵਾਂ ਨੇ ਬੱਚਿਆਂ ਨੂੰ ਗਾਂਧੀ ਜੀ ਦੀਆਂ ਸਿੱਖਿਆਵਾਂ ਉੱਤੇ ਚੱਲਣ ਲਈ ਪ੍ਰੇਰਿਤ ਕੀਤਾ। ਸਕੂਲ ਵਿੱਚ ਅਜਿਹੀਆਂ ਗਤਿਵਿਧੀਆਂ ਕਰਵਾਉਣ ਦਾ ਉਦੇਸ਼ ਵਿਦਿਆਰਥੀਆਂ ਨੂੰ ਰਾਸ਼ਟਰ ਪ੍ਰੇਮ ਦੀ ਭਾਵਨਾ ਲਈ ਜਾਗਰੂਕ ਕਰਨਾ ਅਤੇ ਸੁਤੰਤਰਤਾ ਸੈਨਾਨੀਆਂ ਨੂੰ ਸ਼ਰਧਾਂਜਲੀ ਦੇਣਾ ਹੈ।

IMG_6007ਸਕੂਲ ਦਾ ਸਾਰਾ ਵਾਤਾਵਰਨ ‘ਸਾਬਰਮਤੀ ਕੇ ਸੰਤ ਤੂਨੇ ਕਰ ਦੀਆ ਕਮਾਲ’ ਗੀਤ ਨਾਲ ਗੂੰਜ ਉੱਠਿਆ।