ਢੱਡਰੀਆਂ ਵਾਲੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੀ ਸ਼ਿਕਾਇਤ

7

ਅੰਮ੍ਰਿਤਸਰ (ishika) ਦੇਸ਼ ਵਿਦੇਸ਼ ਤੋਂ ਆਇਆ ਵੱਖ ਵੱਖ ਜਥੇਬੰਦੀਆਂ ਵਲੋਂ ਅੱਜ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਖਿਲਾਫ ਜਥੇਦਾਰ ਅਕਾਲ ਤਖ਼ਤ ਸਾਹੀਬ ਨੂੰ ਇਕ ਮੰਗ ਪੱਤਰ ਦੀਤਾ ਗਿਆ। ਇਸ ਮੰਗ ਪੱਤਰ ਵਿਚ ਇਹ ਗੱਲ ਆਖੀ ਗਈ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਸਿੱਖ ਕੌਮ ਦਾ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਕਰ ਕੇ ਕੌਮ ਦੇ ਵਿਚ ਕਾਫੀ ਵਿਵਾਦ ਪੈਦਾ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਜਾਵੇ |

ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਖਿਲਾਫ ਆਈ ਸ਼ਿਕਾਇਤ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕੀ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਹੈ ਤੇ ਜਲਦੀ ਹੀ ਇਸ ਤੇ ਠੋਸ ਫੈਸਲਾ ਲਿਆ ਜਾਏਗਾ |

ਸ਼ਿਕਾਇਤ ਮਿਲਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਮੰਨਿਆ ਕਿ ਕੁਝ ਪਰਚਾਰਕਾਂ ਵਲੋਂ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਕਰ ਕੇ ਪ੍ਰਚਾਰਕਾਂ ਨੂੰ ਸੇਧ ਲੈਣ ਦੀ ਜਰੂਰਤ ਹੈ ।
ਬਿਊਰੋ ਰਿਪਰੋਟ ਵਾਈਸ ਆਫ ਪੰਜਾਬ, ਅੰਮ੍ਰਿਤਸਰ