ਰੈਪਿਡ ਐਕਸ਼ਨ ਫੋਰਸ ਵਲੋਂ ਚਲਾਇਆ ਗਿਆ ਸਫਾਈ ਅਭਿਆਨ ।

22

ਜਲੰਧਰ (ਈਸ਼ਿਕਾ) ਸਵੱਛਤਾ ਹੀ ਸੇਵਾ ਇਸ ਮਿਸ਼ਨ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸਵੱਛਤਾ ਦਿਵਸ ਮਨਾਇਆ ਗਿਆ । ਇਸੇ ਲੜੀ ਵਿੱਚ ਜਲੰਧਰ ਦੇ ਲਿਦੜਾ ਕੈਂਪ ਚ ਸਥਿਤ ਪ੍ਰਾਇਮਰੀ ਸਕੂਲ ਦੇ ਵਿੱਚ ਰੈਪਿਡ ਐਕਸ਼ਨ ਫੋਰਸ ਦੀ 114 ਬਟਾਲੀਅਨ ਵਲੋਂ ਵੀ ਸਫਾਈ ਅਭਿਆਨ ਚਲਾਇਆ ਗਿਆ । ਇਸ ਸਫਾਈ ਅਭਿਆਨ ਚ ਬਟਾਲੀਅਨ ਦੇ ਡਿਪਟੀ ਕਮਾਂਡੈਂਟ ਸ਼੍ਰੀ ਕੇ ਕੇ ਸਿੰਘ, ਡਿਪਟੀ ਕਮਾਡੇਂਟ ਸ਼੍ਰੀ ਸੌਰਵ ਕੁਮਾਰ, ਸਹਾਇਕ ਕਮਾਡੇਂਟ ਸ਼੍ਰੀ ਕਪਿਲ ਸਿੰਘ ਅਤੇ ਹੋਰ ਵੀ ਕਰਮਚਾਰੀਆਂ ਨੇ ਇਸ ਅਭਿਆਨ ਵਿੱਚ ਭਾਗ ਲਿਆ ।

ਇਸ ਅਭਿਆਨ ਵਿਚ ਹਿੱਸਾ ਲੈਣ ਦਾ ਇਹਨਾਂ ਦਾ ਮਕਸਦ ਸੀ ਕਿ ਹਰ ਕਿਸੀ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨਾ ਹੈ ਤਾਂ ਜੋ ਸਾਡਾ ਦੇਸ਼ ਇੱਕ ਸਾਫ ਦੇਸ਼ ਬਣ ਸਕੇ । ਇਸ ਅਭਿਆਨ ਵਿਚ ਬੱਚਿਆਂ ਨੂੰ ਆਸ ਪਾਸ ਸਫਾਈ ਰੱਖਣ ਲਈ ਜਾਗਰੂਕ ਵੀ ਕੀਤਾ ਗਿਆ । ਬਟਾਲੀਅਨ ਦੇ ਸਾਰੇ ਅਧਿਕਾਰੀਆਂ, ਅਧੀਨ ਅਧਿਕਾਰੀਆਂ ਅਤੇ ਹੋਰ ਸਿਪਾਹੀਆਂ ਨੇ ਹੈਡਕੁਆਟਰਾਂ ਵਿਚ ਸਫਾਈ ਰੱਖਣ ਦੀ ਸਹੁੰ ਚੁੱਕੀ।