ਡੀ. ਏ.ਵੀ ਕਾਲਜ ਜਲੰਧਰ ਵਿੱਚ ਮਹਾਤਮਾ ਗਾਂਧੀ ਦੀ 150ਵੀ ਜਯੰਤੀ ਨੂੰ ਲੈ ਕੇ ਸਵੱਛਤਾ ਅਭਿਆਨ ਚਲਾਕੇ ਬਾਪੂ ਨੂੰ ਦਿੱਤੀ ਸ਼ਰਧਾਜਲੀ ।

  71
  ਡੀ. ਏ.ਵੀ ਕਾਲਜ ਜਲੰਧਰ ਵਿੱਚ ਮਹਾਤਮਾ ਗਾਂਧੀ ਦੀ 150ਵੀ ਜਯੰਤੀ ਨੂੰ ਲੈ ਕੇ ਸਵੱਛਤਾ ਅਭਿਆਨ ਚਲਾਕੇ ਬਾਪੂ ਨੂੰ ਦਿੱਤੀ ਸ਼ਰਧਾਜਲੀ ।
  ਡੀ.ਏ.ਵੀ ਦੀਆਂ ਕੁੜੀਆਂ ਦੇ ਹੋਸਟਲ ਵਿੱਚ ਲਗਆਏ ਗਏ 50 ਬੁੱਟੇ।
  ਡੀ. ਵੀ.ਵੀ ਕਾਲਜ ਦੇ ਐਨ ਐਸ ਐਸ ਅਤੇ ਰੈੱਡ ਰਿਬਨ ਦੁਵਾਰਾ ਮਹਾਤਮਾ ਗਾਂਧੀ ਦੀ150 ਵੀ ਜਯੰਤੀ ਨੂੰ ਲੈ ਕੇ ਸਵੱਛਤਾ ਅਭਿਆਨ ਚਲਾ ਕੇ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ।ਇਸ ਦੌਰਾਨ ਡੀ. ਏ.ਵੀ ਕੁੜੀਆਂ ਦੇ ਹੋਸਟਲ ਵਿੱਚ 50 ਹਰ ਤਰਾਂ ਦੇ ਬੁੱਟੇ ਲਗਆਏ ਗਏ। FB_IMG_1570090169002 (1)
  ਇਸ ਦੌਰਾਨ ਪ੍ਰਿੰਸੀਪਲ ਡਾ. ਐਸ ਕੇ ਅਰੋੜਾ ਨੇ ਮਹਾਤਮਾ ਗਾਂਧੀ ਉਹਨਾਂ ਦੀ150ਵੀ ਜਯੰਤੀ ਤੇ ਨਮਨ ਕੀਤਾ।ਉਹਨਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਦੇਸ਼ ਨੂੰ ਨਾ ਸਿਰਫ ਆਜ਼ਾਦੀ ਦਿਲਾਈ ਯੋਗਦਾਨ ਦਿੱਤਾ ਨਾਲ ਹੀ ਸਭ ਤੋਂ ਮਹੱਤਵਪੂਰਨ ਗੱਲ ਵੀ ਦਸੀ ਸਵੱਛਤਾ ਬਾਰੇ ।ਇਸ ਲਈ ਭਾਰਤ ਸਰਕਾਰ ਨੇ ਵੀ ਮਹਾਤਮਾ ਗਾਂਧੀ ਦੇ ਜਨਮ ਦਿਨ ਤੇ ਸਵੱਛਤਾ ਅਭਿਆਨ ਚਲਾ ਕੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੀ ਕੋਸ਼ਿਸ ਕੀਤੀ  ।ਸਾਨੂੰ ਵੀ ਆਪਣੇ ਅੱਲੇ ਦੁਵਾਲੇ ਸਾਫ਼ ਰੱਖਣ ਚਾਹੀਦਾ ਹੈ ਅਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ।FB_IMG_1570090152920
  ਐਨ ਐਸ ਐਸ ਕਾਰਡੀਨੈਂਟਰ ਪ੍ਰੋ ਐਸ ਕੇ ਮਿੱਢਾ ਨੇ ਕਿਹਾ ਮਹਾਤਮਾ ਗਾਂਧੀ ਸਵੱਛਤਾ ਅਭਿਆਨ ਦੇ ਜਨਨਾਇਕ ਹੈ।ਉਹਨਾਂ ਨੇ ਕਿਹਾ ਕਿ ਰਾਸ਼ਤਪਿਤਾ ਮਹਾਤਮ ਗਾਂਧੀ ਦਾ ਮੰਨਣਾ ਹੈ ਕਿ ਸਾਫ ਸਫ਼ਾਈ ਰੱਬ ਦੀ ਪੂਜਾ ਦੇ ਬਰਾਬਰ ਹੈ ਇਸ ਲਈ ਲੋਕਾਂ ਨੂੰ ਸਵੱਛਤਾ ਬਣਾਈ ਰੱਖਣ ਸਬੰਧੀ ਜਾਣਕਾਰੀ ਦੇਣੀ ਚਾਹੀਦੀ ਹੈ।ਉਹਨਾਂ ਨੇ ਕਿਹਾ ‘ਸਵੱਛ ਭਾਰਤ ‘ ਦਾ ਸੁਪਨਾ  ਜੋ ਉਹ ਚਾਹੁੰਦੇ ਹੈ ਸਾਨੂੰ ਸੱਚ ਕਰਨਾ ਚਾਹੀਦਾ ਹੈ।
  ਇਸ ਦੌਰਾਨ ਡਾ ਸਾਹਿਬ ਸਿੰਘ,ਪ੍ਰੋ ਮੋਨਿਕਾ ,ਪ੍ਰੋ .ਪਰਮਜੀਤ ਕੌਰ ਅਤੇ ਕਲਾਜ ਦੇ ਵਿਦਿਆਰਥੀਆਂ ਵੀ ਮੌਜੂਦ ਸਨ।