-ਸੀਟੀ ਗਰੁੱਪ ਮਕਸੂਦਾਂ ਕੈਂਪਸ ਵਿਖੇ ਭਾਰਤੀ ਆਰਥਿਕ ਵਿਕਾਸ ਤੇ ਨੇਸ਼ਨਲ ਸੈਮਿਨਾਰ ਆਯੋਜਿਤ

13

ਡਾ. ਘੁੰਮਣ ਨੇ ਮੇਕ ਇਨ ਇੰਡੀਆ ਦੀ ਮਹੱਤਤਾ ਤੇ ਕੀਤੀ ਚਰਚਾ

ਜਲੰਧਰ
ਸੀਟੀ ਗਰੁਪ ਆਫ ਇੰਸਟੀਚਿਊਸ਼ਨਜ਼ ਦੇ ਮਕਸੂਦਾਂ ਕੈਂਪਸ ਵਿਖੇ ਭਾਰਤੀ ਆਰਥਿਕ ਵਿਕਾਸ ਤੇ ਨੇਸ਼ਨਲ ਸੈਮਿਨਾਰ ਆਯੋਜਿਤ ਕਰਵਾਇਆ ਗਿਆ। ਇਸ ਵਿਚ ਸੀ. ਆਰ. ਆਰ. ਆਈ. ਡੀ ਚੰਡੀਗੜ• ਦੇ ਪ੍ਰੋਫੈਸਰ ਡਾ. ਰਣਜੀਤ ਸਿੰਘ ਘੁੰਮਣ ਅਤੇ ਜਲੰਧਰ ਮੈਨੇਜਮੇਂਟ ਐਸੋਸੀਏਸ਼ਨ ਦੇ ਪ੍ਰਧਾਨ ਅਹਿਸਾਨੁਲ ਹੱਕ ਮੁੱਖ ਵਕਤਾ ਦੇ ਰੁੱਪ ਵਿੱਚ ਸ਼ਾਮਿਲ ਹੋਏ।
ਸੈਮਿਨਾਰ ਵਿੱਚ ਸੀਟੀ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ, ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਦੇ ਇਲਾਵਾ ਪ੍ਰਮੁੱਖ ਇੰਸਟੀਚਿਊਸ਼ਨਜ਼ ਦੇ ਪ੍ਰਤਿਨਿਧੀ ਮੌਜੂਦ ਸਨ।IMG_0873

ਡਾ. ਘੁੰਮਣ ਨੇ ਭਾਰਤੀ ਆਰਥਿਕ ਵਿਕਾਸ ਗਤੀ ਨੂੰ ਪ੍ਰਕਾਸ਼ਿਤ ਕਰਦੇ ਹੋਇਆ ਕਿਹਾ ਕਿ ਸੁਤੰਤਰ ਭਾਰਤ ਦੀ ਸ਼ੁਰੂਆਤ ਵੇਲੇ ਭਾਰਤੀ ਆਰਥਿਕਤਾ ਦਰ 0.9 ਫੀਸਦੀ ਨਾਲ ਸਕਾਰਾਤਮਕ ਤੋਰ ਤੇ ਚਲੀ ਸੀ। ਪਿਛਲੇ ਦਸ਼ਕ ਵਿੱਚ ਇਹ 8.26 ਫੀਸਦੀ ਹੋਈ  ਅਤੇ ਇਸ ਸਾਲ ਦੇ ਅੰਤ ਵਿੱਚ ਇਹ 5.8 ਫੀਸਦੀ ਦਰ ਨਾਲ ਖਤਮ ਹੋਈ। ਜੋ ਪਿਛਲੇ ਵੀਹ ਕੁਆਰਟਰਾਂ ਵਿੱਚ ਸਭ ਤੋਂ ਘੱਟ ਸੀ। ਇਸ ਦੇ ਨਾਲ ਹੀ ਉਨ•ਾਂ ਨੇ ਕਿਹਾ ਕਿ ਪੇਂਡੂ ਭਾਰਤੀ ਖੇਤਰਾਂ ਵਿਚ 68 ਫੀਸਦੀ ਆਬਾਦੀ ਰਹਿੰਦੀ ਹੈ।
ਅਹਿਸਾਨੁਲ ਹੱਕ ਨੇ ਕਿਹਾ ਕਿ ਇਸ ਸਮੇਂ ਵਿੱਚ ਏਂਟਰਪ੍ਰੋਨਯੋਰ ਦੀ ਲੋੜ ਹੈ। ਜੋ ਨੌਕਰਿਆਂ ਦੇ ਮੁਕਾਬਲੇ ਭਾਰਤੀ ਆਰਥਿਕ ਵਿਕਾਸ ਵਿੱਚ ਵੱਧ ਯੋਗਦਾਨ ਪਾਵੇਗਾ। ਏਂਟਰਪ੍ਰੋਨਯੋਰ ਖੇਤਰ ਵਿੱਚ 94 ਫੀਸਦੀ ਆਬਾਦੀ ਦੇ ਰੂਪ ਵਿੱਚ ਅਸੰਗਠਿਤ ਖੇਤਰ ਨੂੰ ਅੱਗੇ ਵਧਾਉਣ ਦੀ ਲੋੜ ਹੈ। ਇਹ ਖੇਤਰ ਜੀਡੀਪੀ ਵਿੱਚ 45 ਫੀਸਦੀ ਹਿੱਸਾ ਪਾ ਰਿਹਾ ਹੈ।

ਕੈਂਪਸ ਡਾਇਰੈਕਟਰ ਡਾ. ਜਸਦੀਪ ਕੌਰ ਧਾਮੀ ਨੇ ਕਿਹਾ ਕਿ ਆਰਥਿਕ ਸਿੱਖਿਆ ਦੇ ਨਤੀਜੇ ਵਜੋਂ ਵਿਅਕਤੀਆਂ ਅਤੇ ਪਰਿਵਾਰਾਂ ਲਈ ਵਧੇਰੇ ਲਾਭਕਾਰੀ ਜੀਵਨ ਨੂੰ ਪੂਰਾ ਕੀਤਾ ਜਾਵੇਗਾ। ਇਸ ਦੇ ਨਤੀਜੇ ਵਜੋਂ ਵਧੇਰੇ ਗਤੀਸ਼ੀਲ, ਆਰਥਿਕ ਤੋਰ ਤੇ ਮਜਬੂਤ ਗਬਾਂਡੀ ਦੀ ਮਿਲਣਗੇ।

ਸੀਟੀ ਗਰੁਪੱ ਦੇ ਚੇਅਰਮੈਨ ਚਰਨਜੀਤ ਸਿੰਘ  ਚੰਨੀ ਨੇ ਜਾਣਕਾਰੀ ਭਰਪੂਰ ਅਤੇ ਕੀਮਤੀ ਸੈਮੀਨਾਰ ਦੇ ਆਯੋਜਨ ਵਿੱਚ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ।