ਐਲਪੀਯੂ ‘ਚ ਜੇਐਮਏ ਅਤੇ ਲੰਗ ਕੇਅਰ ਫਾਊੰਡੇਸ਼ਨ ਵੱਲਂੋ ਫੇਫੜਿਆਂ ਦੀ ਦੇਖਭਾਲ ‘ਤੇ ਸੈਮੀਨਾਰ ਆਯੋਜਿਤ

15

ਪੰਜਾਬ ਖੇਤਰ ਦੇ ਸਕੂਲੀ ਬੱਚਿਆਂ ਵੱਲਂੋ ਬੇਸਟ ਕਲੱਬਾਂ ਦੇ ਜ਼ਰੀਏ ਹਵਾ ਪ੍ਰਦੂਸ਼ਣ ਅਤੇ ਜਲਵਾਯੂ ਪਰਿਵਰਤਨ ਪ੍ਰਤੀ ਚੇਤਨਾ ਲਿਆਈ ਜਾਵੇਗੀ |

ਜਲੰਧਰ – ਪੰਜਾਬ ਖੇਤਰ ਦੇ ਸਕੂਲੀ ਬੱਚਿਆਂ ਨੇ ਲੰਗ ਕੇਅਰ ਫਾਊੰਡੇਸ਼ਨ (ਨਵੀਂ ਦਿੱਲੀ) ਦੀ ਇੱਕ ਪਹਿਲ ‘ਬਰੀਥ ਈਜ਼ੀ, ਸਟੇ ਟਫ (ਬੀਈਐਸਟੀ) ਕਲੱਬ ਦੇ ਜ਼ਰੀਏ ਹਵਾ ਪ੍ਰਦੂਸ਼ਣ ਦੇ ਖੱਤਰਿਆਂ ਦੇ ਵਿਰੁੱਧ ਮੁਕਾਬਲਾ ਕਰਨ ਦਾ ਪ੍ਰਣ ਕੀਤਾ ਹੈ। ਇਸ ਸੰਦਰਭ ‘ਚ ਐਲਪੀਯੂ ਕੈਂਪਸ ‘ਚ ਜਲੰਧਰ ਮੈਨੇਜਮੈਂਟ ਐਸੋਸਿਏਸ਼ਨ (ਜੇਐਮਏ) ਅਤੇ ਲੰਗ ਕੇਅਰ ਫਾਊੰਡੇਸ਼ਨ ਦੇ ਸਹਿਯੋਗ ਨਾਲ ਸੈਮੀਨਾਰ ਅਤੇ ਵਰਕਸ਼ਾੱਪ ਆਯੋਜਿਤ ਕੀਤੀ ਗਈ। ਇਸ ਪ੍ਰੋਗ੍ਰਾਮ ਦਾ ਮਕਸਦ ਸਕੂਲਾਂ ‘ਚ ਹਵਾ ਪ੍ਰਦੂਸ਼ਣ ਅਤੇ ਅਸਥਮਾ ਦਾ ਸੇਹਤ ‘ਤੇ ਬੁਰੇ ਪ੍ਰਭਾਵ ਦੇ ਬਾਰੇ ਜਾਗਰੂਕਤਾ ਵਧਾਉਣਾ ਰਿਹਾ।

ਪੰਜਾਬ ਰਾਜ ‘ਚ ਬੀਈਐਸਟੀ ਕਲੱਬ ਦੇ ਸ਼ੁਭਾਰੰਭ ‘ਤੇ ਲਗਭਗ 25 ਸਕੂਲ ਇਸ ਪ੍ਰੋਗ੍ਰਾਮ ਦਾ ਹਿੱਸਾ ਬਣੇ, ਜਿਸ ਦੌਰਾਨ ਐਲਪੀਯੂ ਕੈਂਪਸ ‘ਚ ਇੱਕ ਦਿਨੀਂ ਸਿਖਲਾਈ ਪ੍ਰੋਗ੍ਰਾਮ ਆਯੋਜਿਤ ਹੋਇਆ। ਪ੍ਰੋਗ੍ਰਾਮ ਦਾ ਉਦਘਾਟਨ ਕਰਦਿਆਂ, ਐਲਪੀਯੂ ਦੀ ਪ੍ਰੋ ਚਾਂਸਲਰ ਸ਼੍ਰੀਮਤੀ ਰਸ਼ਮੀ ਮਿੱਤਲ ਨੇ ਸਾਂਝਾ ਕੀਤਾ-‘ਐਲਪੀਯੂ ‘ਚ ਅਸੀਂ ਯੁਵਾ ਨੇਤਾਵਾਂ ਨੂੰ ਮਜ਼ਬੂਤ ਬਣਾਉਣ ਅਤੇ ਲੰਗ ਕੇਅਰ ਫਾਊੰਡੇਸ਼ਨ ਦੇ ਵਿਜ਼ਨ ਦਾ ਸਮਰਥਨ ਕਰਨ ਪ੍ਰਤੀ ਮਿਲ ਕੇ ਕੰਮ ਕਰਾਂਗੇ। ਸਾਡੇ ਵਿਸ਼ਾਲ ਵਿਦਿਆਰਥੀ-ਨੈਟਵਰਕ ਦੇ ਜ਼ਰੀਏ, ਜੋ ਕਿ ਦੇਸ਼ ਦੇ ਸਾਰੇ ਰਾਜਾਂ ਅਤੇ ਕਈ ਹੋਰ ਦੇਸ਼ਾਂ ‘ਚ ਫੈਲਿਆ ਹੋਇਆ ਹੈ, ਅਸੀਂ ਹਵਾ ਪ੍ਰਦੂਸ਼ਣ ਅਤੇ ਜਲਵਾਯੂ ਪਰਿਵਰਤਨ ਦੀ ਵੱਧਦੀ ਸਮੱਸਿਆ ਨਾਲ ਨਜਿੱਠਣ ਲਈ  ਵਿਸ਼ੇਸ਼ ਰੂਪ ਨਾਲ ਤਿਆਰ ਕੀਤੀਆਂ ਗਈਆਂ ਪਰਿਯੋਜਨਾਵਾਂ ਨੂੰ ਵਧਾਵਾ ਦੇਵਾਂਗੇ।’Founder Trustee of Lung Care Foundation Rajiv Khurana talking about health problems occurs due to air pollution at LPU campus (1)

ਲੰਗ ਕੇਅਰ ਫਾਊੰਡੇਸ਼ਨ ਦੇ ਸੰਸਥਾਪਕ ਟਰੱਸਟੀ, ਸ਼੍ਰੀ ਰਾਜੀਵ ਖੁਰਾਨਾ ਨੇ ਕਿਹਾ-‘ਜੱਦਂੋ ਹਾਲਾਤ ਹਰ ਪਾਸਿਓੰ ਖਰਾਬ ਹੋਣ ਤਾਂ ਕੋਈ ਵੀ ਅਧੂਰੀ ਕੋਸ਼ਿਸ਼ਾਂ ਨਾਲ ਪਾੱਜਟਿਵ ਪ੍ਰਭਾਵ ਪੈਦਾ ਨਹੀਂ ਕਰ ਸਕਦਾ। ਸਿਰਫ ਨਾਗਰਿਕਾਂ ਵੱਲਂੋ ਹੀ ਸਰਵਉÎÎੱਚ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਹਨ। ਬੇਸਟ ਕਲੱਬ ਸਮਾਜ ‘ਚ ਚੰਗੇ ਲੋਕਾਂ ਨੂੰ ਇਕੱਠਿਆਂ ਅੱਗੇ ਲਿਆਉਣ ਲਈ ਇੱਕ ਰਸਤਾ ਹੈ। ਬਜ਼ਰੁਗਾਂ ਦੇ ਰੂਪ ‘ਚ, ਅਸੀਂ ਆਪਣੀ ਪੀੜੀ ਨੂੰ ਅਸਫਲਤਾ ਦਿੱਤੀ ਹੈ। ਹੁਣ ਵਿਦਿਆਰਥੀਆਂ ਦੇ ਰੂਪ ‘ਚ ਸਾਨੂੰ ਕੰਮ-ਕਾਜ਼ ਸੰਭਾਲਣ ਦੀ ਲੋੜ ਹੈ ਅਤੇ ਹਵਾ ਪ੍ਰਦੂਸ਼ਣ ਤੇ ਮਿੱਟੀ ਜ਼ਰੀਏ ਸਾਡੀ ਸੇਹਤ ਲਈ ਖ਼ਤਰਿਆਂ ਵਿਰੁੱਧ ਕੰਮ ਕਰਨਾ ਸ਼ੁਰੂ ਕਰਨਾ ਹੈ। ਬੇਸਟ ਕੱਲਬ ਦੇ ਜ਼ਰੀਏ ਸਾਨੂੰ ਹਰੇਕ ਮੈਂਬਰ ਤਂੋ ਅੱਗੇ ਬਹੁਤ ਵਧੀਆ ਕੰਮ ਕਰਨ ਦੀ ਉਮੀਦ ਹੈ।’

ਜੇਐਮਏ ਦੇ ਮੁਖੀ ਅਤੇ ਪੰਜਾਬ ਚੈਪਟਰ ਲਈ ਬੇਸਟ ਕਲੱਬਾਂ ਦੇ ਲੀਡਰ ਅਹਸਾਨੁਲ ਹੱਕ ਨੇ ਦੱਸਿਆ-‘ਖੇਤਰ ‘ਚ ਵੱਧਦੇ ਹਵਾ ਪ੍ਰਦੂਸ਼ਣ ਦੀ ਚਿੰਤਾ ਨੂੰ ਸਮਾਪਤ ਕਰ ਲਈ ਇੱਥੇ ਮੌਜੂਦ ਸਟੂਡੈਂਟ ਲੀਡਰ ਇੱਕ ਸ਼ਕਤੀ ਬਣ ਕੇ ਉਭਰਨਗੇ। ਸਾਨੂੰ ਖੁਸ਼ੀ ਹੈ ਕਿ ਐਲਪੀਯੂ, ਜੇਐਮਏ ਅਤੇ ਜੇਸੀਆਈ ਨੇ ਪੰਜਾਬ ‘ਚ ਹਵਾ ਪ੍ਰਦੂਸ਼ਣ ‘ਚ ਬਦਲਾਅ ਲਿਆਉਣ ਲਈ ਆਪਸੀ ਸਹਿਯੋਗ ਕੀਤਾ ਹੈ। ਅਜਿਹੀਆਂ ਕੋਸ਼ਿਸ਼ਾਂ ਨਾਲ ਪੰਜਾਬ ਰਾਜ ਦੀ ਬੁਰੀ ਹਾਲਤ ਲਈ ਜਿੰਮੇਵਾਰ ਸਿਗਰੇਟ ਪੀਣ, ਪਰਾਲੀ ਸਾੜਨ, ਜੀਵਨ ਸ਼ੈਲੀ ‘ਚ ਹੈਰਾਨੀਜਨਕ ਬਦਲਾਅ ਵਰਗੇ ਕਈ ਮੁੱਦਿਆਂ ਤਂੋ ਛੁਟਕਾਰਾ ਮਿਲੇਗਾ ਜਿਸ ਨਾਲ ਕਈ ਪੀੜ•ੀਆਂ ਨੂੰ ਲਾਭ ਪਹੁੰਚੇਗਾ। ਐਲਪੀਯੂ ਦੇ ਮਹਾਨਿਦੇਸ਼ਕ (ਸੰਚਾਲਨ) ਸ਼੍ਰੀ ਸੁਭਾਸ਼ੀਸ਼ ਮਜ਼ੂਮਦਾਰ ਨੇ ਕਿਹਾ-‘ਅਸੀਂ ਹਾਲੇ ਇਹ ਮਹਿਸੂਸ ਨਹੀਂ ਕਰ ਰਹੇ ਹਾਂ ਕਿ ਧੂੜ ਅਤੇ ਧੂੰਆ ਸਾਡੇ ਜੀਵਨ ਨੂੰ ਹੌਲੀ-ਹੌਲੀ ਕਿਵੇਂ ਪ੍ਰਭਾਵਿਤ ਕਰ ਰਹੇ ਹਨ। ਇਹ ਸਹੀ ਸਮਾਂ ਹੈ ਕਿ ਅਸੀਂ ਵਿਗੜਦੀ ਹਵਾ ਗੁਣਵੱਤਾ ਦੇ ਖਿਲਾਫ ਇਕ ਜਨ ਅੰਦੋਲਨ ਸ਼ੁਰੂ ਕਰੀਏ।’ ਲੰਗ ਕੇਅਰ ਫਾਊੰਡੇਸ਼ਨ ਲਈ ਪ੍ਰੋਗ੍ਰਾਮ ਅਤੇ ਰਣਨੀਤੀ ਦੀ ਨਿਦੇਸ਼ਕ ਮਾਤਰਸ਼੍ਰੀ ਸ਼ੈਟੀ ਨੇ ਕਿਹਾ-‘ਬੇਸਟ ਕਲੱਬ ਰਚਨਾਤਮਕ ਗੱਲਬਾਤ ਨਾਲ ਬੱਚਿਆਂ, ਟੀਚਰਾਂ ਅਤੇ ਪੇਰੇਂਟਸ ਨੂੰ ਜੋੜਨ ਦਾ ਇੱਕ ਜ਼ਰੀਆ ਹੈ।’

ਜਿਕਰਯੋਗ ਹੈ ਕਿ ਪਟਾਖੇ ਜਲਾਉਣ ਕਾਰਨ ਹੋਣ ਵਾਲੇ ਪ੍ਰਦੂਸ਼ਣ ਦੇ ਮੁੱਦੇ ਨਾਲ ਨਜਿੱਠਣ ਲਈ ਲੰਗ ਕੇਅਰ ਫਾਊੰਡੇਸ਼ਨ ਨੇ ‘ਯੇ ਦਿਵਾਲੀ, ਅਲੱਗ ਨਿਰਾਲੀ’ ਨਾਂ ਦੀ ਇੱਕ ਅਨੋਖੀ ਪ੍ਰਤਿਯੋਗਿਤਾ ਸ਼ੁਰੂ ਕੀਤੀ ਹੈ। ਇਹ ਪ੍ਰਤਿਯੋਗਿਤਾ ਦੀਵਾਲੀ ਬਿਨਾਂ ਪਟਾਖੇ ਜਲਾਉਣ ਵਰਗੇ ਨਵੀਨ ਵਿਚਾਰਾਂ ‘ਤੇ ਅਧਾਰਿਤ ਹੈ। ਇਹ ਪ੍ਰਤਿਯੋਗਿਤਾ 14 ਅਕਤੂਬਰ 2019 ਤੱਕ ਚੱਲੇਗੀ। ਪ੍ਰਤਿਯੋਗਿਤਾ ਬਾਰੇ ਜਾਣਕਾਰੀ www.lcf.org.in ਲਿੰਕ ‘ਤੇ ਉਪਲੱਬਧ ਹੈ। ਅਸਲ ‘ਚ, ਬੇਸਟ ਕਲੱਬ ਦੇ ਮੁਖ ਉਦੇਸ਼ ਹਨ-ਹਵਾ ਪ੍ਰਦੂਸ਼ਣ ਅਤੇ ਸੇਹਤ ਪ੍ਰਭਾਵਾਂ ਨੂੰ ਸਮਝਣਾ; ਕਾਲਜਾਂ ‘ਚ ਮੁਸ਼ਕਿਲ ਤਂੋ ਬਚਣ ਲਈ ਸਿਖਲਾਈ ਅਤੇ ਦਿਸ਼ਾ-ਨਿਰਦੇਸ਼ ਨਿਰਧਾਰਿਤ ਕਰਨਾ, ਅਤੇ ਸੇਹਤ ਜਾਗਰੂਕਤਾ ਦੇ ਜ਼ਰੀਏ ਸੂਚਨਾ ਦਾ ਪ੍ਰਸਾਰ।