ਜਲੰਧਰ ਦੀ ਲੀਡਰ ਵਾਲਵ ਫੈਕਟਰੀ ‘ਚ ਹੋਇਆ ਬਲਾਸਟ

33

ਜਲੰਧਰ (ishika) ਜਲੰਧਰ ਦੇ ਰਾਮ ਨਗਰ ਚ ਸ ਿਥਤ ਵਾਲਵ ਬਨਾਉਣ ਵਾਲੀ ਫੈਕਟਰੀ ਲੀਡਰ ਵਾਲਵਸ ਵਿਚ
ਅੱਜ ਸਵੇਰੇ ਇਕ ਕੰਪ੍ਰੈਸ਼ਰ ‘ਚ ਬ੍ਲਾਸ੍ਟ ਹੋ ਗਿਆ । ਸ਼ੁਕਰ ਇਹ ਰਿਹਾ ਕਿ ਇਸ ਬ੍ਲਾਸ੍ਟ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਫੈਕਟਰੀ ਇੱਕ ਰਿਹਾਇਸ਼ੀ ਇਲਾਕੇ ਵਿਚ ਸੀ ਜਿਸ ਕਰਕੇ ਨਾਲ ਲੱਗਦੇ ਇਕ ਪ੍ਰਾਇਮਰੀ ਸਕੂਲ ਦੇ ਸ਼ੀਸ਼ੇ ਟੁੱਟ ਗਏ । ਇਸ ਬ੍ਲਾਸ੍ਟ ਨਾਲ ਸਾਰਾ ਇਲਾਕਾ ਸਹਿਮ ਗਿਆ ਹੈ ।

ਰਾਮ ਨਗਰ ‘ਚ ਰਹਿਣ ਵਾਲਿਆਂ ਦਾ ਕਹਿਣਾ ਹੈ ਇਹ ਧਮਾਕਾ ਸਵੇਰੇ 9:30 ਵਜੇ ਦੇ ਲੱਗਭੱਗ ਹੋਇਆ ਸੀ । ਇਸ ਤਰਾਂ ਲਗ ਰਿਹਾ ਸੀ ਕੀ ਕੋਈ ਗੈਸ ਦਾ ਸਿਲੰਡਰ ਫਟਿਆ ਹੋਵੇ ।

ਇਸ ਪੂਰੇ ਮਾਮਲੇ ਵਿਚ ਜਿਥੇ ਫੈਕਟਰੀ ਦੇ ਮਾਲਕ ਕੁਝ ਵੀ ਕਹਿਣ ਤੋਂ ਭੱਜ ਰਹੇ ਹਨ ਉਥੇ ਹੀ ਥਾਣਾ 1 ਤੋਂ ਆਏ ਏ ਏਸ ਆਈ ਹੀਰਾ ਲਾਲ ਨੇ ਦਸਿਆ ਕਿ ਧਮਾਕਾ ਇਕ ਕੰਪ੍ਰੈਸ਼ਰ ਵਿਚ ਹੋਇਆ ਹੈ ਅਤੇ ਕੰਪ੍ਰੈਸ਼ਰ ਇੱਕ ਖੁਲ੍ਹੇ ਇਲਾਕੇ ਚ ਿਪਆ ਸੀ ਜਿਸ ਨਾਲ ਕਿਸੀ ਵੀ ਤਰਾਂ ਦਾ ਕੋਈ ਨੁਕਸਾਨ ਨਹੀਂ ਹੋਇਆ ।

ਚਾਹੇ ਫੈਕਟਰੀ ਮਾਲਕ ਇਸ ਮਾਮਲੇ ਵਿਚ ਮੀਡਿਆ ਤੋਂ ਬੱਚ ਰਹੇ ਹਨ ਪਰ ਰਿਹਾਇਸ਼ੀ ਇਲਾਕੇ ਵਿਚ ਬਣੀ ਇਸ ਫੈਕਟਰੀ ਨਾਲ ਲੋਕਾਂ ਦੀ ਜਾਨ ਦਾ ਖ਼ਤਰਾ ਹਰ ਵਕ਼ਤ ਬਣਿਆ ਰਹੇਗਾ ।