ਬਾੱਲੀਵੁਡ ਬਾਯੋਪਿਕ ‘ਸੁਪਰ 30’ ਦੇ ਰਿਅਲ ਹੀਰੋ ਆਨੰਦ ਕੁਮਾਰ ਨੇ ਕੀਤਾ ਐਲਪੀਯੂ ਦੇ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ

9

ਜਲੰਧਰ – ਬਾੱਲੀਵੁਡ ਬਾਯੋਪਿਕ ‘ਸੁਪਰ 30’ ਦੇ ਰਿਅਲ ਹੀਰੋ ਮਹਾਨ ਮੈਥੇਮੇਟਿਸ਼ੀਅਨ  ਆਨੰਦ ਕੁਮਾਰ ਅੱਜ ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ (ਐਲਪੀਯੂ) ਕੈਂਪਸ ਪਹੁੰਚੇ ਜਿੱਥੇ ਉਨ•ਾਂ ਨੇ ਐਲਪੀਯੂ ਦੇ ਹਜਾਰਾਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਪ੍ਰੋ ਆਨੰਦ ਦੇ ਜੀਵਨ ਚਰਿੱਤਰ ਨੂੰ ਬਾੱਲੀਵੁਡ ਦੇ ਉÎÎੱਚਕੋਟੀ ਦੇ ਅਭਿਨੇਤਾ ਰਿਤਿਕ ਰੌਸ਼ਨ ਨੇ ਨਿਭਾਇਆ ਹੈ ਜਿਸਦੇ ਲਈ ਉਨ•ਾਂ ਨੂੰ ਬਹੁਤ ਜਿਆਦਾ ਸਨਮਾਨ ਅਤੇ ਪ੍ਰਸ਼ੰਸਾ ਪ੍ਰਾਪਤ ਹੋ ਰਹੀ ਹੈ। ਇਹ ਮੌਕਾ ਸੀ ਐਲਪੀਯੂ ਦੇ ਵਿਦਿਆਰਥੀਆਂ ‘ਤੇ ਅਧਾਰਿਤ ‘ਸੰਕਲਪ ਐਨਵਾਯਰੋ’ ਆਰਗੇਨਾਈਜੇਸ਼ਨ ਵੱਲਂੋ ਆਯੋਜਿਤ ਸਿੱਖਿਅਕ ਪ੍ਰੋਗ੍ਰਾਮ ‘ਸਿੱਖਿਆ’ ਦਾ, ਜਿਸਦਾ ਉਦੇਸ਼ ਆਲੇ-ਦੁਆਲੇ ਦੇ ਪਿੰਡਾਂ ਦੇ ਗਰੀਬ ਵਿਦਿਆਰਥੀਆਂ ਨੂੰ ਸਿੱਖਿਅਤ ਕਰਨਾ ਹੈ। ਐਲਪੀਯੂ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਆਨੰਦ ਕੁਮਾਰ ਨੇ ਉਨ•ਾਂ ਨੂੰ ਜੀਵਨ ‘ਚ ਅਪਨਾਉਣ ਲਈ ਸਫਲਤਾ ਉਨਮੁੱਖ ਕਈ ਗੱਲਾਂ ਦੱਸੀਆਂ। ਗਰੀਬੀ ‘ਚ ਬਿਤਾਏ ਗਏ ਆਪਣੇ ਵਿਦਿਆਰਥੀ ਜੀਵਨ ਅਤੇ ਉਸਦੇ ਬਾਵਜੂਦ ਵੀ ਕਈ ਮਨੁੱਖੀ ਕੰਮਾਂ ਬਾਰੇ ਗੱਲਬਾਤ ਕਰਦਿਆਂ, ਆਨੰਦ ਕੁਮਾਰ ਨੇ ਮਾਤਾ-ਪਿਤਾ, ਛੋਟੇ ਭਰਾ ਅਤੇ ਆਪਣੇ ਵਿਦਿਆਰਥੀਆਂ ਵੱਲੋਂ ਪ੍ਰਦਾਨ ਕੀਤੇ ਗਏ ਹੌਸਲੇ ਤੇ ਸ਼ਕਤੀ ਦੀਆਂ ਕਈ ਪ੍ਰੇਰਣਾਦਾਈ ਗੱਲਾਂ ਸਾਂਝੀਆਂ ਕੀਤੀਆਂ।

ਗਰੀਬੀ ਦੇ ਵਾਤਾਵਰਣ ਦੇ ਬਾਵਜੂਦ ਆਨੰਦ ਕੁਮਾਰ ਪਿਛਲੇ 18 ਸਾਲਾਂ ਤਂੋ ਆਪਣੇ ਘਰ ਵਿੱਚ ਹੀ ਨਵੀਨਤਮ ਸੁਪਰ-30 ਸਿੱਖਿਅਕ ਪ੍ਰੋਗ੍ਰਾਮ ਚਲਾ ਰਹੇ ਹਨ ਜਿਸਦੇ ਤਹਿਤ ਵਿਦਿਆਰਥੀਆਂ ਨੂੰ ਸਾਲ ਭਰ ਮੁਫਤ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਜਿਸਦੇ ਤਹਿਤ ਵਿਦਿਆਰਥੀ ਪ੍ਰਸਿੱਧ ਆਈਆਈਟੀ ਸੰਸਥਾਨਾਂ ਤੇ ਬਾਅਦ ਵਿੱਚ ਪ੍ਰਸਿੱਧ ਕੰਪਨੀਆਂ ‘ਚ ਦਾਖਿਲਾ ਪ੍ਰਾਪਤ ਕਰ ਸਕਣ। ਇਸ ਕੋਸ਼ਿਸ਼ ਪ੍ਰਤੀ ਉਨ•ਾਂ ਨੂੰ ਬਹੁਤ ਸਫਲਤਾ ਵੀ ਪ੍ਰਾਪਤ ਹੋਈ ਹੈ। ਇਸ ਸੰਦਰਭ ‘ਚ ਉਨ•ਾਂ ਨੇ ਇੱਕ ਆੱਟੋ ਰਿਕਸ਼ਾ ਡਰਾਈਵਰ ਦੀ ਪੁੱਤਰੀ ਨਿਧੀ ਝਾ, ਝੁੱਗੀ-ਝੌਂਪੜੀਆਂ ‘ਚ ਰਹਿਣ ਵਾਲੇ ਅਭਿਸ਼ੇਕ ਰਾਜ, ਸ਼ਸ਼ੀ ਨਾਰਾਇਣ ਆਦਿ ਬਾਰੇ ਵਿਸਤਾਰ ਨਾਲ ਦੱਸਿਆ। ਇੱਕ ਸੱਚੇ ਸਿੱਖਿਅਕ ਦੇ ਤੌਰ ‘ਤੇ ਉਹ ਮੰਨਦੇ ਹਨ ਕਿ ਸਿੱਖਿਅਤ ਦੁਨੀਆਂ ‘ਚ ਜਿਆਦਾ ਸਮਝਦਾਰੀ ਅਤੇ ਦਯਾ ਭਾਵਨਾ ਹੋਵੇਗੀ। ਉਨ•ਾਂ ਨੇ ਇਹ ਵੀ ਸਾਂਝਾ ਕੀਤਾ ਕਿ ਸੁਪਰ-30 ਦੇ ਜ਼ਰੀਏ ਮੈਂ ਅਨੁਭਵ ਕੀਤਾ ਹੈ ਕਿ ਕਿਵੇਂ ਸਫਲ ਵਿਦਿਆਰਥੀਆਂ ਦੇ ਚੇਹਰੇ ‘ਤੇ ਇੱਕ ਮੁਸਕਾਨ ਪਰਿਵਾਰ ਅਤੇ ਸਮੁਦਾਇ ਦੋਨਾਂ ਲਈ ਕਿੰਨੀ ਖੁਸ਼ੀ ਲਿਆਉਂਦੀ ਹੈ। ਦੇਸ਼ ‘ਚ ਸੁਪਰ-30 ਸਿੱਖਿਅਕ ਪ੍ਰੋਗ੍ਰਾਮ ਦੀ ਸ਼ੁਰੂਆਤ ਬਿਹਾਰ ਰਾਜ ਦੇ ਪਟਨਾ ਸ਼ਹਿਰ ‘ਚ ਰਾਮਾਨੁਜਨ ਸਕੂਲ ਆੱਫ ਮੈਥੇਮੇਟਿਕਸ ਦੇ ਬੈਨਰ ਹੇਠ ਕੀਤੀ ਗਈ ਸੀ।Super 30 fame Anand Kumar interacting with the students at SDM Auditorium of LPU campus

ਆਨੰਦ ਕੁਮਾਰ ਨੇ ਐਲਪੀਯੂ ਦੀ ਪ੍ਰਬੰਧਨ ਕਮੇਟੀ ਦਾ ਵਿਭਿੰਨ ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਮੌਕੇ ਪ੍ਰਦਾਨ ਕਰਨ ਅਤੇ ਯੋਗ ਵਿਦਿਆਰਥੀਆਂ ‘ਚ ਨਵੀਨਤਮ ਸਿੱਖਿਆ ਦੀ ਲੌ ਨੂੰ ਰੌਸ਼ਨ ਕਰਨ ਲਈ ਧੰਨਵਾਦ ਪ੍ਰਗਟ ਕੀਤਾ। ਐਲਪੀਯੂ ਦੀ ਪ੍ਰਬੰਧਨ ਕਮੇਟੀ ਵੱਲਂੋ ਚਾਂਸਲਰ ਸ਼੍ਰੀ ਅਸ਼ੋਕ ਮਿੱਤਲ, ਪ੍ਰੋ ਚਾਂਸਲਰ ਸ਼੍ਰੀਮਤੀ ਰਸ਼ਮੀ ਮਿੱਤਲ, ਡੀਜੀ (ਆੱਪਰੇਸ਼ੰਸ) ਸੁਭਾਸ਼ੀਸ਼ ਮਜੂਮਦਾਰ ਤੇ ਐਗਜੀਕਿਉਟਿਵ ਡੀਨ ਡਾੱ ਸੰਜੇ ਮੋਦੀ ਨੇ ਐਲਪੀਯੂ ਕੈਂਪਸ ‘ਚ ਮੁੱਖ ਮੇਹਮਾਨ ਦਾ ਸਵਾਗਤ ਕੀਤਾ। ਜਿਕਰਯੋਗ ਹੈ ਕਿ ਆਨੰਦ ਕੁਮਾਰ ਨੂੰ ਜਰੂਰਤਮੰਦ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਪ੍ਰਤੀ ਉਨ•ਾਂ ਦੇ ਯੋਗਦਾਨ ਨੂੰ ਮਾਣਤਾ ਦਿੰਦਿਆਂ ਅਮਰੀਕਾ ਦੇ ਕੈਲੇਫੋਰਨੀਆ ਸ਼ਹਿਰ ‘ਚ ਵੀ ਪ੍ਰਸਿੱਧ ‘ਐਜੁਕੇਸ਼ਨ ਐਕਸੀਲੇਂਸ ਅਵਾਰਡ-2019’ ਨਾਲ ਸਨਮਾਨਿਤ ਕੀਤਾ ਗਿਆ ਹੈ।

ਐਲਪੀਯੂ ਦੀ ਪ੍ਰਬੰਧਨ ਕਮੇਟੀ ਦੀ ਤਰ•ਾਂ ਆਨੰਦ ਕੁਮਾਰ ਵੀ ਸੋਚਦੇ ਹਨ ਕਿ ਸਮਾਜ ਨੂੰ ਕੁੱਝ ਭੇਂਟ ਕਰਨਾ ਚਾਹੀਦਾ ਹੈ ਅਤੇ ਇਸ ਪ੍ਰਤੀ ਸਿੱਖਿਆ ਤੋਂ ਵੱਧ ਕੇ ਕੋਈ ਉਪਹਾਰ ਹੋ ਹੀ ਨਹੀਂ ਸਕਦਾ। ਸਾਰੇ ਅਧਿਆਪਕਾਂ, ਮਾਤਾ-ਪਿਤਾ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ•ਾਂ ਕਿਹਾ ਕਿ ਸਿੱਖਿਆ ਨੂੰ ਇੱਕ ਮਜ਼ਬੂਤ ਸ਼ਸਤਰ ਬਣਾਓ ਜਿਸ ਨਾਲ ਦੁਨੀਆਂ ਦੀਆਂ ਸਾਰੀਆਂ ਸਮੱਸਿਆਵਾਂ ਜਿਵੇਂ ਕਿ ਭ੍ਰਿਸ਼ਟਾਚਾਰ, ਗਰੀਬੀ, ਬੇਰੁਜ਼ਗਾਰੀ, ਆਤੰਕਵਾਦ ਆਦਿ ਨੂੰ ਸਮਾਪਤ ਕੀਤਾ ਜਾ ਸਕੇ। ਆਪਣੇ ਜੀਵਨ ਦੇ ਅਨੁਭਵਾਂ ਤਂੋ ਆਨੰਦ ਕੁਮਾਰ ਨੇ ਵਿਦਿਆਰਥੀਆਂ ਨੂੰ ਕਿਹਾ-‘ਵੱਡੇ ਸੁਪਨੇ ਲਓ, ਵੱਡਾ ਸੋਚੋ, ਸਖਤ ਮੇਹਨਤ ਕਰੋ ਅਤੇ ਨਵੀਨਤਾ ਦੇ ਲੈਵਲ ‘ਤੇ ਪਹੁੰਚੋ। ਹਮੇਸ਼ਾਂ ਚੰਗੀ ਸੰਗਤ ‘ਚ ਰਹੋ ਕਿਉਂਕਿ ਇੱਕ ਚੰਗੇ ਜੀਵਨ ਲਈ ਇਹ ਹਮੇਸ਼ਾਂ ਪ੍ਰਭਾਵਸ਼ਾਲੀ ਸਿੱਧ ਹੁੰਦੀ ਹੈ। ਜੀਵਨ ‘ਚ ਸਾਰਿਆਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸਿਰਫ ਇੱਛਾ ਸ਼ਕਤੀ ਹੀ ਸਾਨੂੰ ਉਨ•ਾਂ ਦਾ ਸਾਹਮਣਾ ਕਰਨਾ ਸਿਖਾਉਂਦੀ ਹੈ।’ ਉਨ•ਾਂ ਨੇ ਵਿਦਿਆਰਥੀਆਂ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਆਪਣੀ ਪੜ•ਾਈ ਦੇ ਵਿਸ਼ਿਆਂ ਦਾ ਬਾਰੀਕੀ ਨਾਲ ਅਧਿਐਨ ਕਰਨ ਅਤੇ ਹਰ ਪ੍ਰਸ਼ਨ ਦਾ ਉÎÎੱਤਰ ਲੱਭਣ। ਯੁਵਾ ਸ਼ਕਤੀ ‘ਚ ਬਹੁਤ ਵਿਸ਼ਵਾਸ ਰੱਖਦਿਆਂ ਉਨ•ਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਸੰਜਮ ਰੱਖਦਿਆਂ ਸਮਾਜ ‘ਚ ਬਦਲਾਅ ਲਿਆਉਣ ਵਾਲੇ ਬਣ ਕੇ ਉਭਰਨ। ਆਨੰਦ ਨੇ ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਕਿ ਕਿਸ ਤਰ•ਾਂ ਉਨ•ਾਂ ਨੇ ਕਈ ਵਾਰ ਲਲਚਾਉਣ ਵਾਲੀ ਦਾਨ ਰਾਸ਼ੀ ਦੀ ਪੇਸ਼ਕਸ਼ਾਂ ਨੂੰ ਵੀ ਠੁਕਰਾਇਆ ਅਤੇ ਰਾਜਨੀਤਿਕ ਦਲਾਂ ਵੱਲੋਂ ਚੋਣ ਲੜਨ ਦੇ ਬੁਲਾਵੇ ਨੂੰ ਵੀ ਨਕਾਰਿਆ ਕਿਉਂਕਿ ਸਿੱਖਿਆ ਹੀ ਉਨ•ਾਂ ਦਾ ਜੁਨੂਨ ਹੈ।

ਸਮਾਜ ‘ਚ ਗੁਰੂ ਦਰੋਣਾਚਾਰਿਆ ਸਮਝੇ ਜਾਂਦੇ ਆਨੰਦ ਕੁਮਾਰ ਨੇ ਵਿਦਿਆਰਥੀਆਂ ਨਾਲ ਆਪਣੇ ਪਿਤਾ ਜੀ ਦੇ ਸ਼ਬਦਾ ਨੂੰ ਵੀ ਸਾਂਝਾ ਕੀਤਾ-‘ਰਾਜਾ ਦਾ ਬੇਟਾ ਹੀ ਰਾਜਾ ਕਿਉਂ ਬਣੇਗਾ, ਹੁਣ ਰਾਜਾ ਉਹ ਬਣੇਗਾ ਜੋ ਹੱਕਦਾਰ ਹੋਵੇਗਾ। ਇਸ ਕਥਨ ਨਾਲ ਉਨ•ਾਂ ਦੀ ਮਾਨਸਿਕਤਾ ‘ਚ ਬਦਲਾਅ ਆਇਆ ਅਤੇ ਉਨ•ਾਂ ਨੇ ਲਗਾਤਾਰ ਕੋਸ਼ਿਸ਼ ਕਰਦਿਆਂ ਸਮੂਚੇ ਸਮਾਜ ਲਈ ਬਹੁਤ ਕੁੱਝ ਕੀਤਾ। ਉਨ•ਾਂ ਦੀ ਆਤਮਾ ਦੀ ਅਵਾਜ਼ ਅਤੇ ਇੱਕ ਸੱਚੇ ਅਧਿਆਪਕ ਦੇ ਜੁਨੂਨ ਨੇ ਉਨ•ਾਂ ਨੂੰ ਪ੍ਰੋਤਸਾਹਿਤ ਕੀਤਾ ਕਿ ਉਹ ਆਪਣੀ ਸਕਿਲਜ਼ ਦੀ ਸਹੀ ਵਰਤਂੋ ਜਰੂਰਤਮੰਦ ਅਤੇ ਸਕਾੱਲਰ ਵਿਦਿਆਰਥੀਆਂ ਦੇ ਲਈ ਕਰਨ ਤਾਂ ਜੋ ਉਨ•ਾਂ ਨੂੰ ਜੀਵਨ ‘ਚ ਮਹਾਨ ਮੌਕੇ ਤੇ ਸਫਲਤਾ ਮਿਲੇ। ਇਸ ਮੌਕੇ ‘ਤੇ ਚੰਡੀਗੜ• ਦੀ ਏਐਲਐਸ ਦੇ ਰਿਤੇਸ਼ ਹਾਂਡਾ ਵੀ ਨਾਲ ਸਨ। ਏਐਲਐਸ ਨੇ ਐਲਪੀਯੂ ਦੇ 300 ਵਿਦਿਆਰਥੀਆਂ ਨੂੰ ਆਈਏਐਸ ਦੀ ਕੋਚਿੰਗ ਲਈ ਸਕਾੱਲਰਸ਼ਿਪ ਪ੍ਰਦਾਨ ਕੀਤੇ ਹਨ।