ਸੀਟੀ ਵਰਲਡ ਸਰੂਲ ਦੇ ਵਿਦਿਆਰਥੀਆਂ ਨੇ ਪਲਾਸਟਿਕ ਦੇ ਖਿਲਾਫ ਮੁਹਿੰਮ ਦੇ ਸਮਰਥਨ ਲਈ ਬਣਾਏ ਕੱਪੜੇ ਦੇ ਥੈਲੇ

73

ਜਲੰਧਰ – ਵਿਦਿਆਰਥੀਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਲਈ ਸੀਟੀ ਵਰਲਡ ਸਕੂਲ ਨੇ ਪਲਾਸਟਿਕ ਦੀ ਵਰਤੋਂ ਦੇ ਵਿਰੁੱਧ ਮੁਹਿੰਮ ਚਲਾਈ ਹੈ। ਇਸ ਮੁਹਿੰਮ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਪਲਾਸਟਿਕ ਤੋਂ ਛੁਟਕਾਰਾ ਪਾਉਣ ਦੇ ਤਰੀਕੇ ਦੱਸਣਾ ਸੀ। ਇਨ•ਾਂ ਦਾ ਇਸੇਤਮਾਲ ਕਰਕੇ ਮਨੁੱਖੀ ਜੀਵਨ ਅਤੇ ਵਾਤਾਵਰਨ ਦੋਵੇ ਹੀ ਚੰਗੇ ਹੋਣਗੇ।
ਇਸ ਮੁਹਿੰਮ ਦੇ ਅਧੀਨ ਵਿਦਿਆਰਥੀਆਂ ਨੇ ਵਾਤਾਵਰਣ ਪ੍ਰੇਮੀਆਂ ਦੀ ਤਰ•ਾਂ ਕੰਮ ਕੀਤਾ । ਇਸ ਦੇ ਨਾਲ ਹੀ ਵਿਦਿਆਰਥੀ ਗਤੀਵਿਧੀਆਂ ਵਿੱਚ ਪੂਰੀ ਤਰ•ਾਂ ਡੁੱਬੇ ਹੋਏ ਨਜ਼ਰ ਆਏ। ਇਸ ਦੌਰਾਨ ਕੁੱਝ ਵਿਦਿਆਰਥੀਆਂ ਨੇ ਸੁੰਦਰ ਫੁੱਲਦਾਨ, ਫੋਟੋ ਫਰੇਮ ਅਤੇ ਪੁਰਾਣੀਆਂ ਅਖਬਾਰਾਂ ਨਾਲ ਫੁੱਲ ਅਤੇ ਕੱਪੜੇ ਦੇ ਥੈਲੇ ਬਣਾਏ।IMG_3561

ਵਾਤਾਵਰਣ ਪ੍ਰੇਮੀ ਅਤੇ ਸਮਾਜ ਸੇਵਿਕਾ ਲਿਪਿਕਾ ਕੋਚਰ ਨੇ ਵਿਦਿਆਰਥੀਆਂ ਨੂੰ ਹਾਨੀਕਾਰਕ ਰਸਾਇਣਾਂ ਵਰਤਣ ਦੀ ਬਜਾਏ ਵਾਤਾਵਰਣ ਨੂੰ ਠੀਕ ਰੱਖਣ ਵਾਲੇ ਚੀਜਾਂ ਦਾ ਇਸਤੇਮਾਲ ਕਰਨ ਬਾਰੇ ਦੱਸਿਆ। ਇਸ ਦੇ ਨਾਲ ਹੀ ਉਨ•ਾਂ ਨੇ ਇਕ ਬਾਰ ਇਸਤੇਮਾਲ ਹੋਣ ਵਾਲੀਆ ਚੀਜਾਂ ਜਿਵੇਂ ਡਿਸਪੋਜੇਬਲ ਗਿਲਾਸ, ਪਲੇਟਸ , ਲਿਫਾਫੇ ਆਦਿ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਦੱਸਿਆ।

ਲਿਪਿਕਾ ਕੋਚਰ ਵਲੋਂ ਪਲਾਸਟਿਕ ਦੇ ਇਸਤੇਮਾਲ ਤੋਂ ਹੋਣ ਵਾਲੇ ਨਕੁਸਾਣ ਜਾਨਣ ਤੋਂ ਬਾਅਦ ਵਿਦਿਆਰਥੀਆਂ ਨੇ ਪਲਾਸਟਿਕ ਦਾ ਇਸਤੇਮਾਲ ਨਾ ਕਰਨ ਦੀ ਸਹੁੰ ਵੀ ਚੁੱਕੀ। ਤਾਂਜੋ ਵਾਤਾਵਰਣ ਅਤੇ ਮਨੁੱਖੀ ਜੀਵਨ ਨੂੰ ਕੋਈ ਨੁਕਸਾਨ ਨਾ ਹੋਵੇ।

ਸੀਟੀ ਵਰਲਡ ਸਕੂਲ ਦੀ  ਪ੍ਰਿੰਸੀਪਲ ਮਧੂ ਸ਼ਰਮਾ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਨ•ਾਂ ਨੇ ਕਿਹਾ ਕਿ ਇਹ ਪੂਰੀ ਧਰਤੀ ਸਾਡਾ ਘਰ ਹੈ ਤੇ ਅਸੀਂ ਆਪਣੇ ਘਰ ਨੂੰ ਪਲਾਸਟਿਕ ਨਾਲ ਖਰਾਬ ਕਰ ਰਹੇ ਹਾਂ। ਜੋ ਸਾਡੇ ਲਈ ਬਹੁਤ ਹੀ ਖਤਰਨਾਕ ਹੈ। ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ, ਸਾਨੂੰ ਪਲਾਸਟਿਕ ਥੈਲੇ ਦੀ ਥਾਂ ਦੇ ਕੱਪੜੇ ਦੇ ਬੈਗ ਦਾ ਇਸਤੇਮਾਲ ਕਰਨਾ ਚਾਹੀਦਾ ਹੈ।  
ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਨੇ ਸਕੂਲ ਵਲੋਂ ਚਲਈ ਇਸ ਮੁਹਿੰਮ ਦੀ ਸ਼ਲਾਘਾ ਕੀਤੀ।