ਡੀ ਏ ਵੀ ਕਾਲਜ , ਜਲੰਧਰ ਵਿਚ ਲਗਾਇਆ ਗਿਆ ਖੂਨਦਾਨ ਕੈਂਪ |

9
ਜਲੰਧਰ – ਡੀ ਏ ਵੀ ਕਾਲਜ ਦੇ ਐਨਏਸਏਸ , ਐਨਸੀਸੀ ਯੂਨਿਟ , ਰੈਡ ਰਿਬਨ ਕਲੱਬ ਅਤੇ ਐਨ ਸੀ ਸੀ ਯੂਥ ਸਰਵਿਸ ਵੱਲੋਂ ਪਹਿਲ ਐਨ ਜੀ ਓ, ਜਲੰਧਰ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿਖੇ ਇੱਕ ਰੋਜ਼ਾ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈੰਪ ਵਿਚ ਖੂਨ ਇਕੱਠਾ ਕਰਨ ਦਾ ਕੰਮ ਸਿਵਲ ਹਸਪਤਾਲ ਦੇ ਬਲੱਡ ਬੈਂਕ ਦੇ ਮੁੱਖੀ ਬੀਟੀਓ ਡਾ. ਗਗਨਦੀਪ ਸਿੰਘ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਕੀਤਾ। ਇਸ ਦੌਰਾਨ 62 ਯੂਨਿਟ ਖੂਨ ਇਕੱਤਰ ਕੀਤਾ ਗਿਆ । 
ਇਸ ਖੂਨਦਾਨ ਕੈੰਪ ਵਿਚ ਡਾ. ਗੁਰਵਿੰਦਰ ਕੌਰ ਚਾਵਲਾ (ਸਿਵਲ ਸਰਜਨ, ਜਲੰਧਰ) ਪਧਾਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਸਰਦਾਰ ਕਿਰਪਾਲ ਝੱਲੀ ( ਜ਼ਿਲਾ ਮਾਸ ਮੀਡਿਆ ਅਫਸਰ ) ਵੀ ਪਹੁੰਚੇ । ਜਿਨ੍ਹਾਂ ਦਾ ਸਵਾਗਤ ਕਾਲਜ ਦੇ ਪ੍ਰਿੰਸੀਪਲ ਡਾ. ਐਸ ਕੇ ਅਰੋੜਾ , ਪ੍ਰੋ . ਐਸ ਕੇ ਮਿੱਢਾ , ਡਾ . ਸਮੀਰ ਸ਼ਰਮਾ ਨੇ ਫੁਲਾਂ ਦਾ ਗੁਲਦਸਤਾ ਭੇਂਟ ਕਰਕੇ ਕੀਤਾ । IMG-20191005-WA0014
ਇਸ ਮੌਕੇ ਤੇ ਮੁੱਖ ਮਹਿਮਾਨ ਡਾ. ਗੁਰਵਿੰਦਰ ਕੌਰ ਚਾਵਲਾ ਨੇ ਕਿਹਾ ਕਿ ਖੂਨਦਾਨ ਕਰਨਾ ਬਹੁਤ ਹੀ ਨੇਕ ਕੰਮ ਹੈ । ਤੁਹਾਡੇ ਵਲੋਂ ਕੀਤਾ ਗਿਆ ਖੂਨਦਾਨ ਕਿਸੀ ਨੂੰ ਨਵਾ ਜੀਵਨ ਪ੍ਰਦਾਨ ਕਰ ਸਕਦਾ ਹੈ । ਓਹਨਾਂ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਲੋਕਾਂ ਨੂੰ ਖੂਨਦਾਨ ਕਰਨ ਲਈ ਜਾਗਰੂਕ ਥਰਨਾ ਚਾਹੀਦਾ ਹੈ ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ: ਐਸ.ਕੇ. ਅਰੋੜਾ ਨੇ ਸਾਰਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਖੂਨਦਾਨ ਨੂੰ ਮਹਾਦਾਨ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਦੇਸ਼ ਅਤੇ ਵਿਸ਼ਵ ਵਿਚ ਅਕਸਰ ਹਾਦਸੇ ਹੁੰਦੇ ਰਹਿੰਦੇ ਹਨ । ਇਸ ਲਈ ਖੂਨਦਾਨ ਕਰਕੇ ਇਕੱਤਰ ਕੀਤਾ ਖੂਨ ਹਸਪਤਾਲਾਂ ਵਿਚ ਉਪਲਬਧ ਕਰਵਾਇਆ ਜਾਂਦਾ ਹੈ, ਜਿਸ ਕਾਰਨ ਹਾਦਸੇ ਦੇ ਮਰੀਜ਼ ਨੂੰ ਸਮੇਂ ਸਿਰ ਖੂਨ ਮਿਲਦਾ ਹੈ। ਖੂਨ ਦੀ ਇੱਕ ਬੂੰਦ ਕਿਸੀ ਨੂੰ ਵੀ ਜੀਵਨ ਦਾਨ ਕਰ ਸਕਦੀ ਹੈ ।
ਪ੍ਰੋ. ਐਸ ਕੇ ਮਿੱਢਾ ਕੋਆਰਡੀਨੇਟਰ ਐਨਐਸਐਸ ਨੇ ਵਿਦਿਆਰਥੀਆਂ ਨੂੰ ਖੂਨਦਾਨ ਲਈ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਇਹੀ ਕਰਦੇ ਰਹਿਣ ਲਈ ਪ੍ਰੇਰਿਆ। ਉਹਨਾਂ ਨੇ ਦੱਸਿਆ ਕਿ ਹਰ 18 ਸਾਲ ਦਾ ਵਿਅਕਤੀ ਜੋ ਬਿਲਕੁਲ ਤੰਦਰੁਸਤ ਹੈ, ਖੂਨਦਾਨ ਕਰ ਸਕਦਾ ਹੈ । ਉਹਨਾਂ ਨੇ ਖੂਨਦਾਨ ਨੂੰ ਸਭ ਤੋਂ ਵੱਡਾ ਦਾਨ ਦੱਸਿਆ । 
ਇਸ ਖੂਨਦਾਨ ਕੈਂਪ ਵਿੱਚ ਵਿਦਿਆਰਥੀਆਂ ਦਾ ਉਤਸਾਹ ਵੇਖਣ ਨੂੰ ਮਿਲਿਆ। ਬਹੁਤ ਸਾਰੇ ਵਿਦਿਆਰਥੀਆਂ ਨੇ ਪਹਿਲੀ ਵਾਰ ਖੂਨਦਾਨ ਕੀਤਾ। ਕਈ ਵਿਦਿਆਰਥੀਆਂ ਨੇ ਲੋੜਵੰਦਾਂ ਲਈ ਖੂਨਦਾਨ ਕਰਨ ਦਾ ਵਾਦਾ ਕੀਤਾ। ਕੈਂਪ ਵਿੱਚ ਕਾਲਜ ਵੱਲੋਂ ਦਾਨ ਕਰਨ ਵਾਲਿਆਂ ਲਈ ਫਲ, ਕਾਫੀ ਬਿਸਕੁਟ ਦਾ ਪ੍ਰਬੰਧ ਕੀਤਾ ਗਿਆ ਸੀ।
ਇਸ ਮੌਕੇ ਤੇ ਪ੍ਰੋ . ਐਸ ਕੇ ਮਿੱਢਾ ਕੋਆਰਡੀਨੇਟਰ ਐਨਐਸਐਸ , ਐਨਐਸਐਸ , ਕੋਆਰਡੀਨੇਟਰ ਡਾ. ਸਮੀਰ ਸ਼ਰਮਾ , ਯੂਥ ਕੋਆਰਡੀਨੇਟਰ ਡਾ. ਸੀਮਾ ਸ਼ਰਮਾ , ਪਹਿਲ ਐਨਜੀਓ ਤੋਂ ਡਾ. ਲਖਬੀਰ ਸਿੰਘ , ਡਾ. ਲਲਿਤ ਗੋਇਲ , ਪ੍ਰੋ. ਰਿਸ਼ੀ , ਪ੍ਰੋ. ਮੋਨਿਕਾ , ਡਾ. ਸਾਹਿਬ ਸਿੰਘ , ਪ੍ਰੋ. ਪਰਮਜੀਤ ਕੌਰ ਵਿਸ਼ੇਸ਼ ਤੌਰ ਤੇ ਆਏ ਸਨ ।