ਸੀਟੀ ਇੰਸਟੀਚਿਊਟ ਦੇ ਵਿਦਿਆਰਥੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ‘ਤੇ ਆਧਾਰਿਤ ਪੇਟਿੰਗਸ ਦੀ ਸੁਲਤਾਨਪੁਰ ਵਿਖੇ ਲਾਉਣਗੇ ਪ੍ਰਦਰਸ਼ਨੀ

61

ਸੀਟੀ ਆਰਕੀਟੈਕਚਰ ਦੇ ਵਿਦਿਆਰਥੀ ਗੁਰੂ ਨਾਨਕ ਦੇਵ ਜੀ ‘ਤੇ ਬਣਾਉਣਗੇ 200 ਪੇਟਿੰਗਸ

ਜਲੰਧਰ – ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪਰਬ ਦੇ ਮੌਕੇ ‘ਤੇ ਸੀਟੀ ਇੰਸਟੀਚਿਊਟ ਆਫ਼ ਐਰਕੀਟੈਕਚਰ ਦੇ ਵਿਦਿਆਰਥੀ 200 ਪੇਟਿੰਗਸ ਦੀ ਸੁਲਤਾਨਪੁਰ ਵਿਖੇ ਪ੍ਰਦਰਸ਼ਨੀ ਲਗਾਉਣਗੇ। ਇਹ ਪੇਟਿੰਗਸ ਵੱਡੀ ਅਤੇ ਛੋਟੀ ਕੈਨਵਸ ‘ਤੇ ਬਣਾਈਆਂ ਜਾਣਗੀਆਂ ।

ਇਨ੍ਹਾਂ ਪੇਟਿੰਗਸ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਲੈ ਕੇ ਚਾਰ ਉਦਾਸਿਆ ਦੀ ਚਿੱਤਰਕਲਾ ਕੀਤੀ ਜਾਵੇਗੀ ਅਤੇ ਇਹ ਚਿੱਤਰਕਾਰੀ ਵਿਦਿਆਰਥੀ ਹਰਸਿਮਰਨ, ਅਕਾਸ਼, ਕੁਲਵੀਰ, ਨਿਕਿਤਾ, ਕਿਰਨ, ਰਾਏਨੂੰ, ਅੰਜੂ, ਅਰਸ਼ਦੀਪ ਅਤੇ ਅਰੂਣ ਅਤੇ ਅਧਿਆਪਿਕਾਂ ਹਰਪ੍ਰੀਤ ਅਤੇ ਗੁਰਪ੍ਰੀਤ ਵੱਲੋਂ ਕੀਤੀ ਗਈ ਹੈ।

ਵਿਦਿਆਰਥਣ ਹਰਸਿਮਰਨ ਨੇ ਕਿਹਾ ਕਿ ਪਿਛਲੇ ਪੰਜ ਮਹੀਨਿਆਂ ਤੋਂ ਇਸ ਸੇਵਾ ਵਿੱਚ ਲੱਗੀ ਹੋਈ ਹੈ ਅਤੇ ਆਪਣੀ ਕਲਾ ਦੀ ਪ੍ਰਦਰਸ਼ਨੀ ਨੂੰ ਲੈ ਕੇ ਬਹੁਤ ਹੀ ਉਤਸੁਕ ਹੈ।

ਆਰਕੀਟੈਕਚਰ ਵਿਭਾਗ ਦੀ ਪ੍ਰਿੰਸੀਪਲ ਆਰਕੀਟੈਕਟ ਸ਼ਰੁਤਿ ਕਪੂਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਅਤੇ ਸਿੱਖਿਆ ਤੋਂ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ, ਜਿਸ ਨਾਲ ਵਿਦਿਆਰਥੀ ਪ੍ਰੇਰਿਤ ਹੋ ਕੇ ਨਿਸ਼ਠਾ ਨਾਲ ਗੁਰੂ ਜੀ ਦੇ ਜੀਵਨ ਦੀ ਪ੍ਰਦਰਸ਼ਨੀ ‘ਤੇ ਕੰਮ ਕਰ ਰਹੇ ਹਨ।

ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਨੇ ਕਿਹਾ ਕਿ 1 ਨਵੰਬਰ ਤੋਂ ਲੈ ਕੇ 12 ਨਵੰਬਰ ਤੱਕ ਵਿਦਿਆਰਥੀ ਸੁਲਤਾਨਪੁਰ ਵਿਖੇ ਆਪਣੀ ਕਲਾ ਦੀ ਪ੍ਰਦਰਸ਼ਨੀ ਲਗਾਉਣਗੇ, ਜਿਸ ਨਾਲ ਯਾਤਰਿਆਂ ਨੂੰ ਗੁਰੂ ਜੀ ਦੇ ਜੀਵਨ ਨਾਲ ਸਬੰਧਿਤ ਬਹੁਤ ਗੱਲਾਂ ਸਿੱਖਣ ਨੂੰ ਮਿਲਣਗਿਆ।

IMG_3091IMG_3084