ਦੇਖੋ ਪੰਜਾਬ ‘ਚ ਕਿੱਥੇ ਹੁੰਦੀ ਹੈ ਰਾਵਣ ਦੀ ਪੂਜਾ
1835 ਈਸਵੀ ਤੋਂ ਚਲਦੀ ਆ ਰਹੀ ਪ੍ਰਥਾ
ਰਾਵਣ ਦੇ ਨਾਲ-ਨਾਲ ਸ੍ਰੀ ਰਾਮ ਦੀ ਵੀ ਹੁੰਦੀ ਹੈ ਪੂਜਾ
ਬਕਰੀ ਦੀ ਬਲੀ ਦੇ ਕੇ ਹੁੰਦੀ ਹੈ ਪੂਜਾ
ਮੰਦਿਰ ‘ਚ ਰਾਵਣ ਦੀ 25 ਫੁੱਟ ਦੀ ਵਿਸ਼ਾਲ ਮੂਰਤੀ ਹੈ ਸਥਾਪਿਤ
ਪਾਇਲ (ਬਿਊਰੋ ਰਿਪੋਰਟ) ਜਿੱਥੇ ਇਕ ਪਾਸੇ ਪੂਰੇ ਭਾਰਤ ‘ਚ ਵਿਜੇ ਦਸ਼ਮੀ ਦੇ ਦਿਨ ਰਾਵਣ ਦੇ ਨਾਲ ਕੁੰਭਕਰਨ ਅਤੇ ਮੇਘਨਾਥ ਦੇ ਪੁਤਲੀਆਂ ਨੂੰ ਅੱਗ ਲਗਾਈ ਜਾਂਦੀ ਹੈ ਉਥੇ ਹੀ ਦੂਜੇ ਪਾਸੇ ਪੰਜਾਬ ਦੇ ਹਲਕਾ ਪਾਇਲ ਵਿਚ ਰਾਵਣ ਨੂੰ ਜਲਾਇਆ ਨਹੀਂ ਜਾਂਦਾ ਬਲਕਿ ਉਸ ਨੂੰ ਪੁੱਜਿਆ ਜਾਂਦਾ ਹੈ | ਇਹ ਪੂਜਾ ਸਾਰਾ ਦਿਨ ਚਲਦੀ ਹੈ ਤੇ ਇਹ ਪ੍ਰਥਾ 1835 ਈਸਵੀ ਤੋਂ ਚਲਦੀ ਆ ਰਹੀ ਹੈ, ਜਿਸ ਨੂੰ ਦੂਬੇ ਬਿਰਾਦਰੀ ਦੇ ਲੋਕ ਨਿਭਾਉਂਦੇ ਆ ਰਹੇ ਹਨ । ਇਸ ਦੇ ਨਾਲ ਹੀ ਇੱਥੇ ਬਣੇ 176 ਸਾਲ ਪੁਰਾਣੇ ਮੰਦਿਰ ਵਿਚ ਭਗਵਾਨ ਸ਼੍ਰੀ ਰਾਮਚੰਦ੍ਰ, ਲਛਮਣ, ਹਨੂੰਮਾਨ ਦੇ ਨਾਲ ਸੀਤਾ ਮਾਤਾ ਦੀ ਵੀ ਪੂਜਾ ਕੀਤੀ ਜਾਂਦੀ ਹੈ ।
ਇੱਥੇ ਰਾਵਣ ਦੀ ਮੂਰਤੀ ਨੂੰ ਸ਼ਰਾਬ ਚੜ੍ਹਾਈ ਜਾਂਦੀ ਹੈ ਤੇ ਬਕਰੇ ਦੀ ਬਲੀ ਦੇ ਕੇ ਉਸਦੇ ਖੂਨ ਨਾਲ ਰਾਵਣ ਦਾ ਤਿਲਕ ਕੀਤਾ ਜਾਵੇਗਾ । ਇੱਥੇ ਲੋਕ ਇਹ ਵੀ ਮੰਨਦੇ ਹਨ ਕਿ ਜਿਸ ਦੀ ਔਲਾਦ ਨਹੀਂ ਹੁੰਦੀ ਜੇਕਰ ਉਹ ਸੱਚੇ ਮਨ ਨਾਲ ਇੱਥੇ ਮੱਥਾ ਟੇਕਦਾ ਹੈ ਉਸਦੀ ਮਾਣੋ ਕਾਮਨਾ ਪੂਰੀ ਹੋ ਜਾਂਦੀ ਹੈ |