ਐਲਪੀਯੂ ਦੀ ਟੀਮ ਐਫੀਸਾਈਕਿਲ-2019 ਪ੍ਰਤਿਯੋਗਿਤਾ ‘ਚ ਰਾਸ਼ਟਰੀ ਵਿਜੇਤਾ ਬਣੀ

24

ਮੌਕਾ ਸੀ ਮਾਰੂਤੀ ਸੁਜੁਕੀ ਅਤੇ ਐਲਪੀਯੂ ਵੱਲਂੋ ਸੰਚਾਲਿਤ ਪ੍ਰਤਿਯੋਗਿਤਾ ਦੇ 10ਵੇਂ ਸੀਜ਼ਨ ਦਾ

ਐਲਪੀਯੂ ਦੇ ਵਿਦਿਆਰਥੀਆਂ ਨੇ ਵਿਜੇਤਾ ਟਰਾਫੀ ਦੇ ਨਾਲ-ਨਾਲ ਇੱਕ ਲੱਖ ਪੰਦਰਾ ਹਜਾਰ ਦੇ ਨਗਦ ਪੁਰਸਕਾਰ ਵੀ ਪ੍ਰਾਪਤ ਕੀਤੇ

ਜਲੰਧਰ – ਮਾਰੂਤੀ ਸੁਜੁਕੀ ਤੇ ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ (ਐਲਪੀਯੂ) ਨੇ ਨੈਸ਼ਨਲ ਗਰੀਨ ਮੋਬਿਲਿਟੀ ਕੰਪੀਟੀਟਿਵ ਇਵੈਂਟ ਐਫੀਸਾਈਕਿਲ-2019 ਦੀ ਮੇਜ਼ਬਾਨੀ ਕੀਤੀ ਜਿਸ ਵਿੱਚ ਐਲਪੀਯੂ ਦੇ ਵਿਦਿਆਰਥੀਆਂ ਦੀ ਟੀਮ ਕਨਵੈਂਸ਼ਨਲ ਕੈਟੇਗਰੀ ‘ਚ ਰਾਸ਼ਟਰੀ ਵਿਜੇਤਾ ਬਣੀ। ਐਲਪੀਯੂ ਦੇ ਵਿਦਿਆਰਥੀਆਂ ਨੂੰ ਵਿਜੇਤਾ ਟਰਾਫੀ ਦੇ ਨਾਲ-ਨਾਲ ਇੱਕ ਲੱਖ ਪੰਦਰਾ ਹਜਾਰ ਰੁਪਏ ਦੇ ਨਗਦ ਪੁਰਸਕਾਰ ਉਨ•ਾਂ ਦੀ ਬੇਹਤਰੀਨ ਐਫੀਸਿਏੰਟ ਸਾਈਕਿਲ ‘ਇਲੁਮਿਨਾਤੀ ਰੇਸਰਜ਼’ ਲਈ ਮਿਲਿਆ। ਭਾਰਤ ਤੇ ਸਾਰਕ ਦੇਸ਼ਾਂ ਤਂੋ ਰਜਿਸਟਰਡ ਹੋਈਆਂ 80 ਟੀਮਾਂ ‘ਚਂੋ ਪੂਣੇ ਦੇ ਕਾਲੇਜ ਆੱਫ ਇੰਜੀਨਿਅਰਿੰਗ ਦੀ ਟੀਮ ‘ਵੇਲਾੱਸੀਰੇਸਰਜ਼’ ਨੂੰ 60,000 ਰੁਪਏ ਦਾ ਦੂਜਾ ਅਤੇ ਇੰਦੋਰ ਦੇ ਚਮੇਲੀ ਦੇਵੀ ਗਰੁੱਪ ਆੱਫ ਇੰਸਟੀਚਿਊਟ ਦੀ ਟੀਮ ‘ਐਫੀਰੋਡਰਸ’ ਨੁੰ 50,000 ਰੁਪਏ ਦਾ ਤੀਜਾ ਪੁਰਸਕਾਰ ਦਿੱਤਾ ਗਿਆ।Students from various institutes of India competing with each other in an EffiCycle 2019 Championship at LPU campus..

ਇਸੇ ਤਰ•ਾਂ ਵਿਭਿੰਨ ਵਰਗਾਂ ‘ਚ ਜੇਤੂਆਂ ਨੂੰ 7.5 ਲੱਖ ਰੁਪਏ ਦੇ ਨਗਦ ਪੁਰਸਕਾਰ, ਟਰਾਫੀਆਂ ਅਤੇ ਸਰਟੀਫਿਕੇਟ ਵੰਡੇ ਗਏ। ਬੈਸਟ ਮਹਿਲਾ ਪ੍ਰਤਿਭਾਗੀ ਲਈ ਮਹਾਰਾਸ਼ਟਰ ਦੀ ਪ੍ਰਣੌਤੀ ਮਾਲੀ ਨੂੰ ਵਿਜੇਤਾ ਘੋਸ਼ਿਤ ਕੀਤਾ ਗਿਆ। ਹੋਰਨਾਂ ਵਿਜੇਤਾ ਟੀਮਾਂ ਅਤੇ ਵਿਦਿਆਰਥੀਆਂ ਨੂੰ 10,000 ਰੁਪਏ ਤਂੋ ਲੈ ਕੇ 70,000 ਰੁਪਏ ਤੱਕ ਦੇ ਨਗਦ ਪੁਰਸੱਕਾਰ ਬੈਸਟ ਡਿਜ਼ਾਈਨ, ਇਨੋਵੇਸ਼ਨ, ਮਾਰਕੀਟਿੰਗ ਪ੍ਰੈਜੇਟੇਂਸ਼ਨ, ਲਾਈਟ ਵਹੀਕਲ, ਬਿਲਟ-ਅਪ ਕਵਾਲਿਟੀ ਆਦਿ ਲਈ ਦਿੱਤੇ ਗਏ। ਪੰਜ ਦਿਨੀਂ ਇਸ ਪ੍ਰਤਿਯੋਗਿਤਾ ਦੇ ਵਧੀਆ ਸੰਚਾਲਨ ਲਈ ਐਲਪੀਯੂ ਦੇ 500 ਸਟੂਡੇਂਟ ਵਾਲੰਟੀਅਰਾਂ ਅਤੇ ਟਾੱਪ ਆੱਟੋਮੋਟਿਵ ਇੰਡਸਟਰੀ ਤਂੋ 75 ਜੱਜ ਤੇ ਕੋਚ ਨਿਯੁਕਤ ਕੀਤੇ ਗਏ ਸਨ।

ਇਸਦੇ ਨਾਲ-ਨਾਲ ਪ੍ਰਤਿਯੋਗਿਤਾ ‘ਚ ਸਮਾਂਤਰ ਰੂਪ ‘ਚ ਪਹਿਲੀ ਵਾਰ ਸੰਚਾਲਿਤ ਅਡਵਾਂਸਡ ਕੈਟੇਗਰੀ ਦੇ ਤਹਿਤ ਪੂਣੇ ਦੇ ਕਾਲੇਜ ਆੱਫ ਇੰਜੀਨਿਅਰਿੰਗ ਨੂੰ ਓਵਰ ਆੱਲ ਵਿਜੇਤਾ ਘੋਸ਼ਿਤ ਕੀਤਾ ਗਿਆ ਅਤੇ ਉਸਨੂੰ 70,000 ਰੁਪਏ ਦੇ ਨਗਦ ਪੁਰਸਕਾਰ ਦੇ ਨਾਲ ਟਰਾਫੀ ਵੀ ਪ੍ਰਦਾਨ ਕੀਤੀ ਗਈ। ਇਸੇ ਪ੍ਰਤਿਯੋਗਿਤਾ ‘ਚ ਹੈਦਰਾਬਾਦ ਦੇ ਸ਼੍ਰੀਨਿਧੀ ਇੰਸਟੀਚਿਊਟ ਆੱਫ ਸਾਈੰਸ ਐਂਡ ਟੈਕਨੋਲਾੱਜੀ ਹੈਦਰਾਬਾਦ ਨੂੰ ਦੂਜੇ ਨੰਬਰ ‘ਤੇ ਘੋਸ਼ਿਤ ਕੀਤਾ ਗਿਆ ਅਤੇ ਉਸਨੂੰ 50,000 ਰੁਪਏ ਦਾ ਨਗਦ ਪੁਰਸਕਾਰ ਮਿਲਿਆ। ਪ੍ਰਤਿਯੋਗਿਤਾ ‘ਚ ਐਫੀਸਾਈਕਿਲ ਦੀ ਫਾਈਨਲ ਰਾਊੰਡ ਦੀ ਰੇਸ ਨੂੰ ਹਰੀ ਝੰਡੀ ਦਿਖਾਉਂਦਿਆਂ ਐਲਪੀਯੂ ਦੀ ਪ੍ਰੋ ਚਾਂਸਲਰ ਸ਼੍ਰੀਮਤੀ ਰਸ਼ਮੀ ਮਿੱਤਲ ਨੇ ਇਵੈਂਟ ਦੌਰਾਨ ਵਿਦਿਆਰਥੀਆਂ ਦੇ ਤਕਨੀਕੀ ਕੌਸ਼ਲ ਦੀ ਪ੍ਰਸ਼ੰਸਾ ਕੀਤੀ ਅਤੇ ਇੱਛਾ ਪ੍ਰਗਟ ਕੀਤੀ ਕਿ ਇਸ ਤਰ•ਾਂ ਦੀ ਬੇਹਤਰੀਨ ਪ੍ਰਤਿਯੋਗਿਤਾਵਾਂ ਦੁਆਰਾ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਗਿਆਨ ‘ਚ ਵਾਧਾ ਕਰਦੇ ਰਹਿਣਾ ਚਾਹੀਦਾ ਹੈ। ਉਨ•ਾਂ ਨੇ ਵਿਦਿਆਰਥੀਆਂ ‘ਚ ਮੌਜੂਦ ਟੀਮ ਭਾਵਨਾ ਦੀ ਵੀ ਪ੍ਰਸ਼ੰਸਾ ਕੀਤੀ।
Students from various institutes of India competing with each other in an EffiCycle 2019 Championship at LPU campus
ਇਸ ਪ੍ਰਤੀਯੋਗਿਤਾ ਨੂੰ ਆਈਸੀਏਟੀ ਅਤੇ ਸੋਸਾਇਟੀ ਫਾੱਰ ਆੱਟੋਮੋਟਿਵ ਇੰਜੀਨਿਅਰਿੰਗ-ਨਾੱਰਦਰਨ ਇੰਡੀਆ ਸੈਕਸ਼ਨ (ਸਾਈਨਿਸ) ਦਾ ਵੀ ਸਹਿਯੋਗ ਪ੍ਰਾਪਤ ਸੀ। ਇਸ ਮੌਕੇ ‘ਤੇ ਮਾਰੂਤੀ ਸੁਜੁਕੀ ਇੰਡੀਆ ਲਿਮਿਟੇਡ ਦੇ ਸਾਬਕਾ ਸੀਨੀਅਰ ਐਮਈਓ ਅਤੇ ਸੀਨੀਅਰ ਵਿਜ਼ਿਟਿੰਗ ਫੈਲੋ ਟੂ ਟੀਈਆਰਆਈ ਸ਼੍ਰੀ ਆਈ ਵੀ ਰਾਵ, ਐਫੀਸਾਈਕਿਲ 2019 ਦੇ ਕਨਵੀਨਰ ਸ਼੍ਰੀ ਦੀਪਕ ਪਾਂਡਾ, ਸਾਬਕਾ ਕਨਵੀਨਰ ਯੂ ਡੀ ਭਾਂਗਲੇ, ਸਾਈਨਿਸ ਦੇ ਸਾਬਕਾ ਡਾਇਰੈਕਟਰ ਅਨੂਪ ਕੱਕੜ, ਜੁਆਈੰਟ ਕਨਵੀਨਰ ਐਸ ਕੇ ਕਾਲੀਆ, ਐਲਪੀਯੂ ਦੇ ਐਗਜੀਕਿਉਟਿਵ ਡੀਨ ਡਾੱ ਲਵੀ ਰਾਜ ਗੁਪਤਾ, ਹੈਡ ਆੱਫ ਡਿਪਾਰਟਮੈਂਟ ਗੁਰਪ੍ਰੀਤ ਫੁੱਲ ਅਤੇ ਹੋਰ ਵੀ ਮੌਜੂਦ ਸਨ।

ਕੁੱਝ ਹੋਰ ਅਵਾਰਡ-
ਮਦਰਾਸ ਇੰਸਟੀਚਿਊਟ ਆੱਫ ਟੈਕਨੋਲਾੱਜੀ, ਚੇਨੰਈ (ਤਮਿਲਨਾਡੂ) ਨੂੰ 10,000 ਰੁਪਏ ਦਾ ਅਵਾਰਡ ਉਨ•ਾਂ ਦੇ ਲਾਈਟ ਵਹੀਕਲ ਲਈ ਮਿਲਿਆ।
ਜਾਕਿਰ ਹੁਸੈਨ ਕਾਲੇਜ ਆੱਫ ਇੰਜੀਨਿਅਰਿੰਗ ਐਂਡ ਟੈਕਨੋਲਾੱਜੀ, ਅਲੀਗੜ• (ਯੂਪੀ) ਨੂੰ ਸੱਭ ਤਂੋ ਪਸੰਦੀਦਾ ਵਹੀਕਲ ਲਈ 10,000 ਰੂਪਏ ਦਾ ਪੁਰਸਕਾਰ ਮਿਲਿਆ।
ਇਸੇ ਤਰ•ਾਂ ਬੈਸਟ ਬਿਜਨੇਸ ਪਲਾਨ ਲਈ 15,000 ਰੁਪਏ ਦਾ ਅਵਾਰਡ ਨਾਸਿਕ (ਮਹਾਰਾਸ਼ਟਰ) ਦੇ ਕੇਕੇ ਵਾੱਘ ਇੰਸਟੀਚਿਊਟ ਆੱਫ ਇੰਜੀਨਿਅਰਿੰਗ, ਐਜੁਕੇਸ਼ਨ ਐਾਂਡ ਰਿਸਰਚ ਨੂੰ ਦਿੱਤਾ ਗਿਆ।
ਕਾੱਨਸੈਪਟ ਡਿਜ਼ਾਈਨ ਦੀ ਵਿਜੇਤਾ ਰਹੀ ਭੁਵਨੇਸ਼ਵਰ (ਉੜੀਸਾ) ਦੀ ਕੇਆਈਆਈਟੀ ਯੂਨਿਵਰਸਿਟੀ ਜਿਸਨੂੰ 15,000 ਰੁਪਏ ਦਾ ਨਗਦ ਪੁਰਸਕਾਰ ਮਿਲਿਆ।