ਸੀਟੀ ਪਬਲਿਕ ਸਕੂਲ ਵਿਖੇ ਸੀਬੀਐੱਸਈ ਬਾਸਕਿਟਬਾਲ ਟੂਰਨਾਮੈਂਟ 2019-20 ਦਾ ਹੋਇਆ ਆਗਾਜ਼

35

ਚਾਰ ਦਿਨ ਚਲੇਗਾ ਸੀਬੀਐੱਸਈ ਬਾਸਕਿਟਬਾਲ ਟੂਰਨਾਮੈਂਟ 2019-20

ਮੁੰਡਿਆਂ ਅਤੇ ਕੁੜੀਆਂ ਦੀਆਂ 170 ਟੀਮਾਂ ਲੈਣਗੀਆਂ ਭਾਗ

ਜਲੰਧਰ – ਸੀਟੀ ਪਬਲਿਕ ਸਕੂਲ ਵਿਖੇ ਸੀਬੀਐੱਸਈ ਬਾਸਕਿਟਬਾਲ ਟੂਰਨਾਮੈਂਟ 2019-20 ਦਾ ਆਗਾਜ਼ ਵੀਰਵਾਰ ਨੂੰ ਹੋਇਆ। ਇਸ ਟੂਰਨਾਮੈਂਟ ਨੂੰ ਕਰਵਾਉਣ ਦਾ ਮੁੱਖ ਮਕਸਦ ਵਿਦਿਆਰਥਿਆਂ ਦੇ ਅੰਦਰ ਖੇਡ ਭਾਵਨਾ ਦਾ ਵਿਸਥਾਰ ਕਰਨਾ ਹੈ। ਟੂਰਨਾਮੈਂਟ ਦਾ ਆਗਾਜ਼ ਸੀ.ਬੀ.ਐੱਸ.ਈ ਦੇ ਅਧਿਕਾਰੀ ਪ੍ਰਵਿਨ ਕੁਮਾਰ, ਸੀਟੀ ਪਬਲਿਕ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ, ਪ੍ਰਿੰਸੀਪਲ ਦਲਜੀਤ ਰਾਣਾ, ਵਾਈਸ ਪ੍ਰਿੰਸੀਪਲ ਸੁਖਦੀਪ ਕੌਰ ਅਤੇ ਵੱਖ-ਵੱਖ ਕਾਲਜਾਂ ਦੇ ਕੌਚਾ ਨੇ ਕੀਤਾ।

ਬਾਸਕਿਟਬਾਲ ਟੂਰਨਾਮੈਂਟ ਵਿੱਚ ਉੱਤਰੀ ਭਾਰਤ ਤੋਂ ਕੁੜੀਆਂ ਅਤੇ ਮੁੰਡੀਆਂ ਦਿਆਂ 170 ਟੀਮਾਂ ਨੇ ਭਾਗ ਲਿਆ। ਉਦਘਾਟਨੀ ਮੈਚ ਕੁੜੀਆਂ ਦੀ ਟੀਮਾਂ ਵਿੱਚ ਹੋਇਆ। ਇਸ ਵਿੱਚ ਬ੍ਰਾਈਟ ਲੈਂਡ ਸਕੂਲ ਅੰਮ੍ਰਿਤਸਰ (ਅੰਡਰ 17) ਅਤੇ ਐਮ.ਜੀ.ਐਨ ਸਕੂਲ ਜਲੰਧਰ (ਅੰਡਰ 17), ਓਮ ਪ੍ਰਕਾਸ਼ ਬਾਂਸਲ ਮਾਡਲ ਸਕੂਲ ਫਤਿਹਗੜ• ਅਤੇ ਵੈਸਟ ਪੁਆਇੰਟ ਸਕੂਲ ਫਰੀਦਕੋਟ (ਅੰਡਰ 17), ਜੋਧਮਲ ਪਬਲਿਕ ਸਕੂਲ ਜੰਮੂ ਅਤੇ ਸੰਤ ਸਰਵਣ ਦਾਸ ਸਕੂਲ ਫਗਵਾੜਾ(ਅੰਡਰ 19), ਟੈਗੋਰ ਇੰਟਰਨੈਸ਼ਨਲ ਸਕੂਲ ਅਤੇ ਏਜੰਲ ਪਬਲਿਕ ਸਕੂਲ ਗੁਰਦਾਸਪੁਰ (ਅੰਡਰ 17) ਸ਼ਾਮਿਲ ਹਨ।  

ਸੀਟੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਦਲਜੀਤ ਰਾਣਾ ਨੇ ਟੂਰਨਾਮੈਂਟ ਵਿੱਚ ਪੁੱਜੀਆਂ ਟੀਮਾਂ ਦਾ ਸਵਾਗਤ ਕੀਤਾ ਅਤੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਟੂਰਨਾਮੈਂਟ ਨੂੰ ਅੰਜਾਮ ਦੇਣ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਸੀਟੀ ਪਬਲਿਕ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਨੇ ਟੂਰਨਾਮੈਂਟ ਵਿੱਚ ਭਾਗ ਲੈਣ ਆਈ ਟੀਮਾਂ ਨੂੰ ਸ਼ੁਵਕਾਮਨਾਵਾਂ ਦੇਣ ਦੇ ਨਾਲ ਹੀ ਤੰਦਰੁਸਤ ਰਹਿਣ ਲਈ ਪ੍ਰੇਰਿਤ ਕੀਤਾ।IMG_4304IMG_4265