ਸੀਬੀਐੱਸਈ ਬਾਸਕਿਟਬਾਲ ਟੂਰਨਾਮੈਂਟ ਵਿੱਚ ਅੰਡਰ 19 ਸ਼੍ਰੇਣੀ ‘ਚ ਪਹਿਲੇ ਸਥਾਨ ਤੇ ਰਿਹਾ ਡੀਏਵੀ ਪਬਲਿਕ ਸਕੂਲ

14

ਕੁੜੀਆਂ (ਅੰਡਰ 17 ਅਤੇ ਅੰਡਰ 19 ਸ਼੍ਰੇਣੀ) ਦੀਆਂ 33 ਟੀਮਾਂ ਵਿੱਚ ਹੋਇਆ ਮੁਕਾਬਲਾ

ਸੀਟੀ ਪਬਲਿਕ ਵਿਖੇ ਸੀਬੀਐੱਸਈ ਬਾਸਕਿਟਬਾਲ ਟੂਰਨਾਮੈਂਟ 2019-20 ਦਾ ਆਯੋਜਨ

ਜਲੰਧਰ – ਸੀਟੀ ਪਬਲਿਕ ਸਕੂਲ ਵਿਖੇ ਸੀਬੀਐੱਸਈ ਬਾਸਕਿਟਬਾਲ ਟੂਰਨਾਮੈਂਟ 2019-20 ਦੇ ਮੈਚ ਹੋ ਰਹੇ ਹਨ। ਬਾਸਕਿਟਬਾਲ ਟੂਰਨਾਮੈਂਟ ਵਿੱਚ ਉੱਤਰੀ ਭਾਰਤ ਤੋਂ ਕੁੜੀਆਂ ਅਤੇ ਮੁੰਡੀਆਂ ਦਿਆਂ 170 ਟੀਮਾਂ ਨੇ ਭਾਗ ਲਿਆ। ਉਦਘਾਟਨੀ ਮੈਚ ਕੁੜੀਆਂ (ਅੰਡਰ 17 ਅਤੇ ਅੰਡਰ 19 ਸ਼੍ਰੇਣੀ) ਦੀਆਂ 33 ਟੀਮਾਂ ਵਿੱਚ ਹੋਇਆ।
ਬਾਸਕਿਟਬਾਲ ਟੂਰਨਾਮੈਂਟ ਦੇ ਪਹਿਲੇ ਦਿਨ ਏਪੀਜੇ ਸਕੂਲ ਜਲੰਧਰ, ਬਾਬਾ ਇਸ਼ਰ ਸਕੂਲ ਲੁਧਿਆਣਾ, ਆਈਵੀ ਵਰਲਡ ਸਕੂਲ ਜਲੰਧਰ, ਸੀਟੀ ਪਬਲਿਕ ਸਕੂਲ ਜਲੰਧਰ, ਵੈਸਟ ਪੁਆਇੰਟ ਸਕੂਲ ਫਰੀਦਕੋਟ, ਕੈਮਬ੍ਰੇਜ ਇੰਟਰਨੈਸ਼ਨਲ ਸਕੂਲ ਅਮ੍ਰਿਤਸਰ ਦੀਆਂ ਟੀਮਾਂ ਕਵਾਟਰ ਫਾਇਨਲ ਲਈ ਚੁਣਿਆ ਗਿਆ ਸਨ।
ਟੂਰਨਾਮੈਂਟ ਦੇ ਦੂਜੇ ਦਿਨ ਸ਼ੁਕਰਵਾਰ ਨੂੰ ਕਵਾਟਰ ਫਾਇਨਲ ਲਈ ਚੁਣਿਆ ਗਿਆ ਟੀਮਾਂ ਵਿੱਚ ਮੁਕਾਬਲੇ ਹੋਏ। ਅੰਡਰ 19 ਸ਼੍ਰੇਣੀ ਵਿੱਚ ਡੀਏਵੀ ਪਬਲਿਕ ਸਕੂਲ ਲੁਧਿਆਣਾ ਨੇ ਪਹਿਲਾ ਸਥਾਨ, ਸੀਟੀ ਪਬਲਿਕ  ਸਕੂਲ ਨੇ ਦੂਜਾ ਸਥਾਨ ਅਤੇ ਜੇਕੇ ਪਬਲਿਕ ਸਕੂਲ ਜੰਮੂ ਨੇ ਤੀਜਾ ਸਥਾਨ ਹਾਸਿਲ ਕੀਤਾ। ਉੱਥੇ ਹੀ ਅੰਡਰ 17 ਸ਼੍ਰੇਣੀ ਵਿੱਚ ਆਈਵੀ ਵਰਲਡ ਸਕੂਲ ਜਲੰਧਰ ਅਤੇ ਵੈਸਟ ਪੁਆਇੰਟ ਸਕੂਲ ਫਰੀਦਕੋਟ ਨੇ ਤੀਜਾ ਸਥਾ ਹਾਸਿਲ ਕੀਤਾ।
ਸੀਟੀ ਪਬਲਿਕ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਅਤੇ ਪ੍ਰਿੰਸੀਪਲ ਦਲਜੀਤ ਰਾਣਾ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ•ਾਂ ਨੇ ਮੁੰਡੀਆ ਦੀਆਂ ਟੀਮਾਂ ਨੂੰ ਖੇਡ ਭਾਵਨਾ ਨਾਲ ਟੂਰਨਾਮੈਂਟ ਨੂੰ ਅੰਜਾਮ ਦੇਣ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।