ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ ਵਿੱਚ ‘ਇੰਟਰਨੈਸ਼ਨਲ ਡੇ ਔਫ਼ ਦ ਗਰਲ ਚਾਈਲਡ’ ਬਾਰੇ ਸੈਮੀਨਾਰ

12

ਜਲੰਧਰ, 11 ਅਕਤੂਬਰ : ਬੌਰੀ ਮੈਮੋਰੀਅਲ ਐਜੂਕੇਸ਼ਨਲ ਅਤੇ ਮੈਡੀਕਲ ਟਰੱਸਟ ਦੇ ਤਹਿਤ ਇੰਨੋਸੈਂਟ ਹਾਰਟਸ ਦੇ ਚਾਰਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ ਅਤੇ ਰਾਇਲ ਵਰਲਡ ਇੰਟਰਨੈਸ਼ਨਲ ਸਕੂਲ) ਵਿੱਚ ‘ਇੰਟਰਨੈਸ਼ਨਲ ਡੇ ਔਫ ਦ ਗਰਲ ਚਾਈਲਡ’ ਦੇ ਮੌਕੇ ‘ਤੇ ਵਿਭਿੰਨ ਗਾਈਨੀਕੋਲੋਜਿਸਟ ਦੁਆਰਾ ਸੱਤਵੀਂ ਅਤੇ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਵਾਸਤੇ ਸੈਮੀਨਾਰ ਕਰਵਾਇਆ ਗਿਆ ਅਤੇ ਸੈਲਫ਼ ਡਿਫ਼ੈਂਸ ਵੀ ਸਿਖਾਇਆ ਗਿਆ। ਵਿਦਿਆਰਥਣਾਂ ਨੂੰ ਕਿਸੀ ਵੀ ਸਮੱਸਿਆ ਵਿੱਚ ਘਿਰ ਜਾਣ ਉੱਤੇ ਆਪਣੇ ਬਚਾਵ ਲਈ ਕਰਾਟੇ ਦੇ ਵਿਭਿੰਨ ਕੋਚਾਂ ਦੁਆਰਾ ਸੈਲਫ ਡਿਫ਼ੈਂਸ ਦੀ ਜਾਣਕਾਰੀ ਦਿੱਤੀ ਗਈ।

ਗ੍ਰੀਨ ਮਾਡਲ ਟਾਊਨ ਵਿੱਚ ਡਾ. ਅੰਕੁਰ ਹਰਜੀਤ ਕੌਰ (ਗਾਈਨੀਕੋਲੋਜਿਸਟ), ਜਿਹਨਾਂ ਨੂੰ ਇੰਨੋਸੈਂਟ ਹਾਰਟਸ ਮਲਟੀਸਪੈਸ਼ਲਿਟੀ ਹਸਪਤਾਲ ਤੋਂ ਸੱਦਿਆ ਗਿਆ, ਰਾਇਲ ਵਰਲਡ ਬ੍ਰਾਂਚ ਵਿੱਚ ਡਾ. ਪ੍ਰੀਤੀ ਜਿਨ•ਾਂ ਨੂੰ ਸ਼੍ਰੀਮਨ ਹਸਪਤਾਲ ਤੋਂ ਸੱਦਿਆ ਗਿਆ, ਡਾ. ਹਰਿੰਦਰ ਨੂੰ ਲੋਹਾਰਾਂ ਅਤੇ ਸੀ.ਜੇ.ਆਰ. ਬ੍ਰਾਂਚ ਵਿੱਚ ਸੱਦਿਆ ਗਿਆ ਜੋ ਕਿ ਇੰਨੋਸੈਂਟ ਹਾਰਟਸ ਮਲਟੀਸਪੈਸ਼ਲਿਟੀ ਹਸਪਤਾਲ ਵਿੱਚ ਗਾਈਨੀਕੋਲੋਜਿਸਟ ਹਨ।

ਉਹਨਾਂ ਨੇ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦੁਆਰਾ ਵਿਦਿਆਰਥਣਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਸਿੱਖਿਆ ਦਿੱਤੀ। ਮਾਸਿਕ ਧਰਮ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਾਵ ਲਈ ਪੌਸ਼ਟਿਕ ਆਹਾਰ ਖਾਣ ਲਈ ਅਤੇ ਕਸਰਤ ਕਰਨ ਲਈ ਪ੍ਰੇਰਿਤ ਕੀਤਾ।

ਬੱਚਿਆਂ ਨੇ ਡਾਕਟਰ ਤੋਂ ਅਨੇਕਾਂ ਸੁਆਲ ਪੁੱਛੇ, ਜਿਨ•ਾਂ ਦੇ ਉੱਤਰ ਦੇ ਕੇ ਉਹਨਾਂ ਨੇ ਵਿਦਿਆਰਥਣਾਂ ਦੀਆਂ ਉਲਝਣਾਂ ਦਾ ਹੱਲ ਕੀਤਾ। ਬੌਰੀ ਮੈਮੋਰੀਅਲ ਟਰੱਸਟ ਦੁਆਰਾ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਜਿਹੇ ਸੈਮੀਨਾਰ ਸਮੇਂ-ਸਮੇਂ ਤੇ ਲਗਾਏ ਜਾਂਦੇ ਹਨ।