ਬਾੱਲੀਵੁਡ ਦੇ ਪ੍ਰਸਿੱਧ ਗਾਇਕ ਗੁਰੂ ਰੰਧਾਵਾ ਨੇ ਐਲਪੀਯੂ ਕੈਂਪਸ ‘ਚ ਵਿਦਿਆਰਥੀਆਂ ਨੂੰ ਆਪਣੀ ਗਾਇਕੀ ਨਾਲ ਮੰਤਰ-ਮੁਗਧ ਕੀਤਾ

26

ਜਲੰਧਰ – ਐਲਪੀਯੂ ‘ਚ ਬਾੱਲੀਵੁਡ ਦੇ ਪ੍ਰਸਿੱਧ ਸਿੰਗਿੰਗ ਸਟਾਰ ਗੁਰੂ ਰੰਧਾਵਾ ਨੇ ਬਲਦੇਵ ਰਾਜ ਮਿੱਤਲ ਯੂਨੀਪੋਲਿਸ ਸਟੇਜ ‘ਤੇ ਆਪਣੀਆਂ ਮਿੱਠੀਆਂ ਧੁਨਾਂ ਨਾਲ ਐਲਪੀਯੂ ਵਿਦਿਆਰਥੀਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਵਿਦਿਆਰਥੀਆਂ ਦਾ ਉਨ•ਾਂ ਪ੍ਰਤੀ ਉਤਸ਼ਾਹ ਦੇਖ ਕੇ ਰੰਧਾਵਾ ਨੇ ਬੜੇ ਹੀ ਜੋਸ਼ ਨਾਲ ਦੋ ਘੰਟੇ ਤੱਕ ਵਿਦਿਆਰਥੀਆਂ ਨੂੰ ਆਪਣੀ ਮਿੱਠੀ ਅਵਾਜ਼ ਨਾਲ ਮਨੋਰੰਜਨ ਕੀਤਾ। ਵਿਦਿਆਰਥੀਆਂ ਨੇ ਉਨ•ਾਂ ਨਾਲ ਗਾਣੇ ਗਾਏ, ਡਾਂਸ ਕੀਤਾ ਅਤੇ ‘ਹਾਈ ਰੇਟੇਡ ਗਬਰੂ’, ‘ਸੂਟ’,  ‘ਪਟੋਲਾ’, ‘ਫੈਸ਼ਨ’ ਅਤੇ ‘ਲਾਹੌਰ’ ਵਰਗੇ ਮਸ਼ਹੂਰ ਗੀਤਾਂ ਦਾ ਆਨੰਦ ਲਿਆ।

ਆਪਣੇ ਪ੍ਰਦਰਸ਼ਨ ਦੌਰਾਨ ਉਨ•ਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ•ਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਸਿੱਿਖਆ, ਮਾਤਾ-ਪਿਤਾ ਦੇ ਆਦੇਸ਼ਾਂ ਦਾ ਪਾਲਨ, ਯੂਨਿਵਰਸਿਟੀ ‘ਚ ਧਿਆਨ ਨਾਲ ਪੜ•ਨਾ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਵੱਡਾ ਸੋਚਣਾ ਚਾਹੀਦਾ ਹੈ। ਉਹ ਆਪਣੇ ਪ੍ਰਦਰਸ਼ਨ ਦੌਰਾਨ ਐਲਪੀਯੂ ਦੇ ਅਨੁਸ਼ਾਸਨ, ਗਰਿਮਾ ਨਾਲ ਇੰਨੇ ਪ੍ਰਭਾਵਿਤ ਹੋਏ ਕਿ ਉਨ•ਾਂ ਨੇ ਸ਼ੋ ਦੇ ਬਾਅਦ ਪ੍ਰਸ਼ੰਸਾ ‘ਚ ਇੱਕ ਟਵੀਟ ਕੀਤਾ-‘ਧੰਨਵਾਦ ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ ਇੰਨੀ ਵੱਡੀ ਸੰਖਿਆ ‘ਚ ਵਿਦਿਆਰਥੀਆਂ ਦੇ ਆਉਣ ‘ਤੇ, ਮੈਂ ਤੁਹਾਨੂੰ ਅਤੇ ਤੁਹਾਡੇ ਪਿਆਰ ਨੂੰ ਹਮੇਸ਼ਾਂ ਯਾਦ ਰੱਖਾਂਗਾ।’ ਇੱਥਂੋ ਤੱਕ ਕਿ ਦੂਜੇ ਪ੍ਰਦੇਸ਼ਾਂ ਤਂੋ ਆਏ ਗੈਰ-ਪੰਜਾਬੀ ਵਿਦਿਆਰਥੀਆਂ ਨੇ ਵੀ ਗੁਰੂ ਰੰਧਾਵਾ ਵੱਲਂੋ ਗਾਏ ਗੀਤਾਂ ਨੂੰ ਬਹੁਤ ਪਸੰਦ ਕੀਤਾ।