ਫਿਲਿੱਪੀਨਜ਼ ਗਏ ਪੰਜਾਬੀ ਨੌਜਵਾਨ ਦੀ ਹੋਈ ਹਤਿਆ ।

18

ਜਲੰਧਰ (Ishika) ਵਿਦੇਸ਼ ਚ ਪੈਸੇ ਕਮਾਨ ਗਏ ਜਲੰਧਰ ਦੇ ਇੱਕ ਨੌਜਵਾਨ ਗਗਨਦੀਪ ਸਿੰਘ ਦੀ ਫਿਲਿੱਪੀਨਜ਼ ਚ ਗੋਲੀਆਂ ਮਾਰ ਕੇ ਹਤਿਆ ਕਰ ਦਿਤੀ ਗਈ । ਉਹ ਆਦਮਪੁਰ ਦੇ ਪਿੰਡ ਹਰਿਪੁਰ ਦੀ ਧਨੀਆ ਪੱਟੀ ਦੇ ਰਹਿਣ ਵਾਲਾ ਸੀ ਅਤੇ ਫਿਲਿੱਪੀਨਜ਼ ਚ ਰੋਟੀ ਕਮਾਣ ਗਿਆ ਸੀ ਪਰ ਉੱਥੇ ਕਿਸੀ ਨੇ ਉਸਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ । ਗਗਨਦੀਪ ਦੇ ਚਾਚੇ ਨੇ ਦਸਿਆ ਕਿ ਉਹ 7 8 ਮਹੀਨੇ ਪਹਿਲਾਂ ਫਿਲਿੱਪੀਨਜ਼ ਗਿਆ ਸੀ ਅਤੇ ਉਸਦੀ ਉਮਰ 27 ਸਾਲ ਸੀ ।

ਪਹਿਲੇ ਵੀ ਫਾਇਨਾਂਸ ਦੇ ਕੰਮ ਕਰਨ ਵਾਲੇ ਪੰਜਾਬੀ ਨੌਜਵਾਨਾਂ ਦੀ ਹਤਿਆ ਦੀ ਖਬਰ ਫਿਲਿੱਪੀਨਜ਼ ਤੋਂ ਮਿਲ ਚੁੱਕੀ ਹੈ ਅਤੇ ਉਸਦੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ । ਪੁਲਿਸ ਨੂੰ ਕਾਰਵਾਈ ਕਰਕੇ ਮਾਮਲੇ ਦਾ ਪਤਾ ਲਗਾਉਣਾ ਚਾਹੀਦਾ ਹੈ ।