ਸੀਟੀ ਦੀ ਵਿਰਾਸਤ-ਏ-ਪ੍ਰਦਰਸ਼ਨੀ ਦਾ ਸੁਲਤਾਨਪੁਰ ਲੋਧੀ ਵਿਖੇ ਹੋਇਆ ਆਗਾਜ਼

21

ਜਲੰਧਰ – ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਸੀਟੀ ਗਰੁੱਪ ਅਤੇ ਸੇਵਾ ਸੰਕਲਪ ਸੁਸਾਇਟੀ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੜਕਿਆਂ ਸੁਲਤਾਨਪੁਰ ਲੋਧੀ ਵਿਖੇ ਵਿਰਾਸਤ-ਏ-ਪ੍ਰਦਰਸ਼ਨੀ ਦਾ ਆਗਾਜ਼ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ, ਤੁਕਾਂ, ਜੀਵਨ ਅਤੇ ਉਦਾਸਿਆਂ ਤੇ ਪੇਟਿੰਗਸ ਬਣਾਈਆਂ ਗਈਆਂ।

ਇਸ ਪ੍ਰਦਰਸ਼ਨੀ ਦਾ ਆਗਾਜ਼ ਕਾਂਦਿਆਂ ਦੇ ਵਿਧਾਅਕ ਫਤਿਹ ਜੰਗ ਸਿੰਘ ਬਾਜਵਾ, ਕ੍ਰਾਇਮ ਬ੍ਰਾਂਚ ਦੇ ਆਈ.ਜੀ (ਆਈ.ਪੀ.ਐੱਸ) ਨੌਨਿਹਾਲ ਸਿੰਘ,  ਸੀਟੀ ਗਰੁੱਪ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ, ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਅਤੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਨੇ ਕੀਤਾ।

ਸੀਟੀ ਇੰਸਟੀਚਿਊਟ ਆਫ਼ ਆਰਕੀਟੈਕਚਰ ਵੱਲੋਂ ਗੁਰੂ ਨਗਰੀ ਸੁਲਤਾਨਪੁਰ ਲੋਧੀ, ਪੰਜਾਬ ਦੇ ਸਭਿਆਚਾਰ ਅਤੇ  ਪਿੰਡ ਦੀਆਂ ਖੇਡਾਂ ਤੇ ਚਿਤਰਕਾਰੀ ਕੀਤੀ ਗਈ ਅਤੇ ਸਾਡਾ ਪਿੰਡ, ਪੇਟੀਐੱਮ, ਕੋਕਾ-ਕੋਲਾ, ਵੀ.ਸੀ.ਐੱਨ, ਐੱਚ.ਐੱਸ.ਐਕਸਪੋਰਟਸ ਅਤੇ ਥਿੰਦ ਮਸ਼ੀਨਰੀ ਦੇ ਸਹਿਯੋਗ ਨਾਲ ਪ੍ਰਦਰਸ਼ਨੀ ਲਗਾਈ ਗਈ।

ਪ੍ਰਦਰਸ਼ਨੀ ਵਿੱਚ ਸੀਟੀ ਗਰੁੱਪ ਦੇ ਵਿਦਿਆਰਥੀਆਂ ਵੱਲੋਂ ਲੋਕਾਂ ਨੂੰ ਹੈਰੀਟੇਜ ਵਾਲੱਕ ‘ਤੇ ਲਿਜਾਇਆ ਗਿਆ। ਇਸ ਪ੍ਰਦਰਸ਼ਨੀ ਵਿੱਚ ਲੋਕਾਂ ਵੱਲੋਂ ਸਭਿਆਚਾਰਕ ਪੁਸ਼ਾਕਾਂ ਪਾ ਕੇ ਲਿੱਤਿਆ ਗਈਆਂ ਸੈਲਫਿਆ ਮੁੱਖ ਆਕਰਸ਼ਨ ਦਾ ਕੇਂਦਰ ਰਹੀ।

ਸੀਟੀ ਇੰਸਟੀਚਿਊਟ ਆਫ਼ ਆਰਕੀਟੈਚਕਰ ਦੀ ਪ੍ਰਿੰਸੀਪਲ ਏ.ਆਰ ਸ਼ਰੂਤਿ ਕਪੂਰ ਨੇ ਕਿਹਾ ਕਿ ਇਸ ਪ੍ਰਦਰਸ਼ਨੀ ਨੂੰ ਆਯੋਜਿਤ ਕਰਵਾਉਣ ਦਾ ਮੁੱਖ ਮਕਸਦ ਵਿਦਿਆਰਥੀਆਂ ਵੱਲੋਂ ਕੀਤੀ ਮਿਹਨਤ ਨੂੰ ਦਰਸ਼ਾਉਣਾ ਅਤੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨਾਲ ਜਾਣੂ ਕਰਵਾਉਣਾ ਸੀ।

ਸੀਟੀ ਗਰੁੱਪ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਵੱਲੋਂ ਕੀਤੀ ਮਿਹਨਤ ਦੀ ਸ਼ਲਾਘਾ ਕੀਤਾ