ਪੰਜਾਬ ਜਾਗ੍ਰਿਤੀ ਮੰਚ ਨੇ ਵਿਧਾਨ ਸਭਾ ‘ਚ ਪੰਜਾਬੀ ਸਬੰਧੀ ਬਿੱਲ ਨਾ ਪਾਸ ਕਰਨ ਤੇ ਜਤਾਇਆ ਅਫਸੋਸ

4

 

ਜਲੰਧਰ ਦੇ ਪ੍ਰੈਸ ਕਲੱਬ ਵਿੱਚ ਪੰਜਾਬ ਜਾਗ੍ਰਿਤੀ ਮੰਚ ਵਲੋਂ ਕਾਨਫਰੰਸ ਕਰਵਾਈ ਗਈ । ਇਸ ਕਾਨਫਰੰਸ ਵਿੱਚ ਉਹਨਾਂ ਨੇ ਪੰਜਾਬ ਵਿਧਾਨ ਸਭਾ ‘ਚ ਸਰਕਾਰੀ ਅਤੇ ਗੈਰ ਸਰਕਾਰੀ ਬੋਰਡਾਂ ਤੇ ਦੂਜੀਆਂ ਭਾਸ਼ਾਵਾਂ ਸਮੇਤ ਸਭ ਤੋਂ ਉੱਪਰ ਪੰਜਾਬੀ ਭਾਸ਼ਾ ਲਿੱਖਣ ਜਾਣ ਦਾ ਬਿੱਲ ਪਾਸ ਨਾ ਹੋਣ ਤੇ ਅਫ਼ਸੋਸ ਜਤਾਇਆ ।

ਇਹ ਜਥੇਬੰਦੀ ਪੰਜਾਬੀ ਭਾਸ਼ਾ ਲਈ ਲੜ੍ਹਦੀ ਆ ਰਹੀ ਹੈ ਅਤੇ ਇਹਨਾਂ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਜੇ ਅਸੀਂ ਆਪਣੀ ਮਾਂ ਬੋਲੀ ਲਈ ਹੀ ਲੜ੍ਹ ਰਹੇ ਹਾਂ ਤਾਂ ਇਹ ਪੰਜਾਬੀਆਂ ਲਈ ਬਹੁਤ ਹੀ ਸ਼ਰਮ ਦੀ ਗੱਲ ਹੈ । ਉਹਨਾਂ ਦੀ ਮੰਗ ਹੈ ਕਿ ਵਿਧਾਨ ਸਭਾ ‘ਚ ਆਰਡੀਨੈਂਸ ਪੇਸ਼ ਕਰਕੇ ਇਸ ਬਿੱਲ ਨੂੰ ਪਾਸ ਕਰਾਇਆ ਜਾਵੇ ।

 

ਸਰਕਾਰ ਦਾ ਇਹ ਫੈਸਲਾ ਗ਼ਲਤ ਹੈ ਕਿਉਂਕਿ ਜੇਕਰ ਸਾਨੂੰ ਆਪਣੇ ਮਾਂ ਬੋਲੀ ਲਈ ਹੀ ਲੜਨਾ ਪੈ ਰਿਹਾ ਹੈ ਤਾਂ ਇਹ ਪੰਜਾਬੀਆਂ ਲਈ ਸ਼ਰਮ ਦੀ ਗੱਲ ਹੈ । ਸਰਕਾਰ ਨੂੰ ਚਾਹੀਦਾ ਹੈ ਕਿ ਵਿਧਾਨ ਸਭਾ ‘ਚ ਇਕ ਆਰਡੀਨੈਂਸ ਪੇਸ਼ ਕਰਕੇ ਇਸ ਨੂੰ ਬਿੱਲ ਨੂੰ ਉਸ ਕਰਾਇਆ ਜਾਵੇ |