ਸੀਟੀ ਸਕੂਲਾਂ ਵਿੱਚ ਮਨਾਇਆ ਗਿਆ ਗੁਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਉਤਸਵ

9

ਜਲੰਧਰ – ਸੀਟੀ ਵਰਲਡ ਸਕਲੂ ਅਤੇ ਸੀਟੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਉਤਸਵ ਮਨਾਇਆ । ਇਸ ਦੌਰਾਨ ਸਕੂਲ ਦਾ ਮਾਹੌਲ ਰੂਹਾਨੀ ਹੋ ਗਿਆ ਜਦੋ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਅਤੇ ਉਨ•ਾਂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਗੱਲ ਕਰਦੇ ਹੋਇਆ ਸੱਚਾਈ ਨਾਲ ਅਤੇ ਇਕ ਹੋ ਕੇ ਕੰਮ ਕਰਨ ਦਾ ਸੰਦੇਸ਼ ਦਿੱਤਾ।

ਇਸ ਦੌਰਾਨ ਦਸਤਾਰ ਬੰਨ•ਣਾ, ਪਾਠ ਕਰਨਾ, ਸਲੋਗਨ ਲਿਖਣਾ, ਪੇਂਟਿੰਗ ਅਤੇ ਕਵਿਜ਼ ਸਮੇਤ ਕਈ ਹੋਰ ਧਾਰਮਿਕ ਗਤੀਵਿਧੀਆਂ ਦਾ ਆਯੋਜਨ ਕਰਵਾਇਆ ਗਿਆ।  ਤਾਂਕਿ ਵਿਦਿਆਰਥੀਆਂ ਨੂੰ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ। ਇਸ ਦੇ ਨਾਲ ਹੀ ਵਿਦਿਆਰਥੀਆਂ ਵਲੋਂ ਕੀਤਾ ਗਿਆ ਸ਼ਬਦ ਕੀਰਤਨ ਸਾਰਿਆਂ ਨੂੰ ਆਤਮਿਕ ਸੰਸਾਰ ਵੱਲ ਲੈ ਗਿਆ।

ਸੀਟੀ ਵਲਰਡ ਸਕੂਲ ਅਤੇ ਸੀਟੀ ਪਬਲਿਕ ਸਕੂਲ ਵਿਖੇ ਇਸ ਤਰ•ਾਂ ਦੇ ਸਭਿਆਚਾਰਕ ਸਮਾਰੋਹ ਵਿਦਿਆਰਥੀਆਂ ਨੂੰ ਉਨ•ਾਂ ਦੇ ਸਭਿਆਚਾਰ ਨਾਲ ਜੋੜੇ ਰੱਖਦੇ ਹਨ। ਇਸ ਦੇ ਨਾਲ ਹੀ ਇਨ•ਾਂ ਸਮਾਗਮਾ ਰਾਹੀਂ ਵਿਦਿਆਰਥੀ ਆਪਣੇ ਰਿਵਾਜਾਂ ਬਾਰੇ ਜਾਗਰੂਕ ਹੁੰਦੇ ਹਨ।

ਸੀਟੀ ਗਰੁੱਪ ਦੀ ਕੋ-ਚੇਅਰਪਰਸਨ ਪਰਮਿੰਦਰ ਕੌਰ ਚੰਨੀ ਨੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਨ•ਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਨੇ ਹਮੇਸ਼ਾ ਲੋਕਾ ਨੂੰ ਇਕਠੇ ਰਹਿਣ ਅਤੇ ਬਰਾਬਤਾ ਦਾ ਅਧਿਕਾਰ ਦੇਣ ਲਈ ਪ੍ਰੇਰਿਤ ਕੀਤਾ ਹੈ।
ਸੀਟੀ ਵਰਲਡ ਸਕੂਲ ਦੀ ਪ੍ਰਿੰਸੀਪਲ ਮਧੂ ਸ਼ਰਮਾ ਅਤੇ ਸੀਟੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਦਲਜੀਤ ਰਾਣਾ ਨੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਨ•ਾਂ ਨੇ ਕਿਹਾ ਕਿ ਅਸੀਂ ਵਿਦਿਆਰਥੀਆਂ ਨੂੰ ਉਨ•ਾਂ ਦੇ ਸਭਿਆਚਾਰ ਨਾਲ ਜੋੜਨ ਲਈ ਇਸ ਤਰ•ਾਂ ਦੇ ਸਮਾਗਮ ਕਰਵਾਉਂਦੇ ਰਹਾਂਗੇ।