ਮਾਤਾ ਬੀਬੀ ਰਣਜੀਤ ਕੌਰ ਪੰਜ ਤੱਤਾਂ ‘ਚ ਹੋਏ ਵਿਲੀਨ

99

ਗੜ੍ਹਸ਼ੰਕਰ (ਮੁਨੀਸ਼ ਪਾਲ / ਅਨੂਪ ਸਿੰਘ) ਪੰਜਾਬ ਦੇ ਜਿਲਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਮੋਲਾ ਵਾਹਿਦਪੁਰ ‘ਚ ਗੁਰੂਦੁਆਰਾ ਮੰਜੀ ਸਾਹਿਬ ਛੇਵੀਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁੱਖ ਸੇਵਾਦਾਰ ਮਾਤਾ ਬੀਬੀ ਰਣਜੀਤ ਕੌਰ ਧਰਮ ਸਪਤਨੀ ਸੰਤ ਬਾਬਾ ਹਰਨਾਮ ਸਿੰਘ ਨਿਹੰਗ ਸਿੰਘ ਰੰਗਪੁਰ ਵਾਲੇ ਬੀਤੇ 6 ਜਨਵਰੀ ਨੂੰ ਗੁਰੂ ਚਰਨਾਂ ਚ ਜਾ ਬਿਰਾਜੇ ਸਨ | ਉਹਨਾਂ ਦਾ ਅੰਤਿਮ ਸੰਸਕਾਰ 7 ਜਨਵਰੀ ਦੁਪਹਰ ਇੱਕ ਵਜੇ ਗੁਰੂਦੁਆਰਾ ਮੰਜੀ ਸਾਹਿਬ ‘ਚ ਕੀਤਾ ਗਿਆ |

ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਗੁਰੂਦੁਆਰਾ ਮੰਜੀ ਸਾਹਿਬ ਵਿਖੇ ਭਾਰੀ ਬਾਰਿਸ਼ ਦੇ ਵਿੱਚ ਵੀ ਸੰਗਤਾ ਦਾ ਸੈਲਾਬ ਆਇਆ ਹੋਇਆ ਸੀ ।
ਇਸ ਦੋਰਾਨ ਟਿਕਾਣਾ ਭਾਈ ਜਗਤਾ ਦੇ ਮਹੰਤ ਭਾਈ ਕਾਹਨ ਸਿੰਘ ਜੀ ਨੇ ਅਰਦਾਸ ਕਰਕੇ ਬੀਬੀ ਰਣਜੀਤ ਕੌਰ ਜੀ ਨੂੰ ਅੰਤਿਮ ਵਿਦਾਈ ਦਿੱਤੀ ।
ਮਾਤਾ ਬੀਬੀ ਰਣਜੀਤ ਕੌਰ ਜੀ ਦੇ ਆਤਮਿਕ ਸਾਹਨਤੀ ਲਈ ਮਿਤੀ 17 ਜਨਵਰੀ ਨੂੰ ਗੁਰੂਦੁਆਰਾ ਮੰਜੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਅਰੰਭੇ ਜਾਣਗੇ ਤੇ ਮਿਤੀ 19 ਜਨਵਰੀ ਨੂੰ ਸ੍ਰੀ ਅਖੰਡ ਸਾਹਿਬ ਜੀ ਭੋਗ ਪੈਣਗੇ ਉਪਰਾਂਤ ਕੀਰਤਨ ਤੇ ਅੰਤਿਮ ਅਰਦਾਸ ਹੋਵੇਗੀ |