ਬਾਰਬੀ ਕਿਉ ਨੇਸ਼ਨ ਨੇ ਜਲੰਧਰ ‘ਚ ਖੋਲਿਆ ਦੂਜਾ ਰੈਸਟੋਰੈਂਟ

37

 

ਜਲੰਧਰ (ਦਿਸ਼ਾ ਧੀਰ) ਭਾਰਤ ਦੀ ਪ੍ਰਮੁੱਖ ਰੈਸਟੋਰੈਂਟ ਚੇਨ, ਬਾਰਬੀ ਕਿਉ ਨੇਸ਼ਨ ਨੇ ਆਪਣਾ ਦੂਜਾ ਰੈਸਟੋਰੈਂਟ ਜਲੰਧਰ ਦੇ ਕਿਉਰੋ ਹਾਈ ਸਟ੍ਰੀਟ ਮਾਲ ਵਿਖੇ ਖੋਲ੍ਹਿਆ | ਰੈਸਟੋਰੈਂਟ ਦਾ ਉਦਘਾਟਨ ਮਾਧਵ ਸੇਵਾ ਸੁਸਾਇਟੀ ਐਨ.ਜੀ.ਓ ਦੇ ਬੱਚਿਆਂ ਵਲੋਂ ਕੀਤਾ ਗਿਆ। ਬਾਰਬੀ ਕਿਉ ਨੇਸ਼ਨ ਨੇ ਸ਼ਾਨਦਾਰ ਸਵਾਦ ਅਤੇ ਬੇਮਿਸਾਲ ਸੇਵਾ ਦੇ ਨਾਲ ਇੱਕ ਲੰਬਾ ਰਸਤਾ ਤੈਅ ਕਰ ਦੇਸ਼ ਵਿੱਚ ਸਧਾਰਣ ਭੋਜਨ ਦੀ ਧਾਰਨਾ ਨੂੰ ਇੱਕ ਉੱਚੇ ਸਥਾਨ ਤੇ ਲੈ ਗਿਆ ਹੈ |

ਡੂ ਇਟ ਯੂਅਰ ਸੈਲਫ ਅਤੇ ਅਨਲਿਮਟਿਡ ਸਟਾਰਟਰਸ ਦੀ ਵਿਲੱਖਣ ਧਾਰਣਾ ਦੇ ਨਾਲ, ਬਾਰਬੀ ਕਿਉ ਨੇਸ਼ਨ ਨੇ ਵਧੀਆ ਖਾਣਾ ਖਾਣ ਦਾ ਰੁਝਾਨ ਸ਼ੁਰੂ ਕਰ ਮਾਰਕੀਟ ਅਤੇ ਫੂਡੀਜ਼ ਦਾ ਦਿਲ ਜਿੱਤਣ ਵਿਚ ਸਫਲ ਹੋਇਆ ਹੈ | ਇਹ ਨਵਾਂ ਰੈਸਟੋਰੈਂਟ 4700 ਵਰਗ ਫੁੱਟ ‘ਚ ਬਣਾਇਆ ਗਿਆ ਹੈ ਅਤੇ ਇਸ ਦੀ ਖਿੱਚ ਦਾ ਕੇਂਦਰ ਬਾਰਬੀ ਕਿਉ ਨੇਸ਼ਨ ਦਾ ਨਵੀਨਤਮ ਥੀਮ ਅਤੇ ਸਜਾਵਟ ਹੈ | ਇਹ ਰੈਸਟੋਰੈਂਟ ਇਕ ਸਮੇਂ ਵਿਚ 128 ਲੋਕਾਂ ਨੂੰ ਭੋਜਨ ਸਰਵ ਕਰ ਸਕਦਾ ਹੈ | ਇਸ ਰੈਸਟੋਰੈਂਟ ਦੇ ਸ਼ੁਰੂ ਹੋਣ ਨਾਲ ਜਲੰਧਰ ਅਤੇ ਆਸ ਪਾਸ ਦੇ ਇਲਾਕਿਆਂ ਦੇ ਭੋਜਨ ਪ੍ਰੇਮੀ ਹੁਣ ਸਵਾਦ ਖਾਨੇ ਦਾ ਲੁਤਫ ਲੈ ਸਕਦੇ ਹਨ ।

ਮਾਸਾਹਾਰੀ ਅਤੇ ਸ਼ਾਕਾਹਾਰੀ ਪਕਵਾਨ ਅਤੇ ਉਨ੍ਹਾਂ ਸਾਰਿਆਂ ਦੀ ਲਾਈਵ ਕੂਕਿੰਗ ਆਨੰਦ ਲੈਣ ਦੇ ਯੋਗ ਹੋਣਗੇ | ਲਾਈਵ ਕੂਕਿੰਗ ਨਾਲ ਇੱਥੇ ਸਭ ਤੋਂ ਵੱਡੀ ਵਿਸ਼ੇਸ਼ਤਾ ਅਣਲਿਮਿਟੈਡ ਭੋਜਨ ਦੀ ਵਿਵਸਥਾ ਹੈ | ਮਾਸਾਹਾਰੀ ਸਟਾਰਟਰ ਵਿਚ ਗਾਹਕ ਚਿਕਨ ਤੰਦੂਰੀ ਟਿੱਕਾ, ਮਸਟਰਡ ਮੱਛੀ, ਲਹਸਨੀ ਝੀਂਗਾ ਆਦਿ ਅਤੇ ਸ਼ਾਕਾਹਾਰੀ ਵਿਚ ਬਾਰਬੀਕਿਉ ਗ੍ਰਿਲਡ ਮਸ਼ਰੂਮਜ਼, ਤੰਦੂਰੀ ਸੋਇਆ ਚਾਂਪ ਅਤੇ ਗ੍ਰਿਲਡ ਸਿਨਮਨ ਅਨਾਨਾਸ ਆਦਿ ਦਾ ਅਨੰਦ ਲੈ ਸਕਦੇ ਹਨ |

ਮੇਨ ਕੋਰਸ ਵਿੱਚ ਮਾਸਾਹਾਰੀ ਲੋਕਾਂ ਲਈ ਚਿਕਨ ਦਮ ਬਿਰਿਆਨੀ, ਕਸ਼ਮੀਰੀ ਮਟਨ ਰੋਗਨ ਜੋਸ਼, ਚਿਕਨ ਮਖਾਨੀ ਅਤੇ ਸ਼ਾਕਾਹਾਰੀ ਲਈ ਪਨੀਰ ਟਿੱਕਾ ਮਸਾਲਾ, ਕਸ਼ਮੀਰੀ ਪੁਲਾਓ, ਦਾਲ ਏ ਦਮ ਅਤੇ ਮਸ਼ਰੂਮ ਜੋਸ਼  ਸ਼ਾਮਲ ਹਨ | ਮਿਠਆਈ ਦੇ ਸ਼ੌਕੀਨਾਂ ਲਈ, ਡੈਜ਼ਰਟ ਮੇਨਯੁ ਵਿੱਚ ਵਾਲ਼ਨਟ ਬਰਾਉਨੀਸ, ਅੱਸੋਰਤੇਡ ਪੇਸਟਰੀਜ਼, ਅੰਗੂਰ ਗੁਲਾਬ ਜਾਮੂਨ, ਮਾਰਵਲ ਕੇਕ, ਕੇਸਰੀ ਫਿਰਨੀ ਅਤੇ ਸਵਾਦ ਕੁਲਫੀਆਂ ਵੱਖੋ ਵੱਖਰੇ ਰੂਪਾਂ ਅਤੇ ਕੋਮਬਿਨੇਸ਼ਨਸ ਸ਼ਾਮਲ ਹਨ |

ਇਸ ਮੌਕੇ ਬਾਰਬੀ ਕਿਉ ਨੇਸ਼ਨ ਹਾਸਪਿਟਲਿਟੀ ਲਿਮਟਿਡ ਦੇ ਉਪ ਪ੍ਰਧਾਨ ਓਪ੍ਰੇਸ਼ਨਸ ਮਨੀਸ਼ ਪਾਂਡੇ ਵੀ ਮੌਜੂਦ ਸਨ | ਜਿਨ੍ਹਾਂ ਨੇ ਕਿਹਾ ਕਿ “ਸਾਨੂੰ ਜਲੰਧਰ ਵਿਚ ਸਾਡੇ ਪਹਿਲੇ ਰੈਸਟੋਰੈਂਟ ਦੀ ਸਫਲਤਾ ਤੋਂ ਬਾਅਦ ਆਪਣਾ ਦੂਜਾ ਰੈਸਟੋਰੈਂਟ ਖੋਲ੍ਹਣ ਵਿਚ ਖੁਸ਼ੀ ਹੋ ਰਹੀ ਹੈ ਅਤੇ ਇਥੋਂ ਦੇ ਵਸਨੀਕਾਂ ਨੂੰ ਸੁਆਦੀ ਭੋਜਨ ਅਤੇ ਉਨ੍ਹਾਂ ਦੀਆਂ ਭਿੰਨ-ਭਿੰਨ ਭੋਜਨਾਂ ਦੀਆਂ ਜ਼ਰੂਰਤਾਂ ਪ੍ਰਤੀ ਅਨੌਖਾ ਪਿਆਰ ਹੈ | ਬਾਰਬੀ ਕਿਉ ਨੇਸ਼ਨ ਆਪਣੇ ਵਿਸਤ੍ਰਿਤ ਮੀਨੂੰ ਅਤੇ ਸਵਾਦ ਖਾਣ ਦੇ ਕਾਰਨ ਜਾਣ ਲਈ ਸਹੀ ਜਗ੍ਹਾ ਹੈ |