ਸਾਡੇ ਲਈ ਦੇਸ਼ ਜਰੂਰੀ TIK-TOK ਬੰਦ ਹੋਣ ਨਾਲ ਸਾਨੂੰ ਕੋਈ ਫਰਕ ਨਹੀਂ ਪੇਂਦਾ – TIK-TOK ਸਟਾਰ

54

ਦੇਸ਼ ਦੀ ਸੁਰੱਖਿਆ ਨੂੰ ਦੇਖਦੇ ਹੋਏ ਕੱਲ੍ਹ ਭਾਰਤ ਸਰਕਾਰ ਵੱਲੋਂ Chine ਦੇ 59 App ਬੰਦ ਕਰ ਦਿੱਤੇ ਗਏ | ਇਨ੍ਹਾਂ ਐਪਸ ਵਿੱਚੋਂ ਸਭ ਤੋਂ ਜ਼ਿਆਦਾ Popular App Tik-Tok ਦੇ ਬੰਦ ਹੋਣ ਨਾਲ Tik-Tok ਪ੍ਰੇਮੀਆਂ ਵਿੱਚ ਕਾਫੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ | ਪਰ ਦੂਜੇ ਪਾਸੇ Tik-Tok ਸਟਾਰ Tik-Tok ਨਾਲੋਂ ਜ਼ਿਆਦਾ ਅਹਿਮੀਅਤ ਆਪਣੇ ਦੇਸ਼ ਨੂੰ ਦਿੰਦੇ ਹੋਏ ਕਹਿ ਰਹੇ ਨੇ ਕੇ Tik-Tok ਤੋਂ ਪਹਿਲੇ ਉਨ੍ਹਾਂ ਲਈ ਉਨ੍ਹਾਂ ਦਾ ਦੇਸ਼ ਹੈ |

ਇਸੇ ਹੀ ਤਰਾਂ ਦੇ ਇੱਕ Tik-Tok Star Pushap Pal Singh ਅਤੇ ਉਨ੍ਹਾਂ ਦੀ ਪਤਨੀ Ravneet Kaur ਜੋ ਕਿ ਪਿਛਲੇ ਕਈ ਸਾਲਾਂ ਤੋਂ Thatcouplethough ਦੇ ਨਾਮ ਤੋਂ Tik-Tok ਚਲਾ ਰਹੇ ਨੇ ਅਤੇ ਇਸ ਦੌਰਾਨ ਉਨ੍ਹਾਂ ਦੇ Tik-Tok ਤੇ ਲੱਖਾਂ ਫੈਂਸ ਬਣੇ ਨੇ | ਜਦੋਂ ਉਹਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ Tik-Tok ਤੇ ਸਾਢੇ ਚਾਰ ਲੱਖ ਦੇ ਕਰੀਬ Followers ਨੇ ਅਤੇ ਹੁਣ Tik-Tok ਦੇ ਬੰਦ ਹੋਣ ਤੋਂ ਬਾਅਦ ਉਨ੍ਹਾਂ ਦੇ ਫੈਨ ਕਾਫੀ ਨਿਰਾਸ਼ ਨੇ |

ਪਰ ਬਾਵਜੂਦ ਇਸ ਦੇ ਉਹਨਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਲਿਆ ਗਿਆ ਫੈਸਲਾ ਬਿਲਕੁਲ ਸਹੀ ਹੈ ਅਤੇ ਉਹ ਸਰਕਾਰ ਦੇ ਨਾਲ ਖੜ੍ਹੇ ਨੇ | ਉਨ੍ਹਾਂ ਕਿਹਾ ਕਿ ਜੇ ਦੇਸ਼ ਦੀ ਸੁਰੱਖਿਆ ਲਈ ਸਾਡੀ ਫ਼ੌਜ ਸੀਮਾ ਤੇ ਸ਼ਹੀਦ ਹੋ ਸਕਦੀ ਹੈ ਤਾਂ ਟਿੱਕ ਟੋਕ ਚੀਜ਼ ਹੀ ਕੀ ਹੈ | ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਹੁਣ ਉਹ Tik-Tok ਤੋਂ ਇਲਾਵਾ ਹੋਰ ਸੋਸ਼ਲ ਸਾਈਟਸ ਤੇ ਜਾ ਕੇ ਮਿਹਨਤ ਕਰਨਗੇ |