ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਟਯੂਸ਼ਨੰਸ ਵਿਖੇ ਗਾਂਧੀ ਜਯੰਤੀ ਦੀ ਪੂਰਵ ਸੰਧਿਆ ‘ਤੇ ਵਰਚੁਅਲ ਨਾਨ ਵਾਯਲੈਂਸ ਪ੍ਰੋਗਰਾਮ ਆਯੋਜਿਤ ਕੀਤਾ ਗਿਆ

19

ਜਲੰਧਰ, (ਤਰਸੇਮ ਸਿੰਘ) : ਮਹਾਤਮਾ ਗਾਂਧੀ ਦੀਆਂ ਸਿਖਿਆਵਾਂ ਦੀ ਯਾਦ ਦਿਵਾਉਣ ਅਤੇ ਅਹਿੰਸਾ ਦੀ ਮਹੱਤਤਾ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ, ਗਾਂਧੀ ਜਯੰਤੀ ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੂਟਯੂਸ਼ੰਸ ਵਿਖੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਈ ਗਈ। ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਨੂੰ ਯਾਦ ਕਰਨ ਲਈ ਤਿੰਨ ਪ੍ਰੋਗਰਾਮ : ਸਲੋਗਨ ਰਾਈਟਿੰਗ, ਸਕੈਚ ਮੇਕਿੰਗ ਅਤੇ ਕਵਿਤਾ ਪਾਠ ਆਯੋਜਿਤ ਕੀਤੇ ਗਏ। ਵਿਦਿਆਰਥੀਆਂ ਨੇ ਸਾਰੇ ਸਮਾਗਮਾਂ ਵਿਚ ਉਤਸ਼ਾਹ ਨਾਲ ਲਿਆ।

ਸ਼ਾਂਤੀ ਅਤੇ ਸਦਭਾਵਨਾ ਨੂੰ ਦਰਸਾਉਣ ਲਈ ਵਿਦਿਆਰਥੀਆਂ ਦੁਆਰਾ ਆਨ ਲਾਈਨ ਗੂਗਲ ਮੀਟ ਪਲੇਟਫਾਰਮ ਰਾਹੀਂ ਮਹਾਤਮਾ ਗਾਂਧੀ ਦੇ ਸ਼ਾਨਦਾਰ ਸਕੈਚ ਤਿਆਰ ਕੀਤੇ ਗਏ ਅਤੇ ਮਧੁਰ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਥੀਮ ਸਵੱਛਤਾ ਸ਼ਪਥ ਉੱਤੇ ਸਲੋਗਨ ਤਿਆਰ ਕੀਤੇ ਗਏ।

IMG-20201001-WA0069mandeep singh hm-1stmanisha mbamuskaan bba1alpnacBhavika KapoorCa4Capture4Capture37Ekta (BCA-3rd sem)
ਸਭਿਆਚਾਰਕ ਮੁਖੀ ਸੁਸ਼੍ਰੀ ਪੁਨੀਤ ਕੁਮਾਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਨੂੰ ਵਰਤਮਾਨ ਵਿਵਾਦਾਂ ਨੂੰ ਸੁਲਝਾਉਣ, ਹਿੰਸਾ ਤੋਂ ਬਚਣ ਅਤੇ ਇਸ ਦੁਨੀਆਂ ਨੂੰ ਵਧੀਆ ਬਣਾਉਣ ਲਈ ਹਰ ਛੋਟੀ ਜਾਂ ਵੱਡੀ ਸਮੱਸਿਆ ਦਾ ਸ਼ਾਂਤਮਈ ਹੱਲ ਲੱਭਣ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ।
ਪ੍ਰੋਗਰਾਮਾਂ ਦੇ ਨਤੀਜੇ ਹੇਠ ਇਸ ਪ੍ਰਕਾਰ ਰਹੇ :-

ਸਲੋਗਨ ਰਾਇਟਿੰਗ
ਪਹਿਲਾ ਸਥਾਨ- ਮਨੀਸ਼ਾ, ਐਮਐਲਐਸ (ਸਮੈਸਟਰ-5)
ਦੂਜਾ ਸਥਾਨ- ਮੁਸਕਾਨ, ਬੀਬੀਏ (ਸਮੈਸਟਰ-1) ਅਤੇ ਪੂਜਾ ਐਮਐਲਐਸ (ਸਮੈਸਟਰ-1)
ਤੀਸਰਾ ਸਥਾਨ- ਭਾਵਿਕਾ, ਬੀਐਚਐਮਸੀਟੀ (ਸਮੈਸਟਰ-1) ਅਤੇ ਮਨੀਸ਼ਾ, ਐਮਬੀਏ (ਸਮੈਸਟਰ-3)
ਸਕੈਚ ਮੇਕਿੰਗ
ਪਹਿਲਾ ਸਥਾਨ- ਏਕਤਾ ਠਾਕੁਰ, ਬੀਸੀਏ (ਸਮੈਸਟਰ-3)
ਦੂਜਾ ਸਥਾਨ- ਭਾਵਿਕਾ, ਬੀਐਚਐਮਸੀਟੀ (ਸਮੈਸਟਰ-1)
ਤੀਸਰਾ ਸਥਾਨ- ਅੰਜਨਾ, ਬੀਐਚਐਮਸੀਟੀ (ਸਮੈਸਟਰ-3) ਅਤੇ ਅਲਪਨਾ, ਬੀ.ਕਾਮ (ਸਮੈਸਟਰ-3)
ਕਵਿਤਾ ਪਾਠ
ਪਹਿਲਾ ਸਥਾਨ- ਸੋਨਾਲੀ, ਬੀ.ਐਸਸੀ. ਖੇਤੀ (ਸਮੈਸਟਰ-5)
ਦੂਜਾ ਸਥਾਨ- ਮੰਜੋਤ ਕੌਰ, ਬੀਬੀਏ (ਸਮੈਸਟਰ-1)
ਤੀਸਰਾ ਸਥਾਨ- ਰਾਧਿਕਾ, ਬੀਸੀਏ (ਸਮੈਸਟਰ-1)

ਡਾ. ਸ਼ੈਲੇਸ਼ ਤ੍ਰਿਪਾਠੀ (ਸਮੂਹ ਡਾਇਰੈਕਟਰ, ਆਈਐਚਜੀਆਈ) ਨੇ ਇਸ ਸਫਲ ਵਰਚੁਅਲ ਪ੍ਰੋਗਰਾਮ ਦੇ ਆਯੋਜਨ ਲਈ ਸਭਿਆਚਾਰਕ ਟੀਮ ਨੂੰ ਵਧਾਈ ਦਿੱਤੀ। ਉਨ•ਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਸਧਾਰਣ ਜੀਵਣ ਅਤੇ ਉੱਚ ਸੋਚ ਦੀ ਮਿਸਾਲ ਕਾਇਮ ਕੀਤੀ ਹੈ ਅਤੇ ਹਰੇਕ ਨੂੰ ਸੰਸਾਰ ਦੇ ਵਿਕਾਸ ਲਈ ਜੀਵਨ ਦੇ ਇਸ ਫਲਸਫੇ ਨੂੰ ਅਪਨਾਉਣਾ ਚਾਹੀਦਾ ਹੈ।