55 ਦੇ ਹੋਏ ਬਾਲੀਵੁੱਡ ਦੇ ਡਾਨ ਸ਼ਾਹਰੁਖ਼ ਖਾਨ

5

ਇਸ ਵਾਰ ਦਾ ਪਿਆਰ ਥੋੜ੍ਹਾ ਦੂਰ ਤੋਂ ਯਾਰ – ਸ਼ਾਹਰੁਖ਼ ਖਾਨ

ਨਿਊਜ ਡੈਸਕ (ਦੀਕਸ਼ਾ)— 90 ਦੇ ਦਹਾਕੇ ਤੋਂ ਲੈ ਕੇ ਹੁਣ ਤੱਕ ਲਗਾਤਾਰ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕਰ ਰਹੇ ਬਾਲੀਵੁੱਡ ਦੀ ਦੁਨੀਆਂ ਦੇ ਡਾਨ ਸ਼ਾਹਰੁਖ਼ ਖਾਨ ਅੱਜ ਪੂਰੇ 55 ਸਾਲ ਦੇ ਹੋ ਗਏ ਹਨ।  ਅਦਾਕਾਰ ਦੇ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੀ ਅਦਾਕਾਰੀ ਸ਼ਾਹਰੁਖ਼ ਖਾਨ ਕਰਦੇ ਹਨ ਉਸ ਵਜ੍ਹਾ ਕਾਰਨ ਉਨ੍ਹਾਂ ਦੀ ਥਾਂ ਕੋਈ ਨਹੀਂ ਲੈ ਸਕਦਾ। ਇਸ ਮੌਕੇ ’ਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਅਦਾਕਾਰ ਨੂੰ ਸੋਸ਼ਲ ਮੀਡੀਆ ਰਾਹੀਂ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ।

ਹਰ ਸਾਲ ਅਦਾਕਾਰ ਦੇ ਪ੍ਰਸ਼ੰਸਕ ਉਨ੍ਹਾਂ ਦੇ ਘਰ ਮੰਨਤ ਦੇ ਬਾਹਰ ਜਾ ਕੇ ਜਨਮ ਦਿਨ ਦੀ ਮੁਬਾਰਕ ਬਾਦ ਦਿੰਦੇ ਹਨ  ਪਰ ਇਸ ਵਾਰ ਕੋਰੋਨਾ ਕਾਰਨ ਮਹੌਲ ਕੁੱਝ ਅਲੱਗ ਹੈ। ਅਦਾਕਾਰ ਦੇ ਇੱਕ ਪ੍ਰਸ਼ੰਸਕ ਨੇ ਸੋਸ਼ਲ ਮੀਡਿਆ ਤੇ ਪੁੱਛਿਆ ਕਿ ਸਰ ਇਸ ਵਾਰ ਦਾ ਬਰਥ ਡੇ ਪਲਾਨ ਕੀ ਹੋਵੇਗਾ ? ਪੁਲਸ ਸਾਨੂੰ ਸਾਡੀ ਜੰਨਤ ਯਾਨੀ ਕਿ ਮੰਨਤ ਦੇ ਬਾਹਰ ਆਉਣ ਦੀ ਇਜਾਜ਼ਤ ਨਹੀਂ ਦੇਵੇਗੀ। ਇਸ ’ਤੇ ਅਦਾਕਾਰ ਨੇ ਟਵੀਟ ਰਾਹੀਂ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਮੈਂ ਵੀ ਇਹੀ ਚਾਹੁੰਦਾ ਹਾਂ ਕਿ ਕਿਸੇ ਵੀ ਤਰ੍ਹਾਂ ਦੀ ਭੀੜ ਇਕੱਠੀ ਨਾ ਹੋਵੇ। ਮੇਰਾ ਜਨਮਦਿਨ ਹੋਵੇ ਜਾਂ ਕੋਈ ਹੋਰ ਜਗ੍ਹਾ, ਇਸ ਵਾਰ ਦਾ ਪਿਆਰ ਥੋੜ੍ਹਾ ਦੂਰ ਤੋਂ ਯਾਰ।

ਤੁਹਾਨੂੰ ਦੱਸ ਦਈਏ ਕਿ ਅਦਾਕਾਰ ਹਾਲ ਹੀ ਵਿੱਚ ਦੁਬਈ ਵਿੱਚ ਚੱਲ ਰਹੇ ਆਈ ਪੀ ਐਲ ਸੀਜ਼ਨ 13 ’ਚ ਆਪਣੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੀ ਹੌਸਲਾ ਅਫ਼ਜ਼ਾਈ ਲਈ ਆਪਣੇ ਪਰਿਵਾਰ ਦੇ ਨਾਲ ਉੱਥੇ ਗਏ ਹੋਏ ਸਨ।  ਦੁਬਈ ਤੋਂ ਵਾਪਿਸ ਆ ਕੇ ਉਨ੍ਹਾਂ ਨੇ ਆਪਣੇ ਸਾਰੇ ਪ੍ਰਸ਼ੰਸਕਾ ਦਾ ਤਹਿ ਦਿਲੋਂ ਧੰਨਵਾਦ ਕੀਤਾ।