CM ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ, ਦਿੱਲੀ ’ਚ ਦੀਵਾਲੀ ਮੌਕੇ ਪਟਾਕੇ ਕੀਤੇ ਬੈਨ

3

ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਦੇਖਦੇ ਹੋਏ ਦਿੱਲੀ ’ਚ ਇਸ ਵਾਰ ਦੀਵਾਲੀ ਮੌਕੇ ਪਟਾਕੇ ਚਲਾਉਣ ਨੂੰ ਬੈਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਮਹਾਮਾਰੀ ਤੇ ਪਰਾਲੀ ਸਾੜਨ ਕਾਰਨ ਹੋਏ ਪ੍ਰਦੂਸ਼ਣ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀ ਦੀਵਾਲੀ ਵਾਂਗ ਇਸ ਵਾਰ ਵੀ ਦੀਵਾਲੀ ’ਤੇ ਅਸੀਂ ਦੋ ਕਰੋੜ ਦਿੱਲੀ ਵਾਸੀ ਪਟਾਕੇ ਚਲਾਉਣ ਦੀ ਬਜਾਏ ਸ਼ਾਮ ਨੂੰ ਲਕਸ਼ਮੀ ਪੂਜਾ ਕਰਕੇ ਦੀਵਾਵੀ ਮਨਾਵਾਂਗੇ। ਅਸੀਂ ਆਪਣੇ ਬੱਚਿਆਂ ਤੇ ਪਰਿਵਾਰਕ ਮੈਂਬਰਾਂ ਦੀ ਜਿੰਦਗੀ ਨੂੰ ਪਟਾਕੇ ਚਲਾ ਕੇ ਖਤਰੇ ’ਚ ਨਹੀਂ ਪਾਵਾਂਗੇ।

ਉਨ੍ਹਾਂ ਅੱਗੇ ਕਿਹਾ ਕਿ ਕੋਰੋਨਾ ਤੇ ਪਰਾਲੀ ਸਾੜਨ ਕਾਰਨ ਹੋਏ ਪ੍ਰਦੂਸ਼ਣ ਤੋਂ ਨਜਿੱਠਣ ਲਈ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਪ੍ਰਦੂਸ਼ਣ ਕਾਰਨ ਕੋਰੋਨਾ ਦੇ ਹਾਲਾਤ ਹੋਰ ਮਾੜੇ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ’ਚ ਪਰਾਲੀ ਸਾੜਨ ਕਾਰਨ ਹਰ ਸਾਲ ਦਿੱਲੀ ’ਚ ਬਹੁਤ ਜ਼ਿਆਦਾ ਹਵਾ ਪ੍ਰਦੂਸ਼ਣ ਹੁੰਦਾ ਹੈ। ਇਸ ਮਗਰੋਂ ਦੀਵਾਲੀ ਦੇ ਤਿਊਹਾਰ ਮੌਕੇ ਪਟਾਕੇ ਚਲਾਉਣ ਨਾਲ ਦਿੱਲੀ ’ਚ ਹਵਾ ਦਾ ਪ੍ਰਦੂਸ਼ਣ ਬੇਹੱਦ ਖਤਰਨਾਕ ਪੱਧਰ ਤਕ ਪਹੁੰਚ ਜਾਂਦਾ ਹੈ।