ਅਕਾਲੀ ਦਲ ਤੇ ਕਾਂਗਰਸ ਦੋਵੇਂ ਹੀ ਪਾਰਟੀਆਂ ਨਸ਼ੇ ਨੂੰ ਕਰ ਰਹੀਆਂ ਨੇ ਪ੍ਰਫੁਲਿਤ : ਮੀਤ ਹੇਅਰ (ਸੀਨੀਅਰ ਆਗੂ ਆਪ)

3

ਲੁਧਿਆਣਾ ਤੋਂ ਫੜੇ ਗਏ ਸਾਬਕਾ ਅਕਾਲੀ ਸਰਪੰਚ ਦੀ ਹੋਵੇ ਸੀਬੀਆਈ ਜਾਂਚ : ਮੀਤ ਹੇਅਰ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮੀਤ ਹੇਅਰ ਵੱਲੋਂ ਅੱਜ ਲੁਧਿਆਣਾ ਚ ਇੱਕ ਪ੍ਰੈੱਸ ਕਾਨਫ਼ਰੰਸ ਕਰਕੇ ਬੀਤੇ ਦਿਨੀਂ ਐੱਸਟੀਐੱਫ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਅਕਾਲੀ ਦਲ ਦੇ ਸਾਬਕਾ ਸਰਪੰਚ ਦੇ ਨਸ਼ੇ ਦੇ ਨੈੱਟਵਰਕ ਨਾਲ ਜੁੜੇ ਹੋਣ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਅਕਾਲੀ ਦਲ ’ਚ ਸੀ ਅਤੇ ਫਿਰ ਕਾਂਗਰਸ ਚ ਸ਼ਾਮਿਲ ਹੋ ਗਿਆ ਅਤੇ ਉਹ ਨਸ਼ੇ ਦਾ ਵੱਡਾ ਸੌਦਾਗਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਨਹੀਂ ਤਾਂ ਆਮ ਆਦਮੀ ਪਾਰਟੀ ਸੜਕਾਂ ਤੇ ਉਤਰ ਕੇ ਨਾ ਸਿਰਫ ਅਕਾਲੀ ਦਲ ਸਗੋਂ ਕਾਂਗਰਸ ਦੇ ਆਗੂਆਂ ਦੇ ਘਰ ਦਾ ਘਿਰਾਓ ਵੀ ਕਰੇਗ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ ਰਿਹਾਇਸ਼ ਦਾ ਵੀ ਜੇਕਰ ਘਿਰਾਓ ਕਰਨਾ ਪਿਆ ਤਾਂ ਪਿੱਛੇ ਨਹੀਂ ਹਟਣਗੇ

ਗੁਰਦੀਪ ਦੀਆਂ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਪ੍ਰਧਾਨ ਨਾਲ ਫੋਟੋ ਵਿਖਾਉਣ ਤੋਂ ਬਾਅਦ ਮੀਤ ਹੇਅਰ ਨੇ ਉਸਦੀਆਂ ਕੈਪਟਨ ਸੰਦੀਪ ਸੰਧੂ ਨਾਲ ਵੀ ਤਸਵੀਰਾਂ ਮੀਡੀਆ ਨਾਲ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਨਸ਼ੇ ਦੇ ਸੌਦਾਗਰ ਸਿਆਸੀ ਪਾਰਟੀਆਂ ਦੇ ਵਿੱਚ ਵੱਡੇ ਅਹੁਦੇ ਰੱਖਦੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੀ ਮਿਲੀਭੁਗਤ ਹੈ ਨਸ਼ੇ ਦੇ ਸੌਦਾਗਰ ਅਕਾਲੀ ਦਲ ਦੀ ਸਰਕਾਰ ਵੇਲੇ ਅਕਾਲੀ ਦਲ ਚ ਸ਼ਾਮਿਲ ਹੋ ਕੇ ਅਤੇ ਹੁਣ ਕਾਂਗਰਸ ਦੀ ਸਰਕਾਰ ਵੇਲੇ ਕਾਂਗਰਸ ਚ ਸ਼ਾਮਿਲ ਹੋ ਕੇ ਆਪਣੇ ਨਸ਼ੇ ਦਾ ਗੋਰਖ ਧੰਦਾ ਸ਼ਰ੍ਹੇਆਮ ਚਲਾਉਂਦੇ ਹਨ। ਇਸ ਕਰਕੇ ਉਨ੍ਹਾਂ ਦੇ ਸਿਆਸੀ ਲਿੰਕਾਂ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਜੋ ਕੋਈ ਵੀ ਇਸ ਵਿੱਚ ਸ਼ਾਮਿਲ ਹੈ ਉਸ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ