ਮਨਜੀਤ ਸਿੰਘ ਜੀ.ਕੇ. ਵੱਲੋਂ ਬੇਸ਼ਰਮੀ ਨਾਲ ਗੁਰੂ ਘਰ ਦੀ ਗੋਲਕ ਦੀ ਕੀਤੀ ਲੁੱਟ ਨੇ ਸਿੱਖ ਦੁਨੀਆਂ ਭਰ ਵਿਚ ਸ਼ਰਮਸ਼ਾਰ ਕੀਤੇ : ਸਿਰਸਾ, ਕਾਲਕਾ

22

ਮਨਜੀਤ ਸਿੰਘ ਜੀ.ਕੇ. ਵੱਲੋਂ ਬੇਸ਼ਰਮੀ ਨਾਲ ਗੁਰੂ ਘਰ ਦੀ ਗੋਲਕ ਦੀ ਕੀਤੀ ਲੁੱਟ ਨੇ ਸਿੱਖ ਦੁਨੀਆਂ ਭਰ ਵਿਚ ਸ਼ਰਮਸ਼ਾਰ ਕੀਤੇ : ਸਿਰਸਾ, ਕਾਲਕਾ

6 ਸਾਲਾਂ ਦੀ ਪ੍ਰਧਾਨਗੀ ਦੌਰਾਨ ਕੀਤੀ ਲੁੱਟ ਲਈ ਤੀਜਾ ਕੇਸ ਦਰਜ ਹੋਇਆ : ਸਿਰਸਾ, ਕਾਲਕਾ

ਨਵੀਂ ਦਿੱਲੀ, 13 ਨਵੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਸ੍ਰੀ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋ. ਬੇਸ਼ਰਮੀ ਨਾਲ ਗੁਰੂ ਘਰ ਦੀ ਗੋਲਕ ਦੀ ਕੀਤੀ ਲੁੱਟ ਤੇ ਉਹਨਾਂ ਦੀਆਂ ਕਾਲੀਆਂ ਕਰਤੂਰਾਂ ਨੇ ਸਿੱਖਾਂ ਨੂੰ ਦੁਨੀਆਂ ਭਰ ਵਿਚ ਸ਼ਰਮਸ਼ਾਰ ਕੀਤਾ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸਿਰਸਾ ਤੇ ਸ੍ਰੀ ਕਾਲਕਾ ਨੇ ਕਿਹਾ ਕਿ ਇਹਨਾਂ ਕਾਲੀਆਂ ਕਰਤੂਤਾਂ ਵਿਚ ਗੋਲਕ ਚੋਰੀ ਵੀ ਸ਼ਾਮਲ ਹੈ ਜਿਸ ਵਿਚ ਤਾਜ਼ਾ ਕੇਸ ਦਿੱਲੀ ਪੁਲਿਸ ਦੀ ਅਪਰਾਧ ਸ਼ਾਖ਼ਾ ਪੁਲਿਸ ਨੇ ਮਨਜੀਤ ਸਿੰਘ ਜੀ. ਕੇ. ਦੇ ਖਿਲਾਫ ਵਿਅਕਤੀਗਤ ਤੌਰ ’ਤੇ ਗੁਰੂ ਦੀ ਗੋਲਕ ਲੁੱਟਣ ਦਾ ਕੇਸ ਦਰਜ ਕੀਤਾ ਹੈ। ਇਹ ਕੇਸ ਵੱਖ ਵੱਖ ਸਮੇਂ ਦਿੱਲੀ ਗੁਰਦੁਆਰਾ ਕਮੇਟੀ ਦੇ ਖ਼ਜ਼ਾਨੇ ਵਿਚੋਂ 50 ਲੱਖ ਰੁਪਏ, 30 ਲੱਖ ਰੁਪਏ, 13 ਲੱਖ 65 ਹਜ਼ਾਰ ਰੁਪਏ ਅਤੇ ਹਜ਼ਾਰਾਂ ਡਾਲਰ ਦੀ ਵਿਦੇਸ਼ੀ ਕਰੰਸੀ ਦੀ ਲੁੱਟ ਕਰਨ ਦੇ ਜੁਰਮਾਂ ਤਹਿਤ ਧਾਰਾ 420 ਆਈ ਪੀ ਸੀ, ਭ੍ਰਿਸ਼ਟਾਚਾਰ ਰੋਕੂ ਐਕਟਦੀ ਧਾਰਾ 7, 409, 464 ਜਾਅਲੀ ਦਸਤਾਵੇਜ਼ ਤਿਆਰ ਕਰਨ ਅਤੇ ਧਾਰਾ 463, 1988, 13 ਦੇ ਤਹਿਤ ਘੁਟਾਲਾਕਰਨ ਲਈ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਬਹੁਤ ਹੀ ਦੁਖਦਾਈ ਗੱਲਹੈ ਕਿ ਮਨਜੀਤ ਸਿੰਘ ਜੀ.ਕੇ. ਨੇ ਸਾਰੀਆਂ ਨੈਤਿਕ ਕਦਰਾਂ ਕੀਮਤਾਂ ਛਿੱਕੇ ਟੰਗ ਕੇ ਸਿੱਖਾਂ ਵੱਲੋਂ ਗੁਰੂ ਘਰਾਂ ਵਿਚ ਭੇਂਟ ਕੀਤੀ ਆਪਣੀ ਦਸਾਂ ਨੁੰਹਾਂ ਦੀ ਕਮਾਈ ਦੀ ਅੰਨੀ ਲੁ੍ੱਟ ਕੀਤੀ।
ਸ੍ਰੀ ਸਿਰਸਾ ਨੇ ਦੱਸਿਆ ਕਿ 12 ਨਵੰਬਰ ਨੂੰ ਜਿਥੇ ਮਨਜੀਤ ਸਿੰਘ ਜੀ.ਕੇ. ਖਿਲਾਫ ਵਿਅਕਤੀਗਤ ਤੌਰ ’ਤੇ ਕੇਸ ਦਰਜ ਕੀਤਾ ਗਿਆ ਹੈ, ਉਥੇ ਹੀ ਪਿਛਲਾ ਦਰਜ ਹੋਇਆ ਕੇਸ ਵੀ ਉਹਨਾਂ ਦੇ ਹੀ ਖਿਲਾਫ ਹੈ ਕਿਉਂਕਿ ਉਹ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਵਾਲੀ ਗਵਰਨਿੰਗ ਬਾਡੀ ਦੇ ਖਿਲਾਫ ਦਰਜ ਹੋਇਆ ਹੈ।ਉਹਨਾਂ ਕਿਹਾਕਿ ਦੋਹਾਂ ਕੇਸਾਂ ਦੀ ਐਫ ਆਈ ਆਰ ਵਿਚ ਅੰਕ ਨੰਬਰ 7 ’ਤੇ ਸਪਸ਼ਟ ਦਰਜ ਹੈ ਕਿ ਨਵਾਂ ਕੇਸ ਮਨਜੀਤ ਸਿੰਘ ਜੀ.ਕੇ. ਅਤੇ ਪਹਿਲਾ ਕੇਸ ਗਵਰਨਿੰਗ ਬਾਡੀ ਖਿਲਾਫ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜੀ.ਕੇ. ਦੇ 6 ਸਾਲਾਂ ਦੇ ਕਾਰਜਕਾਲ ਦੌਰਾਨ ਕੀਤੀ ਲੁੱਟ ਲਈ ਇਹ ਤੀਜਾ ਕੇਸ ਹੈ, ਜੋ ਉਹਨਾਂ ਖਿਲਾਫ ਦਰਜ ਹੋਇਆ ਹੈ।
ਸ੍ਰੀ ਸਿਰਸਾ ਨੇ ਕਿਹਾ ਕਿ ਅਸੀਂ ਗੁਰੂ ਘਰ ਦੀ ਗੋਲਕ ਦੀ ਲੁੱਟ ਕਰ ਕੇ ਮਨਜੀਤ ਸਿੰਘ ਜੀ.ਕੇ. ਨੂੰ ਫਰਾਰ ਨਹੀਂ ਹੋਣ ਦਿਆਂਗੇ। ਉਹਨਾਂ ਨੇ ਆਖਿਆ ਕਿ ਮਨਜੀਤ ਸਿੰਘ ਜੀ.ਕੇ. ਦਾ ਪਾਸਪੋਰਟ ਤੁਰੰਤ ਜ਼ਬਤ ਕੀਤਾ ਜਾਣਾ ਚਾਹੀਦਾ ਹੈ ਤੇ ਉਸਨੂੰ ਗ੍ਰਿਫਤਾਰ ਕਰ ਕੇ, ਉਸਦੇ ਘਰ ਤੇਹੋਰ ਠਿਕਾਣਿਆਂ ਦੀ ਤਲਾਸ਼ੀ ਲੈ ਕੇ ਗੁਰੂ ਘਰ ਦੀ ਗੋਲਕ ਦਾ ਲੁੱਟਿਆ ਪੈਸਾ ਬਰਾਮਦ ਕਰ ਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ।