ਪੰਜਾਬ ਦੇ ਲੋਕਾਂ ਨੂੰ 2 ਜੁਲਾਈ ਤੋਂ ਮਿਲੇਗੀ ਰਾਹਤ, ਭਾਰੀ ਮੀਂਹ ਦੇ ਅਸਾਰ

ਪੰਜਾਬ ਦੇ ਲੋਕਾਂ ਨੂੰ 2 ਜੁਲਾਈ ਤੋਂ ਮਿਲੇਗੀ ਰਾਹਤ, ਭਾਰੀ ਮੀਂਹ ਦੇ ਅਸਾਰ

ਚੰਡੀਗੜ੍ਹ (ਵੀਓਪੀ ਬਿਊਰੋ) – ਪੰਜਾਬ ਦੇ ਲੋਕਾਂ ਨੂੰ 2 ਜੁਲਾਈ ਤੋਂ ਬਾਅਦ ਰਾਹਤ ਮਿਲਣ ਵਾਲੀ ਹੈ। ਪਿਛਲੇ ਦਿਨੀਂ ਮੌਸਮ ਵਿਭਾਗ ਨੇ ਕਿਹਾ ਸੀ ਕਿ 2 ਜੁਲਾਈ ਤੋਂ ਬਾਅਦ ਪੰਜਾਬ ਦੇ ਕੁਝ ਹਿੱਸਿਆ ਵਿਚ ਭਾਰੀ ਬਾਰਿਸ਼ ਦੇ ਅਸਾਰ ਹਨ। ਪੰਜਾਬ ਵਿਚ 45 ਡਿਗਰੀ ਤੋਂ ਵੱਧ ਤਾਪਮਾਨ ਨੋਟ ਕੀਤਾ ਜਾ ਰਿਹਾ ਹੈ। ਪੰਜਾਬ ਵਿਚ ਝੋਨੇ ਦੇ ਸੀਜ਼ਨ ਅਤੇ ਮੀਂਹ ਨਾ ਪੈਣ ਕਰਕੇ ਬਿਜਲੀ ਦੇ ਲੰਮੇ -ਲੰਮੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ ਜੋ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਹਨ। ਲੋਕਾਂ ਨੇ ਕਿਹਾ ਹੈ ਕਿ 10-10 ਘੰਟੇ ਬਿਜਲੀ ਦਾ ਜਾਣਾ ਇੰਨੀ ਗਰਮੀ ਵਿਚ ਬਹੁਤ ਔਖਾ ਹੈ। ਪੰਜਾਬ ਵਿਚ ਹੁਣ ਬਿਜਲੀ ਦੀ ਖਪਤ ਜ਼ਿਆਦਾ ਹੋਣ ਲੱਗੀ ਹੈ।

error: Content is protected !!