ਸ਼ਰਾਬ ਪੀ ਕੇ ਸਕੂਲ ਆਉਂਦਾ ਸੀ ਪ੍ਰਿੰਸੀਪਲ, ਬੱਚਿਆਂ ਦੀ ਸ਼ਿਕਾਇਤ ਉਤੇ ਸਕੂਲ ਪੁੱਜੇ ਸਿੱਖਿਆ ਮੰਤਰੀ, ਪ੍ਰਿੰਸੀਪਲ ਨੂੰ ਕੀਤਾ ਮੁਅੱਤਲ

ਸ਼ਰਾਬ ਪੀ ਕੇ ਸਕੂਲ ਆਉਂਦਾ ਸੀ ਪ੍ਰਿੰਸੀਪਲ, ਬੱਚਿਆਂ ਦੀ ਸ਼ਿਕਾਇਤ ਉਤੇ ਸਕੂਲ ਪੁੱਜੇ ਸਿੱਖਿਆ ਮੰਤਰੀ, ਪ੍ਰਿੰਸੀਪਲ ਨੂੰ ਕੀਤਾ ਮੁਅੱਤਲ


ਵੀਓਪੀ ਬਿਊਰੋ, ਰੂਪਨਗਰ- ਬੱਚਿਆਂ ਨੇ ਪ੍ਰਿੰਸੀਪਲ ਦੀ ਸ਼ਰਾਬ ਪੀ ਕੇ ਸਕੂਲ ਆਉਣ ਦੀ ਸ਼ਿਕਾਇਤ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਭੇਜੀ ਤਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੇਰ, ਜ਼ਿਲ੍ਹਾ ਰੋਪੜ ਦੀ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਨੇ ਪ੍ਰਿੰਸੀਪਲ ਨੂੰ ਮੌਕੇ ਉਤੇ ਹੀ ਮੁਅੱਤਲ ਕਰ ਦਿੱਤਾ।


ਸਿੱਖਿਆ ਮੰਤਰੀ ਨੇ ਆਪਣੇ ਫੇਸਬੁਕ ਸਫੇ ਉਤੇ ਇਸ ਦੀ ਵੀਡੀਓ ਪਾਈ ਹੈ ਅਤੇ ਲਿਖਿਆ ਹੈ ਕਿ ‘ਕੁਝ ਦਿਨ ਪਹਿਲਾਂ ਇਸ ਸਕੂਲ ਦੇ ਬੱਚਿਆਂ ਨੇ ਮੈਨੂੰ ਸ਼ਿਕਾਇਤ ਭੇਜੀ ਸੀ ਕਿ ਸਕੂਲ ਪ੍ਰਿੰਸੀਪਲ ਸਕੂਲ ਦਾ ਮਾਹੌਲ ਖ਼ਰਾਬ ਕਰ ਰਿਹਾ ਹੈ ਅਤੇ ਉਹ ਅਕਸਰ ਸ਼ਰਾਬ ਪੀ ਕੇ ਸਕੂਲ ਡਿਊਟੀ ਕਰਨ ਆਉਂਦਾ ਹੈ। ਸਕੂਲ ਦੇ ਬੱਚਿਆਂ ਵੱਲੋਂ ਕੀਤੀ ਸ਼ਿਕਾਇਤ ਦੀ ਜ਼ਮੀਨੀ ਹਕੀਕਤ ਜਾਣਨ ਵਾਸਤੇ ਅੱਜ ਅਚਨਚੇਤ ਸਕੂਲ ਦਾ ਦੌਰਾ ਕੀਤਾ। ਨਿਰੀਖਕ ਦੌਰਾਨ ਦੇਖਿਆ ਕਿ ਪ੍ਰਿੰਸੀਪਲ ਸਾਹਿਬ ਆਪਣੀ ਡਿਊਟੀ ਗ਼ੈਰ ਜਿੰਮੇਵਾਰੀ ਅਤੇ ਗੈਰ ਸੰਵੇਦਨਸ਼ੀਲਤਾ ਨਾਲ ਨਿਭਾ ਰਹੇ ਹਨ। ਡਿਊਟੀ ਪ੍ਰਤੀ ਅਣਗਹਿਲੀ ਅਤੇ ਸਕੂਲ ਦਾ ਮਾਹੌਲ ਖ਼ਰਾਬ ਕਰਨ ਕਾਰਨ ਪ੍ਰਿੰਸੀਪਲ ਨੂੰ ਮੌਕੇ ‘ਤੇ ਹੀ ਮੁਅੱਤਲ ਕੀਤਾ ਗਿਆ।’

error: Content is protected !!