ਹਾਲੀਵੁੱਡ ਸਟਾਰ ‘ਦਿ ਰੌਕ’ ਨੂੰ ਵੀ ਹੈ ਭਾਰਤ-ਪਾਕਿ ਟੀ-20 ਮੈਚ ਦਾ ਇੰਤਜ਼ਾਰ, ਵੀਡੀਓ ਜਾਰੀ ਕਰ ਕੇ ਕਿਹਾ ਸਾਰੇ ਤਿਆਰ ਰਹੋ ਮਹਾਯੁੱਧ ਲਈ…

ਹਾਲੀਵੁੱਡ ਸਟਾਰ ‘ਦਿ ਰੌਕ’ ਨੂੰ ਵੀ ਹੈ ਭਾਰਤ-ਪਾਕਿ ਟੀ-20 ਮੈਚ ਦਾ ਇੰਤਜ਼ਾਰ, ਵੀਡੀਓ ਜਾਰੀ ਕਰ ਕੇ ਕਿਹਾ ਸਾਰੇ ਤਿਆਰ ਰਹੋ ਮਹਾਯੁੱਧ ਲਈ…

ਦਿੱਲੀ (ਵੀਓਪੀ ਬਿਊਰੋ) ਟੀ-ਟਵੰਟੀ ਕ੍ਰਿਕਟ ਦਾ ਖੁਮਾਰ ਇਸ ਸਮੇਂ ਦੁਨੀਆ ਦੇ ਸਿਰ ਚੜ ਕੇ ਬੋਲ ਰਿਹਾ ਹੈ। ਇਸ ਸਮੇਂ ਆਸਟ੍ਰੇਲੀਆ ‘ਚ 8ਵਾਂ ਟੀ-20 ਵਿਸ਼ਵ ਕੱਪ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਸਾਰਿਆਂ ਦੀ ਨਜ਼ਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਣ ਵਾਲੇ ਮੈਚ ਉੱਪਰ ਹੈ, ਇਸ ਦੌਰਾਨ ਦੋਵੇਂ ਟੀਮਾਂ 22 ਅਕਤੂਬਰ ਨੂੰ ਆਹਮੋ-ਸਾਹਮਣੇ ਹੋਣਗੀਆਂ। ਜਿੱਥੇ ਇਸ ਮੈਚ ਦਾ ਇੰਤਜਾਰ ਭਾਰਤ ਤੇ ਪਾਕਿਸਤਾਨ ਦੇ ਦਰਸ਼ਨ ਹੀ ਨਹੀਂ ਸਗੋ ਕਿ ਪੂਰੀ ਦੁਨੀਆ ਕਰ ਰਹੀ ਹੈ। ਇਸ ਦੌਰਾਨ ਹੀ WWE ਦੇ ‘ਦਿ ਰੌਕ’ ਡਵੇਨ ਜਾਨਸਨ ਵੀ ਇਸ ਮੈਚ ਲਈ ਤਿਆਰ ਹਨ। ਇਸ ਮੈਚ ਨੂੰ ਲੈ ਕੇ ਉਹਨਾਂ ਦੀ ਇਕ ਵੀਡੀਓ ਇਸ ਸਮੇਂ ਕਾਫੀ ਵਾਇਰਲ ਹੋ ਰਹੀ ਹੈ।


ਦਰਅਸਲ ਹਾਲੀਵੁੱਡ ਸਟਾਰ WWE ਦੇ ‘ਦਿ ਰੌਕ’ ਡਵੇਨ ਜਾਨਸਨ ਆਪਣੀ ਆਉਣ ਵਾਲੀ ਡੀਸੀ ਯੂਨੀਵਰਸ ਦੀ ਫਿਲਮ ਬਲੈਕ ਐਡਮ ਦੀ ਪ੍ਰੋਮਸ਼ਨ ਕਰ ਰਹੇ ਹਨ। ਡਵੇਨ ਜਾਨਸਨ ਨੇ ਮੈਚ ਤੋਂ ਪਹਿਲਾਂ ਪ੍ਰਸ਼ੰਸਕਾਂ ਲਈ ਖਾਸ ਸੰਦੇਸ਼ ਦਿੱਤਾ ਹੈ। ਇਸ ਨੂੰ ਸਟਾਰ ਸਪੋਰਟਸ ਨੇ ਸਾਂਝਾ ਕੀਤਾ ਹੈ। ਟੀਮ ਇੰਡੀਆ ਵਿਸ਼ਵ ਕੱਪ ‘ਚ ਇਕ ਸਾਲ ਬਾਅਦ ਪਾਕਿਸਤਾਨ ਖਿਲਾਫ ਖੇਡੇਗੀ। ਪਿਛਲੀ ਵਾਰ ਜਦੋਂ ਦੋਵੇਂ ਟੀਮਾਂ ਦੁਬਈ ਵਿੱਚ ਆਹਮੋ-ਸਾਹਮਣੇ ਹੋਈਆਂ ਸਨ, ਤਾਂ ਪਾਕਿਸਤਾਨ ਨੇ 10 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਭਾਰਤ ਪਹਿਲੀ ਵਾਰ ਵਿਸ਼ਵ ਕੱਪ ਵਿੱਚ ਪਾਕਿਸਤਾਨ ਤੋਂ ਹਾਰਿਆ ਹੈ। ਉਹ ਇਸ ਹਾਰ ਦਾ ਬਦਲਾ ਲੈਣ ਲਈ ਮੈਲਬੌਰਨ ‘ਚ ਉਤਰੇਗਾ।
ਜਾਨਸਨ ਨੇ ਵੀਡੀਓ ‘ਚ ਕਿਹਾ, ”ਜਦੋਂ ਸਭ ਤੋਂ ਵੱਡੇ ਵਿਰੋਧੀ ਟਕਰਾ ਜਾਂਦੇ ਹਨ ਤਾਂ ਪੂਰੀ ਦੁਨੀਆ ਰੁਕ ਜਾਂਦੀ ਹੈ। ਇਹ ਆਮ ਕ੍ਰਿਕਟ ਮੈਚ ਨਾਲੋਂ ਕਿਤੇ ਵੱਧ ਹੈ। ਹੁਣ ਸਮਾਂ ਆ ਗਿਆ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ ਹੋ ਜਾਵੇ। ਸਭ ਤੋਂ ਵੱਡੀ ਦੁਸ਼ਮਣੀ ਦਾ ਸਮਾਂ।” ਦਰਅਸਲ ‘ਦਿ ਰਾਕ’ ਡਵੇਨ ਜਾਨਸਨ ਆਪਣੀ ਅਗਲੀ ਫਿਲਮ ‘ਬਲੈਕ ਐਡਮ’ ਦੇ ਪ੍ਰਚਾਰ ਲਈ ਸਟਾਰ ਸਪੋਰਟਸ ‘ਤੇ ਹੋਣਗੇ। ਉਹ ਭਾਰਤ-ਪਾਕਿਸਤਾਨ ਮੈਚ ਵਾਲੇ ਦਿਨ ਸਟਾਰ ਸਪੋਰਟਸ ਦੇ ਪ੍ਰੋਗਰਾਮ ‘ਚ ਨਜ਼ਰ ਆਵੇਗਾ।

error: Content is protected !!