ਸਟੂਡੈਂਟਸ ਨਹੀਂ ਜਾ ਸਕਦੇ 22 ਜੂਨ 2021 ਤੱਕ ਕੈਨੇਡਾ, ਕੋਰੋਨਾ ਕਰਕੇ ਲੱਗੀ ਪਾਬੰਦੀ
ਜਲੰਧਰ (ਵੀਓਪੀ ਬਿਊਰੋ) – ਕੈਨੇਡਾ ਏਅਰ ਵਲੋਂ 30 ਦਿਨਾਂ ਦੀਆਂ ਲਾਈਆਂ ਪਾਬੰਦੀਆਂ ਅਗਲੇੇ ਹਫਤੇ ਖ਼ਤਮ ਹੋਣ ਵਾਲੀਆਂ ਹਨ। ਹੁਣ ਜੂਨ ਦੀ ਅਖਰੀਲੇ ਹਫਤੇ ਤੱਕ ਇਹਨਾਂ ਦੀ ਮਿਆਦ ਹੋਰ ਵਧਾ ਦਿੱਤੀ ਗਈ ਹੈ। ਇਹ ਸਾਰੀਆਂ ਪਾਬੰਦੀਆਂ ਭਾਰਤ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂਂ ਨੂੰ ਲੈ ਕੇ ਲਗਾਈਆਂ ਗਈਆਂ ਸਨ।
ਏਅਰ ਲਾਈਨ ਦੇ ਇਕ ਬੁਲਾਰੇ ਨੇ ਇਕ ਇੰਟਰਵਿਊ ਵਿਚ ਕਿਹਾ ਹੈ ਕਿ ਹੁਣ 22 ਜੂਨ ਤੱਕ ਪਾਬੰਦੀਆਂ ਵਧਾ ਦਿੱਤੀਆਂ ਗਈਆਂ ਹਨ। ਕਿਉਂਕਿ ਭਾਰਤ ਵਿਚ ਕੋਰੋਨਾ ਲਗਾਤਾਰ ਵੱਧ ਰਿਹਾ ਹੈ। ਕੈਨੇਡਾ ਵਿਚ ਵੀ ਭਾਰਤੀ ਲੱਛਣਾਂ ਵਾਲੇ ਕੋਰੋਨਾ ਦੇ ਕਈ ਕੇਸ ਸਾਹਮਣੇ ਆ ਚੁੱਕੇ ਹਨ। ਇਸ ਲਈ ਬੁਲਾਰੇ ਨੇ ਅੱਗੇ ਕਿਹਾ ਕਿ ਅਸੀਂ ਦੋਵਾਂ ਦੇਸ਼ਾਂ ਦੇ ਹਾਲਾਤ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਹੈ। ਪਾਬੰਦੀਆਂ ਤੋਂ ਪਹਿਲਾਂ ਸਾਰੀਆਂਂ ਫਲਾਇਟਾਂ ਚੱਲ ਰਹੀਆਂ ਸਨ। ਪਰ ਕੋਰੋਨਾ ਵੱਧਣ ਕਰਕੇ ਇਹ ਸਾਰੇ ਫੈਸਲੇ ਲੈਣੇ ਪੈ ਰਹੇ ਹਨ।
ਪੰਜਾਬ ਦੀ ਹਰ ਖ਼ਬਰ ਜਾਣਨ ਲਈ ਲਿੰਕ ਤੇ ਕਲਿੱਕ ਕਰੋ ਤੇ ਸਾਡੇ ਨਾਲ ਜੁੜੋ –
https://chat.whatsapp.com/HKgfzvUW9EjCOOckjjkDxV