ਸੁਖਬੀਰ ਸਿੰਘ ਬਾਦਲ ਵੱਲੋਂ ਵੈਕਸੀਨ ਸੇਵਾ 29 ਮਈ ਤੋਂ ਅੰਮ੍ਰਿਤਸਰ ਤੋਂ ਸ਼ੁਰੂ ਕਰਨ ਦਾ ਐਲਾਨ

ਸੁਖਬੀਰ ਸਿੰਘ ਬਾਦਲ ਵੱਲੋਂ ਵੈਕਸੀਨ ਸੇਵਾ 29 ਮਈ ਤੋਂ ਅੰਮ੍ਰਿਤਸਰ ਤੋਂ ਸ਼ੁਰੂ ਕਰਨ ਦਾ ਐਲਾਨ

ਅਬੋਹਰ(ਵੀਓਪੀ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਵੈਕਸੀਨ ਸੇਵਾ 29 ਮਈ ਤੋਂ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਜਾਵੇਗੀ ਤੇ ਉਹਨਾਂ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਆਕਸੀਜਨ ਸੇਵਾ ਦਾ ਦਾਇਰਾ ਸੂਬੇ ਦੇ ਹੋਰ ਹਲਕਿਆਂ ਤੱਕ ਵਧਾਇਆ ਜਾਵੇਗਾ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇਥੇ ਆਕਸੀਜਨ ਸੇਵਾ ਪਹਿਲਕਦਮੀ ਦੀ ਸ਼ੁਰੂਆਤ ਕਰਵਾਉਣ ਆਏ ਸਨ। ਇਸ ਦੌਰਾਨ ਉਹਨਾਂ ਨੇ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਤੇ ਦੱਸਿਆ ਕਿ ਪਾਰਟੀ ਵੱਲੋਂ ਰੱਖੇ ਗਏ ਤਕਨੀਸ਼ੀਅਨ ਲੋੜਵੰਦ ਲੋਕਾਂ ਦੇ ਘਰਾਂ ਤੱਕ ਆਕਸੀਜਨ ਕੰਸੈਂਟ੍ਰੇਟਰ ਪਹੁੰਚਾ ਕੇ ਉਹਨਾਂ ਨੂੰ ਇੰਸਟਾਲ ਵੀ ਕਰਨਗੇ। ਉਹਨਾਂ ਦੇ ਨਾਲ ਸੀਨੀਅਰ ਆਗੂ ਡਾ. ਮਹਿੰਦਰ ਕੁਮਾਰ ਰਿਣਵਾ ਤੇ ਰਾਜਿੰਦਰ ਦੀਪਾ ਵੀ ਸਨ।

ਸਰਦਾਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੈਕਸੀਨ ਤੇ ਆਕਸੀਜਨ ਕੰਸੈਂਟ੍ਰੇਟਰਾਂ ਸਮੇਤ ਮੈਡੀਕਲ ਸਹੂਲਤਾਂ ਲੋਕਾਂ ਨੂੰ ਪ੍ਰਦਾਨ ਕਰ ਰਿਹਾ ਹੈ ਜਦੋਂ ਕਿ ਕਾਂਗਰਸ ਸਰਕਾਰ ਮਿਆਰੀ ਮੈਡੀਕਲ ਸਿਹਤ ਸੰਭਾਲ ਦੇਣ ਵਿਚ ਨਾਕਾਮ ਰਹੀ ਹੈ ਜਿਸ ਕਾਰਨ ਪੰਜਾਬ ਵਿਚ ਮੌਤ ਦਰ ਸਭ ਤੋਂ ਜ਼ਿਆਦਾ ਹੈ। ਉਹਨਾਂ ਕਿਹਾ ਕਿ 500 ਤੋਂ ਜ਼ਿਆਦਾ ਆਕਸੀਜ਼ਨ ਕੰਸੈਂਟ੍ਰੇਟਰ ਦਰਾਮਦ ਕੀਤੇ ਗਏ ਹਨ ਅਤੇ ਸੇਵਾ ਜੋ ਇਸ ਵੇਲੇ 10 ਹਲਕਿਆਂ ਵਿਚ ਸ਼ੁਰੂ ਕੀਤੀ ਗਈ ਹੈ, ਦਾ ਵਿਸਥਾਰ ਹੋਰ ਹਲਕਿਆਂ ਤੱਕ ਕੀਤਾਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਪਾਰਟੀ 70 ਹਲਕਿਆਂ ਵਿਚ ਇਸ ਵੇਲੇ ਕੋਰੋਨਾ ਮਰੀਜ਼ਾਂ ਤੇ ਉਹਨਾਂ ਦੇ ਪਰਿਵਾਰਾਂ ਲਈ ਲੰਗਰ ਸੇਵਾ ਪ੍ਰਦਾਨ ਕਰ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਤੀਜੀ ਲਹਿਰ ਪਹਿਲੀਆਂ ਦੋ ਨਾਲੋਂ ਵੀ ਮਾਰੂ ਹੋ ਸਕਦੀ ਹੈ। ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ 1000 ਕਰੋੜ ਰੁਪਏ ਦੀਆਂ ਵੈਕਸੀਨਾਂ ਦੀ ਖਰੀਦ ਲਈ ਤੁਰੰਤ ਆਰਡਰ ਦੇਣ ਤਾਂ ਜੋ ਅਗਲੇ ਛੇ ਮਹੀਨਿਆਂ ਵਿਚ ਹਰ ਕਿਸੇ ਨੂੰ ਵੈਕਸੀਨ ਲੱਗ ਸਕੇ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਗਲੋਬਲ ਕੰਪਨੀਆਂ ਤੋਂ ਵੈਕਸੀਨ ਖਰੀਦ ਦੇ ਯਤਨ ਕਰ ਕੇ ਪੰਜਾਬੀਆਂ ਨੁੰ ਮੂਰਖ ਬਣਾਉਣ ਦਾ ਯਤਨ ਕਰ ਰਹੀ ਹੈ ਕਿਉਂਕਿ ਇਹਨਾਂ ਕੰਪਨੀਆਂ ਨੁੰ ਭਾਰਤ ਸਰਕਾਰ ਤੋਂ ਮਾਨਤਾ ਹੀ ਨਹੀਂ ਮਿਲੀ ਹੋਈ। ਉਹਨਾਂ ਕਿਹਾ ਕਿ ਬਜਾਏ Çਅਜਹਾ ਕਰਨ ਦੇ ਪੰਜਾਬ ਸਰਕਾਰ ਨੁੰ ਕੋਵੈਕਸਿਨ, ਕੋਵਿਡਸ਼ੀਲਡ ਤੇ ਸਪੁਤਨਿਕ ਦੀ ਵੈਕਸੀਨ ਦੀ ਖਰੀਦ ਲਈ ਆਰਡਰ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ 10 ਦਿਨਾਂ ਦੇ ਅੰਦਰ ਅੰਦਰ ਆਰਡਰ ਦੇ ਦੇ ਕੋਵੈਕਸੀਨ ਪ੍ਰਾਪਤ ਵੀ ਕਰ ਲਈ ਹੈ।

ਅਬੋਹਰ ਹਲਕੇ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਇਸ ਸੀਟ ਤੋਂ ਲੋਕਾਂ ਵੱਲੋਂ ਉਹਨਾਂ ਨੂੰ ਠੁਕਰਾਉਣ ਦਾ ਬਦਲਾ ਲੈ ਰਹੇ ਹਨ। ਉਹਨਾਂ ਕਿਹਾ ਕਿ ਪਿਛਲੇ ਚਾਰ ਸਾਲ ਤੋਂ ਵੱਧ ਦੌਰਾਨ ਹਲਕੇ ਵਿਚ ਕੋਈ ਵੀ ਵਿਕਾਸ ਕਿਉਂ ਨਹੀਂ ਹੋਇਆ ਪਾਵੇਂ ਕਿ ਇਸ ਵਾਸਤੇ ਪ੍ਰਾਜੈਕਟ ਅਕਾਲੀ ਦਲ ਸਰਕਾਰ ਵੇਲੇ ਮਨਜ਼ੂਰ ਕੀਤੇ ਤੇ ਸ਼ੁਰੂ ਕਰਵਾਏ ਗਏ ਸਨ। ਉਹਨਾਂ ਕਿਹਾ ਕਿ ਇਕ ਵਾਰ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਅਬੋਹਰ ਨੁੰ ਸਨਅਤੀ ਕਮ ਮੈਡੀਕਲ ਹਬ ਬਣਾਇਆ ਜਾਵੇਗਾ।

ਸਰਦਾਰ ਬਾਦਲ ਨੈ ਇਹ ਵੀ ਦੱਸਿਆ ਕਿ ਕਿਵੇਂ ਮਾਲਵਾ ਪੱਟੀ ਵਿਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ ਤੇ ਗੈਂਗਸਟਰ ਉਦਯੋਗਪਤੀਆਂ ਤੇ ਵਪਾਰੀਆਂ ਤੋਂ ਸ਼ਰ੍ਹੇਆਮ ਫਿਰੌਤੀਆਂ ਲੇ ਰਹੇ ਹਨ। ਉਹਨਾਂ ਕਿਹਾ ਕਿ ਸੁਨੀਲ ਜਾਖੜ, ਜੋ ਆਪ ਇਸ ਹਲਕੇ ਦੇ ਕਈ ਲੋਕਾਂ ਖਿਲਾਫ ਝੂਠੇ ਕੇਸ ਦਰਜ ਕਰਵਾਉਣ ਵਿਚ ਸ਼ਾਮਲ ਹਨ, ਇਸ ਸਭ ਤੋਂ ਅਣਜਾਣ ਬਣੇ ਹੋਏ ਹਨ ਤੇ ਉਹਨਾਂ ਨੇ ਆਪਣੇ ਆਪ ਨੂੰ ਪਠਾਨਕੋਟ ਵਿਚ ਵਿਅਸਤ ਰੱਖਿਆ ਹੋਇਆ ਹੈ ਜਿਥੇ ਉਹ ਰੇਤ ਮਾਫੀਆ ਦੀ ਪੁਸ਼ਤ ਪਨਾਹੀ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਜਾਖੜ ਆਪਣੇ ਸੌੜੇ ਸਿਆਸੀ ਹਿੱਤਾਂ ਵਾਸਤੇ ਮੁੱਖ ਮੰਤਰੀ ਨਾਲ ਜੁੜੇ ਹੋਏ ਹਨ।

ਸਰਦਾਰ ਬਾਦਲ ਨੇ ਲੋੜਵੰਦ ਮਰੀਜ਼ਾਂ ਲਈ ਆਕਸੀਜ਼ਨ ਕੰਸੈਂਟ੍ਰੇਟਰ ਮੁਫਤ ਆਪਣੇ ਘਰਾਂ ਵਿਚ ਪ੍ਰਾਪਤ ਕਰਨ ਵਾਸਤੇ ਚਾਰ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਜੋ ਕਿ ਇਸ ਪ੍ਰਕਾਰ ਹਨ : 98775-57622, 92161-00174, 98155-85054 ਅਤੇ 98722-08044

error: Content is protected !!